ਮੋਗਾ/ਭਲੂਰ (ਬੇਅੰਤ ਗਿੱਲ)-ਸੰਤ ਬਾਬਾ ਨਛੱਤਰ ਸਿੰਘ ਪਬਲਿਕ ਸਕੂਲ ਭਲੂਰ ਇਲਾਕੇ ਅੰਦਰ ਅਜਿਹੀ ਸੰਸਥਾ ਵਜੋਂ ਉੱਭਰ ਰਹੀ ਹੈ, ਜਿਹੜੀ ਕਿ ਮਾਪਿਆਂ ਉੱਪਰ ਬੋਝ ਨਹੀਂ ਬਲਕਿ ਮਾਪਿਆਂ ਦਾ ਮਾਣ ਬਣ ਰਹੀ ਹੈ। ਸਾਰੇ ਨਿੱਜੀ ਅਦਾਰੇ ਪੈਸਿਆਂ ਦਾ ਖੌਅ ਬਣ ਚੁੱਕੇ ਹਨ ਪਰ ਉਕਤ ਸੰਸਥਾ ਘੱਟ ਫੀਸਾਂ ਤੇ ਵਧੇਰੇ ਪੜ੍ਹਾਈ, ਖੇਡਾਂ ਤੇ ਹੋਰ ਗਤੀਵਿਧੀਆਂ ਦਾ ਸੁਚੱਜਾ ਰੂਪ ਬਣ ਕੇ ਨਿੱਖਰ ਰਹੀ ਹੈ। ਇਸ ਵਾਰ ਵੀ ਸੰਸਥਾ ਨੇ ਪੜ੍ਹਾਈ ਵਿਚ ਮੋਹਰੀ ਰੋਲ ਅਦਾ ਕੀਤਾ ਹੈ। ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਸੰਤ ਬਾਬਾ ਨਛੱਤਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਲੂਰ ਦੇ ਵਿਦਿਆਰਥੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਸਕੂਲ ਦੇ ਅੱਠਵੀਂ ਜਮਾਤ ਦੇ ਸਾਰੇ ਹੀ ਵਿਦਿਆਰਥੀਆਂ ਦਾ ਨਤੀਜਾ 100% ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚੋਂ ਸੁਖਮਨ ਕੌਰ ਰੋਮਾਣਾ ਪੁੱਤਰੀ ਅਵਤਾਰ ਸਿੰਘ ਵਾਸੀ ਹਰੀਏਵਾਲਾ ਨੇ 600 ਵਿੱਚੋਂ 580 (97%) ਅੰਕ ਹਾਸਲ ਕਰ ਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਇਸ ਵਿਦਿਆਰਥਣ ਨੇ ਗਣਿਤ ਵਿਸ਼ੇ ਵਿੱਚੋਂ 100 ਵਿੱਚੋਂ 100 ਅੰਕ ਹਾਸਲ ਕੀਤੇ ਹਨ। ਅੱਠਵੀਂ ਜਮਾਤ ਦੇ 12 ਵਿਦਿਆਰਥੀਆਂ ਨੇ 80 % ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਸੁਖਮਨ ਕੌਰ ਰੋਮਾਣਾ ਪੁੱਤਰੀ ਅਵਤਾਰ ਸਿੰਘ ਵਾਸੀ ਹਰੀਏਵਾਲਾ ਨੇ 97% , ਨਿਮਰਤ ਕੌਰ ਪੁੱਤਰੀ ਜਗਦੀਸ਼ ਸਿੰਘ ਵਾਸੀ ਕੋਟ ਕਰੋੜ 95% , ਅਰਸ਼ਦੀਪ ਕੌਰ ਪੁੱਤਰੀ ਜਗਸੀਰ ਸਿੰਘ ਵਾਸੀ ਧੂੜਕੋਟ 95% , ਸੁਖਮਨਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਮਾਹਲਾ ਕਲਾਂ 92% , ਰਮਨਦੀਪ ਕੌਰ ਪੁੱਤਰੀ ਮੇਜਰ ਸਿੰਘ ਵਾਸੀ ਭਲੂਰ 91% , ਏਕਮਕਾਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਭਲੂਰ 88% , ਦਵਿੰਦਰ ਸਿੰਘ ਪੁੱਤਰ ਰਮਨਦੀਪ ਸਿੰਘ ਵਾਸੀ ਵੱਡਾ ਘਰ 87% , ਜਸਮੀਤ ਕੌਰ ਪੁੱਤਰੀ ਗੁਰਮੀਤ ਸਿੰਘ ਵਾਸੀ ਲੰਡੇ 86% , ਭਗਵਾਨ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਭਲੂਰ 84% , ਮੋਹਤਾਜਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਭਲੂਰ 83% , ਅਭਿਜੋਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਕੋਟ ਕਰੋੜ 83% , ਦਿਲਜੋਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਭਲੂਰ 80% ਅੰਕ ਹਾਸਲ ਕੀਤੇ ਹਨ। ਸਕੂਲ ਦੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਬਰਾੜ ਅਤੇ ਚੇਅਰਮੈਨ ਲਖਵੀਰ ਸਿੰਘ ਬਰਾੜ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਅਤੇ ਸਮੂਹ ਸਟਾਫ ਦੀ ਅਣਥੱਕ ਮਿਹਨਤ ਦਾ ਹੀ ਨਤੀਜਾ ਹੈ। ਇਸ ਮੌਕੇ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਦੀ ਸੁਚੱਜੀ ਅਗਵਾਈ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly