ਸੰਤ ਕੁਲਵੰਤ ਰਾਮ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ “ਮੇਰੇ ਸਤਿਗੁਰ” ਗੀਤ ਦਾ ਪੋਸਟਰ ਰਿਲੀਜ਼

ਸਰੀ/ ਵੈਨਕੂਵਰ (ਸਮਾਜ ਵੀਕਲੀ)  (ਕੁਲਦੀਪ ਚੁੰਬਰ)– ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ 648 ਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ ਗੀਤ “ਮੇਰੇ ਸਤਿਗੁਰ” ਦਾ ਪੋਸਟਰ ਅੱਜ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਪ੍ਰਧਾਨ ਅਤੇ ਡੇਰਾ 108 ਸੰਤ ਮੇਲਾ ਰਾਮ ਜੀ ਭਰੋਮਜਾਰਾ ਦੀ ਪਾਵਨ ਪਵਿੱਤਰ ਗੱਦੀ ਤੇ ਬਿਰਾਜਮਾਨ ਸੰਤ ਕੁਲਵੰਤ ਰਾਮ ਜੀ ਵਲੋਂ  ਪੋਸਟਰ ਰਿਲੀਜ਼  ਕੀਤਾ ਗਿਆ । ਜਿਸ ਨੂੰ ਆਪਣੀ ਆਵਾਜ ਦੇ ਵਿੱਚ ਗਾਇਆ ਹੈ ਪ੍ਰਸਿੱਧ ਗਾਇਕਾ ਬੀਬਾ ਕੇ ਰਮਨ ਨੇ। ਆਪਣੀਆਂ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ ਪ੍ਰਸਿੱਧ ਲੇਖਕ ਗਾਇਕ ਗੀਤਕਾਰ ਪ੍ਰੀਤ ਬਲਿਹਾਰ ਨੇ। ਇਸ ਗੀਤ ਨੂੰ ਕਲਮਬੱਧ ਕੀਤਾ ਉਭਰਦੇ ਲੇਖਕ ਜਗਤਾਰ ਫਤਿਹਪੁਰ ਨੇ। ਇਸ ਮੌਕੇ ਸੰਤ ਕੁਲਵੰਤ ਰਾਮ ਜੀ ਨੇ ਕਿਹਾ ਗੁਰਬਤ ਵਿੱਚ ਫਸੇ ਚੰਗੇ ਲੇਖਕਾਂ ਗਾਇਕਾਂ ਦੀ ਸਮਾਜ ਦੇ ਨਾਲ ਨਾਲ ਸਮੂਹ ਸੰਤ ਮਹਾਪੁਰਸ਼ਾਂ ਨੂੰ ਬਾਂਹ ਫੜ੍ਹਨੀ ਚਾਹੀਦੀ ਤਾਂ ਜੋ ਸਮਾਜ ਦਾ ਕੋਈ ਹੀਰਾ ਨਾ ਰੁਲ਼ ਜਾਵੇ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕੇ ਇਸ ਗੀਤ ਨੂੰ ਸੁਣ ਆਪਣੇ ਸਤਿਗੁਰ ਪ੍ਰਤੀ ਆਪਣੀ ਸ਼ਰਧਾ ਦਾ ਸਬੂਤ ਦੇਈਏ। ਇਸ ਸੇਵਾਦਾਰ ਬਾਬਾ ਜਿੰਦਰ ਜੀ, ਗੁਲਾਬ ਮਾਖਾ ਸਮੇਤ ਕਈ ਹੋਰ ਸੰਗਤਾਂ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਛੇਵੇਂ ਮੂਰਤੀ ਸਥਾਪਨਾ ਵਾਲੇ ਦਿਨ, ਹਵਨ ਯੱਗ ਕੀਤਾ ਗਿਆ ਅਤੇ ਭੰਡਾਰਾ ਆਯੋਜਿਤ ਕੀਤਾ ਗਿਆ।
Next articleਸਿੱਖ ਵਿਦਵਾਨ ਪ੍ਰਿੰਸੀਪਲ ਰਾਮ ਸਿੰਘ ਦੇ ਚਲਾਣੇ ’ਤੇ ਸੰਤ ਅਮੀਰ ਸਿੰਘ ਜਵੱਦੀ ਟਕਸਾਲ ਵੱਲੋਂ ਦੁੱਖ ਪ੍ਰਗਟ