ਕਨੇਡਾ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਵੈਨਕੂਵਰ ਨੇ ਡੇਰਾ ਸੱਚਖੰਡ ਬੱਲਾਂ ਦੇ ਮਹਾਨ ਪਰਉਪਕਾਰੀ ਰਹਿਬਰ ਸਤਿਗੁਰ ਸੁਆਮੀ ਸਰਵਣ ਦਾਸ ਜੀ ਮਹਾਰਾਜ ਅਤੇ ਅਮਰ ਸ਼ਹੀਦ ਰਵਿਦਾਸੀਆ ਕੌਮ ਦੀ ਸ਼ਾਨ ਸੰਤ ਰਾਮਾਨੰਦ ਜੀ ਦਾ ਬਰਸੀ ਸਮਾਗਮ ਸ਼ਰਧਾ ਭਾਵਨਾ ਸਹਿਤ ਲਵਲੀ ਬੈਕੁੰਟ ਹਾਲ ਸਰੀ ਵਿਖੇ ਸੰਗਤਾਂ ਦੀ ਸ਼ਮੂਲੀਅਤ ਵਿੱਚ ਸ੍ਰੀ ਅੰਮ੍ਰਿਤਬਾਣੀ ਦੀ ਸਰਪ੍ਰਸਤੀ ਹੇਠ ਡੇਰਾ ਸੱਚਖੰਡ ਬੱਲਾਂ ਤੇ ਮੌਜੂਦਾ ਗੱਦੀ ਨਸ਼ੀਨ ਸ੍ਰੀਮਾਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਮਨਾਇਆ। ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੇ ਕਰਵਾਏ ਇਸ ਸਮਾਗਮ ਦੇ ਆਗਾਜ਼ ਵਿੱਚ ਸ੍ਰੀ ਅੰਮ੍ਰਿਤਬਾਣੀ ਦੇ ਪਾਵਨ ਪਵਿੱਤਰ ਜਾਪ ਕੀਤੇ ਗਏ ,ਇਸ ਸਮਾਗਮ ਵਿੱਚ ਜਿੱਥੇ ਵੱਖ-ਵੱਖ ਕੌਮੀ ਗਾਇਕਾਂ ਨੇ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਮਹਾਂਪੁਰਸ਼ਾਂ ਦੀ ਮਹਾਨ ਕੁਰਬਾਨੀ ਅਤੇ ਉਹਨਾਂ ਦੀ ਦੇਣ ਬਾਰੇ ਸੰਗਤ ਨੂੰ ਸਰਸ਼ਾਰ ਕੀਤਾ ਉੱਥੇ ਹੀ ਇਸ ਸਮਾਗਮ ਵਿੱਚ ਕਈ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਅਤੇ ਮਹਾਂਪੁਰਸ਼ਾਂ ਦੀ ਮਹਾਨ ਦੇਣ ਉਹਨਾਂ ਦੀ ਕੁਰਬਾਨੀ ਦੂਰ ਅੰਦੇਸ਼ਤਾ ਬਾਰੇ ਖੁੱਲ੍ਹਕੇ ਵਿਚਾਰਾਂ ਕੀਤੀਆਂ। ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਦੇ ਅਹੁਦੇਦਾਰ ਸ਼੍ਰੀਮਾਨ ਵਰਿੰਦਰ ਬੰਗੜ ਨੇ ਆਈਆਂ ਸੰਗਤਾਂ ਦਾ ਸਵਾਗਤ ਅਤੇ ਧੰਨਵਾਦ ਕਰਦਿਆਂ ਡੇਰਾ ਸੱਚਖੰਡ ਬੱਲਾਂ ਦੀਆਂ ਸਮੇਂ ਸਮੇਂ ਕੀਤੀਆਂ ਉਪਲੱਬਧੀਆਂ ਬਾਰੇ ਸੰਗਤ ਨੂੰ ਜਾਣੂ ਕਰਵਾਇਆ । ਇਸ ਸਮਾਗਮ ਦੀ ਸੰਚਾਲਨਾ ਸ੍ਰੀਮਾਨ ਗੋਪਾਲ ਲੋਹੀਆ ਜੀ ਨੇ ਕਰਦਿਆਂ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਮਹਾਨ ਸ਼ਹੀਦੀ ਨੂੰ ਸਜਦਾ ਕੀਤਾ ਅਤੇ ਉਨਾਂ ਦੀ ਕੁਰਬਾਨੀ ਤੋਂ ਸਮਾਜ ਨੂੰ ਪ੍ਰੇਰਨਾ ਲੈਣ ਲਈ ਸੰਦੇਸ਼ ਦਿੱਤਾ।ਇਸ ਮੌਕੇ ਵੱਖ-ਵੱਖ ਗਾਇਕਾਂ ਵਿੱਚ ਪੰਮਾ ਸੁੰਨੜ, ਸ਼ਾਮ ਪੰਡੋਰੀ, ਕੁਲਦੀਪ ਚੁੰਬਰ, ਐਸ ਰਿਸ਼ੀ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤ ਵਿੱਚ ਹਾਜਰੀ ਲਗਵਾਈ। ਇਸ ਮੌਕੇ ਸ਼੍ਰੀਮਾਨ ਬੁੱਧ ਦਾਸ ਵਿਰਦੀ ਆਈ ਈ ਐਸ ਰਿਟਾਇਰਡ ਸੀਨੀਅਰ ਐਡਵਾਈਜ਼ਰ ਗਵਰਨਮੈਂਟ ਆਫ ਇੰਡੀਆ , ਸ੍ਰੀਮਾਨ ਭਗਤ ਰਾਮ ਮਹੇ ਰਿਟਾਇਰਡ ਡਿਪਟੀ ਡਾਇਰੈਕਟਰ, ਡਾਇਰੈਕਟਰ ਜਨਰਲ ਆਫ ਸਕਿਉਰਟੀ ਗਵਰਮੈਂਟ ਆਫ ਇੰਡੀਆ ਦਾ ਸਮਾਗਮ ਵਿੱਚ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਭਾ ਦੇ ਟਰੱਸਟੀ ਸਾਹਿਬਾਨਾਂ ਵਿੱਚ ਸ਼੍ਰੀਮਾਨ ਮਦਨ ਝਿੰਮ, ਗੋਪਾਲ ਲੋਹੀਆ, ਵਰਿੰਦਰ ਬੰਗੜ, ਸੁਖਦੇਵ ਬੰਗੜ, ਸੁਖਦੀਪ ਭੱਟੀ ਨੇ ਸੰਗਤਾਂ ਦਾ ਧੰਨਵਾਦ ਕੀਤਾ। ਸ੍ਰੀ ਅੰਮ੍ਰਿਤਬਾਣੀ ਦੇ ਜਾਪ ਦੀ ਸੇਵਾ ਰਾਮ ਪ੍ਰਕਾਸ਼ ਭੱਟੀ ਨੇ ਸ਼ਰਧਾ ਸਤਿਕਾਰ ਸਹਿਤ ਕੀਤੀ । ਸਰਬੱਤ ਸੰਗਤ ਦੇ ਭਲੇ ਲਈ ਪੂਨਮ ਬੰਗੜ ਨੇ ਅਰਦਾਸ ਬੇਨਤੀ ਕਰਕੇ ਮਹਾਂਪੁਰਸ਼ਾਂ ਦੇ ਪੂਰਨਿਆਂ ਤੇ ਚੱਲਣ ਲਈ ਸਭ ਨੂੰ ਕਿਹਾ । ਅੰਤ ਵਿੱਚ ਆਈਆਂ ਸੰਗਤਾਂ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly