ਸੰਕਲਪ ਲੁਧਿਆਣਾ ਵੱਲੋਂ ਰਿਸ਼ੀ ਨਗਰ ਵਿਖੇ ਓਰੀਐਂਟੇਸ਼ਨ ਦਾ ਆਯੋਜਨ

ਲੁਧਿਆਣਾ  (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸੰਕਲਪ ਲੁਧਿਆਣਾ ਵੱਲੋਂ ਰਿਸ਼ੀ ਨਗਰ ਸਥਿਤ ਆਪਣੇ ਕਲਾਸ ਰੂਮ ਵਿੱਚ ਓਰੀਐਂਟੇਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਇਨਕਮ ਟੈਕਸ ਵਿਭਾਗ ਦੇ ਡਿਪਟੀ ਕਮਿਸ਼ਨਰ ਮੈਡਮ ਸਮਰਦੀਪ ਕੌਰ ਨੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ । ਅੱਜ ਦੀ ਕਲਾਸ ਵਿੱਚ ਸੰਕਲਪ ਦੇ ਪ੍ਰਧਾਨ ਸ਼੍ਰੀ ਨਰੇਂਦਰ ਮਿੱਤਲ ਜੀ, ਸੰਕਲਪ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਰਜਤ ਸੂਦ ਜੀ, ਸੰਕਲਪ ਦੇ ਖ਼ਜ਼ਾਨਚੀ ਸ਼੍ਰੀ ਦਵਿੰਦਰ ਗੁਪਤਾ ਜੀ, ਸੰਕਲਪ ਦੇ ਮੈਂਬਰ ਸ਼੍ਰੀ ਸੁਸ਼ੀਲ ਜੈਨ ਜੀ ਅਤੇ ਸੰਕਲਪ ਦੇ ਕਲਾਸ ਕੋਆਰਡੀਨੇਟਰ ਸ਼੍ਰੀ ਹਿਤੇਂਦਰ ਨੇਗੀ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਆਈ.ਸੀ.ਆਈ. ਵੱਲੋਂ ਆਰਕੀਟੈਕਟ ਸੰਜੇ ਗੋਇਲ ਨੂੰ ਦਿੱਤਾ ਗਿਆ ਐਵਾਰਡ
Next articleਐਡਵੋਕੇਟ ਕੁਲਬੀਰ ਸਿੰਘ ਦੀ ਨਵੀਂ ਪੁਸਤਕ ਦਸਮ ਗ੍ਰੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਤੁਲਨਾਤਮਿਕ ਅਧਿਐਨ ਰਿਲੀਜ