ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਆਪਣੀ ਧਰਤੀ, ਆਪਣੇ ਲੋਕਾਂ, ਆਪਣੀ ਬੋਲੀ, ਵਾਤਾਵਰਣ ਅਤੇ ਕੁਦਰਤ ਨੂੰ ਬੇਇੰਤਹਾ ਮੁਹੱਬਤ ਕਰਨ ਵਾਲੇ ਮਨੁੱਖ ਦਾ ਕਣ ਕਣ ਆਪਣੇ ਦੇਸ਼ ਨੂੰ ਸਮਰਪਿਤ ਹੁੰਦਾ ਹੈ। ਜਿੰਦਗੀ ਨੂੰ ਅਸਲ ਵਿੱਚ ਜਿਉਣ ਦਾ ਮਿਜਾਜ ਹਾਸਿਲ ਕਰਨ ਵਾਲੇ ਬਾਂਸਲ’ਜ ਗਰੁੱਪ ਸੂਲਰ ਘਰਾਟ ਦੇ ਐਮ ਡੀ ਸ੍ਰੀ ਸੰਜੀਵ ਬਾਂਸਲ, ਚੇਅਰਮੈਨ ਸਸਟੋਬਾਲ ਐਸੋਸੀਏਸ਼ਨ ਸੰਗਰੂਰ, ਵਾਇਸ ਚੇਅਰਮੈਨ ਮਾਤਾ ਚਿੰਤਪੂਰਨੀ ਚੈਰੀਟੇਬਲ ਟਰੱਸਟ, ਨੇ ਅੱਜ 30ਵੀਂ ਵਾਰ ਆਪਣਾ ਖੂਨਦਾਨ ਕਰਨ ਸਮੇਂ ਇਹ ਸ਼ਬਦ ਆਖੇ ਕਿ ਮੈਂ ਉਸ ਪਰਿਵਾਰ ਵਿੱਚ ਪੈਦਾ ਹੋਇਆ ਹਾਂ ਜਿੱਥੇ ਦੂਜਿਆਂ ਦੀ ਮਦਦ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਖੂਨ ਇੱਕ ਅਜਿਹੀ ਉੱਤਮ ਦਾਤ ਹੈ ਜਿਸਦਾ ਉਤਪਾਦਨ ਕਿਸੇ ਮਸ਼ੀਨਰੀ ਨਾਲ ਨਹੀਂ ਹੋ ਸਕਦਾ।
ਇਸ ਦੀ ਪੂਰਤੀ ਸਿਰਫ ਇਨਸਾਨ ਦੁਆਰਾ ਦੇ ਕੇ ਹੀ ਕੀਤੀ ਜਾਂਦੀ ਹੈ। ਸੋ ਸਾਨੂੰ ਸਾਰਿਆ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨਾ ਚਾਹੀਦਾ ਹੈ। ਸਰੀਰ ਅੰਦਰ ਸਿਰਫ 24 ਘੰਟਿਆ ਵਿੱਚ ਹੀ ਖੂਨ ਪੂਰਾ ਹੋ ਜਾਂਦਾ ਹੈ। ਅੱਜ ਉਹਨਾਂ 30ਵੀਂ ਵਾਰ ਖੂਨਦਾਨ ਕਰਕੇ ਆਪਣੀ ਸਮਾਜ ਸੇਵਾ ਦੀ ਭਾਵਨਾ ਨੂੰ ਲਗਾਤਾਰ ਬਰਕਰਾਰ ਰੱਖਿਆ ਹੈ। ਇਸ ਮੌਕੇ ਉਹਨਾਂ ਲਈ ਦੁਆ ਕਰਨ ਵਾਲੇ ਉਹਨਾਂ ਦੇ ਮਿੱਤਰਾ ਨੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ।ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਦੇ ਨਿੱਜੀ ਸਕੱਤਰ ਸ੍ਰ ਤਪਨਜੀਤ ਸਿੰਘ ਸੋਹੀ, ਸ੍ਰੀ ਅੰਕਿਤ ਬਾਂਸਲ, ਵਿਨਰਜੀਤ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਾ, ਕਪੂਰ ਚੰਦ ਬਾਂਸਲ, ਗੁਰਤੇਜ ਸਿੰਘ ਸੂਲਰ, ਚਰਨਜੀਵ ਬਾਂਸਲ ਅਤੇ ਹੋਰ ਅਨੇਕਾਂ ਪਤਵੰਤੇ ਸੱਜਣਾਂ ਉਹਨਾਂ ਦੇ ਇਸ ਕਾਰਜ ਦੀ ਸਲਾਘਾ ਕੀਤੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly