ਨਵਾਂਸ਼ਹਿਰ /ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸੰਤ ਗੁਰਮੇਲ ਸਿੰਘ ਮੈਮੋਰੀਅਲ ਹਸਪਤਾਲ ਪਿੰਡ ਗੜੀ ਕਾਨੂੰਗੋ ਦੇ ਵਲੋਂ 29 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਮੁਫਤ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਜਾ ਰਿਹਾ ਹੈ ਇਸ ਮੌਕੇ ਡਾਕਟਰ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਇਸ ਕੈਂਪ ਦੇ ਦੌਰਾਨ ਦਿਮਾਗ ਅਤੇ ਰੀੜ੍ਹ ਦੀ ਬਿਮਾਰੀਆਂ ਦੀ ਜਾਂਚ, ਹੱਡੀਆਂ ਅਤੇ ਜੋੜਾਂ ਦੇ ਰੋਗ ਦੀ ਜਾਂਚ, ਅਤੇ ਡਿਜੀਟਲ ਐਕਸਰੇ ਅਤੇ ਸਿਟੀ ਸਕੈਨ, ਜਨਰਲ ਸਿਹਤ ਜਾਂਚ, ਅਤੇ ਖੂਨ ਦੀ ਜਾਂਚ ਅਤੇ ਈਸੀਜੀ ਫਿਜ਼ਿਓਥਰੈਪੀ ਸਲਾਹ ਇਸ ਪ੍ਰਕਾਰ ਦੀਆਂ ਸਾਰੀਆਂ ਸਹੂਲਤਾਂ ਮੁਫਤ ਵਿੱਚ ਦਿੱਤੀਆਂ ਜਾਣਗੀਆਂ, ਅਤੇ ਉਨ੍ਹਾਂ ਦੱਸਿਆ ਹੈ ਕਿ ਡਾਕਟਰ ਦੀਪਕ ਤਿਆਗੀ ਨਿਊਰੋਸਰਜਰੀ, ਅਤੇ ਡਾਕਟਰ ਵਿਕਰਮਜੀਤ ਸਿੰਘ ਹੱਡੀਆਂ ਦੀ ਬਿਮਾਰੀਆਂ ਸਬੰਧੀ ਚੈੱਕਅਪ ਕਰਨਗੇ, ਜਿਕਰਯੋਗ ਹੈ ਕਿ ਡਾਕਟਰ ਪਰਮਜੀਤ ਸਿੰਘ ਨੇ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਪਹਿਲ ਕੀਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



