ਆਦਮਪੁਰ /ਸ਼ਾਮ ਚੁਰਾਸੀ (ਕੁਲਦੀਪ ਚੂੰਬਰ)- ਸਮੂਹਿਕ ਪ੍ਰਬੰਧਕ ਕਮੇਟੀ ਸੰਤ ਬਾਬਾ ਹਰੀ ਦਾਸ ਜੀ ਉਦਾਸੀਨ ਆਸ਼ਰਮ ਕੂਪੁਰ ਢੇਪੁਰ ਅੱਡਾ ਕਠਾਰ ਵੱਲੋਂ ਦਰਬਾਰ ਦੇ ਸੰਚਾਲਕ ਸ਼੍ਰੀਮਾਨ ਸੰਤ ਪ੍ਰਦੀਪ ਦਾਸ ਜੀ ਦੀ ਦੇਖ ਰੇਖ ਹੇਠ ਮਹਾਨ ਪਰਉਪਕਾਰੀ ਸੰਤ ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ ਸ੍ਰੀਮਾਨ ਸੰਤ ਗ਼ਰੀਬ ਦਾਸ ਜੀ ਦੀ ਬਰਸੀ ਸਮਾਗਮ ਸ਼ਰਧਾ ਭਾਵਨਾ ਸਹਿਤ ਮਨਾਏ ਗਏ । ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਕੀਰਤਨ ਦੀਵਾਨ ਸਜਾਏ ਗਏ । ਜਿਸ ਵਿੱਚ ਭਾਈ ਉਂਕਾਰ ਸਿੰਘ ਗੜ੍ਹ ਪਧਾਣਾ, ਭਾਈ ਹਰਪਾਲ ਸਿੰਘ ਵਿਰਦੀ ਜਲੰਧਰ ਵਾਲੇ, ਭਾਈ ਪਰਮਜੀਤ ਸਿੰਘ ਮਾਣਕਰਾਈ ਅਤੇ ਸ੍ਰੀ ਨਰਿੰਦਰ ਸਿੰਘ ਹੈਰੀ ਵੱਲੋਂ ਸੰਗਤ ਨੂੰ ਮਹਾਂਪੁਰਸ਼ਾਂ ਦੀ ਮਹਿਮਾ ਬਾਣੀ ਸਰਵਣ ਕਰਵਾਈ ਗਈ । ਸਟੇਜ ਦਾ ਸੰਚਾਲਨ ਸ੍ਰੀ ਸਤਪਾਲ ਸਾਹਲੋਂ ਵੱਲੋਂ ਕੀਤਾ ਗਿਆ । ਇਸ ਸਮਾਗਮ ਵਿੱਚ ਵੱਖ ਵੱਖ ਮਹਾਂਪੁਰਸ਼ਾਂ ਨੇ ਆਪਣੀ ਸ਼ਰਧਾ ਅਕੀਦਤ ਦੇ ਫੁੱਲ ਅਰਪਿਤ ਕੀਤੇ । ਸ੍ਰੀਮਾਨ ਸੰਤ ਹਰਚਰਨ ਦਾਸ ਸ਼ਾਮ ਚੁਰਾਸੀ ਡੇਰਾ ਇੰਦਰਪੁਰੀ ਵਲੋਂ ਸੰਗਤ ਨੂੰ ਮਹਾਂਪੁਰਸ਼ਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਜਥੇਦਾਰ ਦੇਸ ਰਾਜ ਸਿੰਘ ਧੁੱਗਾ , ਸ੍ਰੀ ਅਜੈ ਦੱਤ ਅੰਬੇਡਕਰ ਵਿਧਾਇਕ ਦਿੱਲੀ , ਤਹਿਸੀਲਦਾਰ ਮਨੋਹਰ ਲਾਲ, ਮਹਿੰਦਰ ਸਿੰਘ ਕਾਨੂੰਗੋ, ਡੀ ਸੀ ਭਾਟੀਆ, ਪ੍ਰਿੰਸੀਪਲ ਸਤਪਾਲ ਜੱਸੀ, ਡਾ ਜਗਦੀਸ਼ ਚੰਦਰ , ਡਾ ਮਿਨਾਕਸ਼ੀ ਚੰਦਰ , ਜਸਵਿੰਦਰ ਸਿੰਘ ਅਟੱਲਗੜ੍ਹ , ਬੀਬੀ ਦੀਪ ਕੌਰ ਨਸਰਾਲਾ , ਗੁਰਬਚਨ ਬੰਗੜ, ਬੱਬੀ ਧਾਰੀਵਾਲ ਸੁਰਿੰਦਰ ਖੁਰਦਪੁਰ , ਸੰਸਾਰ ਚੰਦ ਬਿਆਸ ਪਿੰਡ, ਪਿਆਰਾ ਲਾਲ ਨੰਬਰਦਾਰ ,ਪਿਆਰਾ ਸਿੰਘ , ਦਲਜੀਤ ਕੁਮਾਰ , ਪਰਸ਼ੋਤਮ ਲਾਲ , ਮਨੋਹਰ ਬੈਂਸ , ਬਾਬੂ ਕਿਸ਼ਨ ਦਾਸ ਮਹੇ, ਪਵਨ ਕੁਮਾਰ ਐਡਵੋਕੇਟ , ਸਤਨਾਮ ਸਿੰਘ ਸੇਠ ਯੋਗਰਾਜ, ਦਿਲਬਾਗ ਰਾਏ , ਹਰਭਜਨ ਸਿੰਘ, ਰਾਮ ਕਿਸ਼ਨ ਪੱਲੀ ਝਿੱਕੀ, ਸੁਰੇਸ਼ ਕੁਮਾਰ, ਸੰਦੀਪ ਕੁਮਾਰ, ਬੀਰ ਚੰਦ ਸੁਰੀਲਾ, ਪ੍ਰਭਦਿਆਲ ਰਾਮਪੁਰ ਲੱਲੀਆਂ ਮੈਂਬਰ ਐਸ ਸੀ ਕਮਿਸ਼ਨ ਸੈੱਲ, ਰਾਜੇਸ਼ ਕੁਮਾਰ ਲੀਹਲ, ਸਤਪਾਲ ਬੰਗੜ ਫੋਰੈਸਟ ਅਫਸਰ, ਗੀਤਕਾਰ ਮਹਿੰਦਰ ਮਹੇੜੂ, ਸਤਪਾਲ ਕਾਨੂੰਗੋ , ਸੂਰਜ ਮਡਾਰ , ਗੁਰਿੰਦਰ ਨਾਹਰ , ਸਤੀਸ਼ ਸ਼ਾਮਚੁਰਾਸੀ, ਨਰਿੰਦਰ ਵਿਰਦੀ , ਕਮਲੇਸ਼ ਰਾਣੀ ਸਰਪੰਚ , ਨੀਰੂ ਸੁਮਨ , ਡਾ ਨਰਿੰਦਰ ਨੰਦਾ ਸਮੇਤ ਕਈ ਹੋਰ ਸੰਗਤਾਂ ਹਾਜ਼ਰ ਸਨ । ਅੰਤ ਵਿੱਚ ਸੰਤ ਪ੍ਰਦੀਪ ਦਾਸ ਸੀ ਵਲੋਂ ਬ੍ਰਹਮਲੀਨ ਸੰਤ ਸੁਰਿੰਦਰ ਦਾਸ ਜੀ ਦੇ ਅਸ਼ੀਰਵਾਦ ਨਾਲ ਸਰਬੱਤ ਸੰਗਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ । ਆਈ ਸੰਗਤ ਨੂੰ ਗੁਰੂ ਦਾ ਅਤੁੱਟ ਲੰਗਰ ਛਕਾਇਆ ਗਿਆ ।