ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਨੇ ਸੰਤ ਨਿਰੰਜਨ ਦਾਸ ਜੀ ਦਾ ਮਨਾਇਆ ਜਨਮ ਦਿਹਾੜਾ

ਸਮਾਜ ਦੀ ਪੀ ਐਚ ਡੀ ਕਰ ਰਹੀ ਬੇਟੀ ਸੀਮਾ ਮਾਹੀ ਅਤੇ ਸ਼ਰਧਾਲੂ ਡਾ.ਐਨ ਮਰਫੀ ਦਾ ਸਨਮਾਨ

ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਸਰੀ ਵੈਨਕੂਵਰ ਵਲੋਂ ਇਕ ਵਿਸ਼ੇਸ਼ ਸਮਾਗਮ ਰਚਾ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸ਼੍ਰੀਮਾਨ ਸੰਤ ਨਿਰੰਜਨ ਦਾਸ ਜੀ ਦਾ ਜਨਮ ਦਿਨ ਸਮੁੱਚੀ ਸਾਧ ਸੰਗਤ ਵਲੋਂ ਮਨਾਇਆ ਗਿਆ । ਇਸ ਤੋਂ ਪਹਿਲਾਂ ਸ਼੍ਰੀ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਦੇ ਜਾਪ ਕੀਤੇ ਗਏ। ਜਿਸ ਵਿੱਚ ਪਾਠ ਦੀ ਸੇਵਾ ਸਤਿਕਾਰਯੋਗ ਰਾਮ ਪ੍ਰਕਾਸ਼ ਭੱਟੀ ਜੀ ਨੇ ਨਿਭਾਈ । ਸਰਬੱਤ ਸੰਗਤ ਨੇ ਸ੍ਰੀਮਾਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਲੰਬੀ ਉਮਰ ਤੰਦਰੁਸਤੀ ਅਤੇ ਸਮਾਜ ਦੀ ਸੇਵਾ ਦੀ ਕਾਮਨਾ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ । ਟਰੱਸਟ ਦੇ ਕਨਵੀਨਰ ਸ੍ਰੀਮਾਨ ਵਰਿੰਦਰ ਬੰਗੜ ਜੀ ਨੇ ਟਰੱਸਟ ਦੀਆਂ ਚੱਲ ਰਹੀਆਂ ਸੇਵਾਵਾਂ ਸਬੰਧੀ ਸੰਗਤ ਨੂੰ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਡਾ. ਐਨ ਮਰਫੀ ਅਤੇ ਡਾ. ਸੀਮਾ ਮਾਹੀ ਸਮਾਗਮ ਵਿੱਚ ਹਾਜ਼ਰ ਹੋਏ, ਜਿਨ੍ਹਾਂ ਨੂੰ ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਦੇ ਸਮੂਹ ਅਹੁਦੇਦਾਰਾਂ ਵਲੋਂ ਵਿਸ਼ੇਸ਼ ਤੌਰ ਤੇ ਰਵਿਦਾਸੀਆ ਸਮਾਜ ਦੀਆਂ ਸੇਵਾਵਾਂ ਬਦਲੇ ਸਨਮਾਨ ਕੀਤਾ । ਇਸ ਮੌਕੇ ਕਨਵੀਨਰ ਵਰਿੰਦਰ ਬਿੱਟਾ ਜੀ ਨੇ ਦੱਸਿਆ ਕਿ ਡਾ. ਸੀਮਾ ਮਾਹੀ ਰਵਿਦਾਸੀਆ ਧਰਮ ਤੇ ਪੀਐਚਡੀ ਕਰ ਰਹੀ ਹੈ । ਅਤੇ ਡਾ. ਐਨ ਮਰਫੀ ਡੇਰਾ ਸੱਚਖੰਡ ਬੱਲਾਂ ਦੀ ਸ਼ਰਧਾਲੂ ਹੈ, ਜੋ 2005 ਵਿੱਚ ਇੱਕ ਹਫ਼ਤਾ ਸੱਚਖੰਡ ਬੱਲਾਂ ਵਿਖੇ ਬਿਤਾ ਕੇ ਸਮਾਜ ਦੀਆਂ ਸੇਵਾਵਾਂ ਤੋਂ ਜਾਗਰੂਕ ਹੋਈ ਅਤੇ ਮਹਾਂਪੁਰਸ਼ਾਂ ਦੇ ਮਹਾਨ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਸ਼ਰਧਾਲੂ ਬਣੀ। ਇਸ ਵਾਰ ਡਾ.ਐਨ ਮਰਫੀ ਫਿਰ ਦੁਬਾਰਾ ਫਰਵਰੀ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਮਨਾਉਣ ਲਈ ਡੇਰਾ ਸੱਚਖੰਡ ਬੱਲਾਂ ਅਤੇ ਕਾਂਸ਼ੀ ਬਨਾਰਸ ਆਪਣੀ ਹਾਜ਼ਰੀ ਭਰ ਰਹੀ ਹੈ । ਇਸ ਮੌਕੇ ਗਾਇਕ ਪੰਮਾ ਸੁੰਨੜ ਅਤੇ ਸ਼ਾਮ ਪੰਡੋਰੀ ਨੇ ਮਹਾਂਪੁਰਸ਼ਾਂ ਦੀ ਮਹਿਮਾ ਦਾ ਗੁਣਗਾਨ ਕੀਤਾ।  ਅੰਤ ਵਿੱਚ ਸਰਬੱਤ ਦੇ ਭਲੇ ਲਈ ਸ਼੍ਰੀਮਤੀ ਪੂਨਮ ਬੰਗੜ ਜੀ ਵਲੋਂ ਅਰਦਾਸ ਬੇਨਤੀ ਕੀਤੀ ਗਈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Next articleਮਹਾਕੁੰਭ: ਸੰਗਮ ਕੰਢਿਆਂ ‘ਤੇ ਮਚੀ ਭਗਦੜ, 14 ਮੌਤਾਂ, 50 ਤੋਂ ਵੱਧ ਜ਼ਖ਼ਮੀ; ਸ਼ਹਿਰ ਵਿੱਚ ਸ਼ਰਧਾਲੂਆਂ ਦੇ ਆਉਣ ’ਤੇ ਪਾਬੰਦੀ