ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਭਾਈ ਦਇਆ ਸਿੰਘ ਸੰਤ ਸੇਵਕ ਜਥੇ ਵੱਲੋਂ ਪਰਮ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਜਨਮ-ਦਿਹਾੜਾ ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ, ਪ੍ਰਤਾਪ ਨਗਰ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਪਿਛਲੇ ਦਿਨੀਂ ਆਰੰਭ ਕਰਵਾਏ ਸ਼੍ਰੀ ਅਖੰਡ-ਪਾਠ ਸਾਹਿਬ ਜੀ ਦੀ ਸੰਪੂਰਨਤਾ ਦੇ ਭੋਗ ਅੰਮ੍ਰਿਤ ਵੇਲੇ ਪਾਏ ਗਏ। ਉਪਰੰਤ ਭਾਈ ਦਯਾ ਸਿੰਘ ਜੀ ਸੰਤ ਸੇਵਕ ਜੱਥੇ ਵੱਲੋਂ ਆਸਾ ਜੀ ਦੀ ਵਾਰ ਦਾ ਕੀਰਤਨ, ਪਰਮਿੰਦਰ ਸਿੰਘ ਰਤਵਾੜਾ ਸਾਹਿਬ ਤੇ ਬਾਬਾ ਨਿਰਮਲ ਸਿੰਘ ਰੇਰੂ ਸਾਹਿਬ ਹਾਪੁੜ (ਯੂ.ਪੀ.) ਵਾਲਿਆਂ ਨੇ ਕੀਰਤਨ ਦੀ ਸੇਵਾ ਨਿਭਾਈ। ਇਸ ਮੌਕੇ ਜਥੇ ਦੇ ਮੁੱਖ ਸੇਵਾਦਾਰ ਭਾਈ ਕੁਲਬੀਰ ਸਿੰਘ ਨੇ ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਸੰਤ ਬਾਬਾ ਮਹਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਸਦਕਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡਮੁੱਲੇ ਸਹਿਯੋਗ ਨਾਲ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਜਨਮ-ਦਿਹਾੜਾ ਮਨਾਉਂਦੇ ਹੋਏ ਕੀਰਤਨ ਸਮਾਗਮ ਕਰਵਾਇਆ ਗਿਆ ਹੈ। ਭਾਈ ਕੁਲਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ‘ਚ ਸੋਹਣ ਸਿੰਘ ਗੋਗਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਵੀ ਵਿਸੇਸ਼ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਸੰਗਤ ਨੂੰ ਬੇਨਤੀ ਕੀਤੀ ਕਿ ਸੰਤਾਂ-ਮਹਾਪੁਰਸ਼ਾਂ ਦੇ ਜਨਮ ਦਿਹਾੜੇ ਮਨਾਉਣੇ ਤਾਂ ਹੀ ਸਫ਼ਲਾ ਹੋਣਗੇ ਜੇਕਰ ਅਸੀਂ ਆਪਣਾ ਜੀਵਨ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਸਫਲਾ ਕਰਾਂਗੇ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁੰਦਨ ਸਿੰਘ ਨਾਗੀ, ਭਾਈ ਚਤਰ ਸਿੰਘ, ਗੁਰਦੁਆਰਾ ਸਾਹਿਬ ਦੇ ਚੇਅਰਮੈਨ ਹਰਜਿੰਦਰ ਸਿੰਘ ਸੰਧੂ, ਨਰਿੰਦਰ ਸਿੰਘ ਉੱਭੀ, ਦਰਸ਼ਨ ਸਿੰਘ ਚਾਨੀ, ਗੁਰਵਿੰਦਰ ਸਿੰਘ ਗਿੰਦਾ, ਹਰਦੀਪ ਸਿੰਘ ਗੁਰੂ, ਕੁਲਤਾਰ ਸਿੰਘ, ਬਲਜੀਤ ਸਿੰਘ ਉੱਭੀ. ਗੁਰਚਰਨ ਸਿੰਘ ਗੁਰੂ, ਜੋਗਾ ਸਿੰਘ, ਹਰੀ ਸਿੰਘ, ਅਵਤਾਰ ਸਿੰਘ ਘੜਿਆਲ, ਬਲਵੀਰ ਸਿੰਘ ਸੌਂਧ, ਜਸਵੰਤ ਸਿੰਘ, ਉੱਧਮ ਸਿੰਘ, ਹਰਮਨਪ੍ਰੀਤ ਸਿੰਘ ਹੰਜਣ, ਮਨਜੀਤ ਸਿੰਘ ਤੇ ਸਤਵੰਤ ਸਿੰਘ ਮਠਾੜੂ ਸਣੇ ਵੱਡੀ ਗਿਣਤੀ ਸੰਗਤ ਮੌਜੂਦ ਸੀ। ਫੋਟੋ:ਬਾਬਾ ਨਿਰਮਲ ਸਿੰਘ ਰੇਰੂ ਸਾਹਿਬ (ਹਾਪੂੜ) ਯੂਪੀ ਵਾਲਿਆਂ ਨੂੰ ਸਿਰਪਾਓ ਭੇਟ ਕਰਦੇ ਹੋਏ ਭਾਈ ਕੁਲਬੀਰ ਸਿੰਘ, ਕੁੰਦਨ ਸਿੰਘ ਨਾਗੀ, ਭਾਈ ਚਤਰ ਸਿੰਘ ਤੇ ਹੋਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly