HOME ਸੰਗੋਵਾਲ ਅਜੀਤ ਸਿੰਘ ਖੇਡ ਸਟੇਡੀਅਮ ਦੀ ਕੰਧ ਤੇ ਮੁਖ ਮੰਤਰੀ ਖੇਡ ਮੈਦਾਨ...

ਸੰਗੋਵਾਲ ਅਜੀਤ ਸਿੰਘ ਖੇਡ ਸਟੇਡੀਅਮ ਦੀ ਕੰਧ ਤੇ ਮੁਖ ਮੰਤਰੀ ਖੇਡ ਮੈਦਾਨ ਦਾ ਲਗਿਆ ਆਦਮ ਕੱਦ ਬੋਰਡ ਇਲਾਕੇ ਵਿੱਚ ਚਰਚਾ ਤੇ ਸਿਆਸਤ ਦਾ ਵਿਸ਼ਾ ਬਣਿਆ

4

ਲੋਕਾਂ ਵਿਚ ਰੋਸ ਦੀ ਲਹਿਰ 20 ਅਪ੍ਰੈਲ ਤੱਕ ਬੋਰਡ ਉਤਾਰਿਆ ਜਾਵੇ –  ਬਾਜਵਾ 

ਮਹਿਤਪੁਰ,   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਬਲਾਕ ਮਹਿਤਪੁਰ ਅਧੀਨ ਪੈਂਦੇ ਪਿੰਡ ਸੰਗੋਵਾਲ ਵਿਖੇ ਉਸ ਵਕਤ ਤਨਾਅਪੂਰਨ ਸਥਿਤੀ ਬਣ ਗਈ ਜਦੋਂ ਪਿੰਡ ਸੰਗੋਵਾਲ ਦੇ ਦਿਗਜ਼ ਟਕਸਾਲੀ ਆਗੂ ਅਤੇ ਉਘੇ ਸਮਾਜਸੇਵੀ ਸਵਰਗੀ ਸ੍ਰੀ ਅਜੀਤ ਸਿੰਘ ਦੇ ਨਾਮ ਤੇ ਜਗਾਰਾਉ ਰੋਡ ਤੇ ਬਣੇ ਅਜੀਤ ਸਿੰਘ ਖੇਡ ਸਟੇਡੀਅਮ ਦੀ ਕੰਧ ਨਾਲ ਕਿਸੇ ਵੱਲੋਂ ਮੁੱਖ ਮੰਤਰੀ ਪੰਜਾਬ ਦਾ ਆਦਮ ਕੱਦ ਫਲੈਕਸ ਬੋਰਡ ਲਗਾ ਦਿੱਤਾ ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਅਤੇ ਮੁੱਖ ਮੰਤਰੀ ਖੇਡ ਮੈਦਾਨ ਵੱਡੇ ਅੱਖਰਾਂ ਵਿਚ ਲਿਖਿਆ ਹੋਇਆ ਹੈ। ਇਸ ਫਲੈਕਸ ਬੋਰਡ ਕਰਕੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ।ਇਸ ਮੌਕੇ ਮਰਹੂਮ ਅਜੀਤ ਸਿੰਘ ਸੰਗੋਵਾਲ ਪਰਿਵਾਰ ਦੇ ਨਜ਼ਦੀਕੀਆਂ ਵਿਚੋਂ ਮਨਿੰਦਰ ਸਿੰਘ ਖਿੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੀਤ ਸਿੰਘ ਇਲਾਕੇ ਵਿੱਚ ਬਹੁਤ ਹਰਮਨ ਪਿਆਰੇ ਮਿਲਣਸਾਰ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਸਨ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਇਲਾਕੇ ਦੀ ਦਿੱਖ ਸੰਵਾਰਨ ਲਈ ਦਿਨ ਰਾਤ ਇੱਕ ਕੀਤਾ। ਅਜ਼ੀਤ ਸਿੰਘ ਉਘੇ ਸਿਆਸਤਦਾਨ ਅਤੇ ਸਮਾਜਸੇਵੀ ਸਨ ਉਨ੍ਹਾਂ ਵੱਲੋਂ ਪਿੰਡ ਪਿੰਡ ਜਿਥੇ ਗੁਰੂ ਘਰ ਦੀ ਉਸਾਰੀ ਕਰਵਾਈ ਗਈ ਉਥੇ ਕਰੋੜਾਂ ਰੁਪਏ ਦੀ ਜੱਦੀ ਜਾਇਦਾਦ ਦਾਨ ਕਰਕੇ ਉਸ ਵਿੱਚ ਖੇਡ ਸਟੇਡੀਅਮ ਬਣਾਇਆ ਤਾਂ ਕਿ ਕੋਈ ਬੱਚਾ ਭਵਿੱਖ ਵਿੱਚ ਨਸ਼ਿਆਂ ਦਾ ਸ਼ਿਕਾਰ ਨਾ ਬਣ ਸਕੇ। ਉਨ੍ਹਾਂ ਕਿਹਾ ਪਿੰਡ ਦੇ ਇਸ ਸਟੇਡੀਅਮ ਨੇ ਅਨੇਕਾਂ ਸਰਕਾਰੀ ਮੁਲਾਜ਼ਮਾਂ ਨੂੰ ਮੰਜ਼ਲ ਦਾ ਰਾਹ ਦਿਖਾਇਆ। ਅੱਜ ਸਵੇਰੇ ਜਦੋਂ ਇਹ ਖ਼ਬਰ ਅੱਗ ਵਾਂਗ ਫੈਲ ਗਈ ਕਿ ਪਿੰਡ ਸੰਗੋਵਾਲ ਦੇ ਸਟੇਡੀਅਮ ਦੀ ਕੰਧ ਨਾਲ ਮੁਖ ਮੰਤਰੀ ਖੇਡ ਮੈਦਾਨ ਦਾ ਬੋਰਡ ਲਗਿਆ ਹੈ ਤਾਂ ਇਸ ਦਾ ਨੋਟਿਸ ਲੈਂਦੇ ਹੋਏ ਬੀਕੇਯੂ ਪੰਜਾਬ ਇਕਾਈ ਜਲੰਧਰ ਵੱਲੋਂ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਾਇਸ ਪ੍ਰਧਾਨ ਨਰਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਸਟੇਡੀਅਮ ਪਹੁੰਚ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਉਨ੍ਹਾਂ ਕਿਹਾ ਕਿ ਕਿਸੇ ਕੀਮਤ ਤੇ ਸਟੇਡੀਅਮ ਦਾ ਨਾਮ ਨਹੀਂ ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਇਕ ਹਰਦੇਵ ਸਿੰਘ ਲਾਡੀ ਵੱਲੋਂ ਲੱਖਾਂ ਰੁਪਏ ਗ੍ਰਾਂਟ ਖਰਚ ਕੇ ਇਸ ਸਟੇਡੀਅਮ ਦੀ ਨੁਹਾਰ ਬਦਲੀ ਸੀ ਪਰ ਸਟੇਡੀਅਮ ਦਾ ਨਾਮ ਨਹੀਂ ਬਦਲਿਆ ਅਤੇ  ਨਾ ਹੀ ਭਵਿੱਖ ਵਿੱਚ ਇਸ ਨੂੰ ਬਦਲਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜ਼ੀਤ ਸਿੰਘ ਸੰਗੋਵਾਲ ਸਾਡੇ ਦਿਲਾਂ ਵਿਚ ਵਸਦੇ ਹਨ ਉਨ੍ਹਾਂ ਦੀ ਸੋਚ ਤੇ ਠੋਕ ਕੇ ਪਹਿਰਾ ਦਿਤਾ ਜਾਵੇਗਾ। ਇਸ ਮੌਕੇ ਕਿਸਾਨ ਯੂਨੀਅਨ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਯੂਨੀਅਨ ਵੱਲੋਂ ਚਿਤਾਵਨੀ ਦਿੰਦਿਆਂ 20 ਅਪ੍ਰੈਲ ਤੱਕ ਇਸ ਬੋਰਡ ਨੂੰ ਉਤਾਰਨ ਲਈ ਕਿਹਾ ਹੈ ਉਨ੍ਹਾਂ ਕਿਹਾ ਜੇਕਰ ਬੋਰਡ ਨਾ ਉਤਾਰਿਆ ਗਿਆ ਤਾਂ ਇਸ ਬੋਰਡ ਨੂੰ ਬੀਕੇਯੂ ਪੰਜਾਬ ਵੱਲੋਂ ਉਤਾਰਿਆ ਜਾਵੇਗਾ ਅਤੇ ਇਸ ਦੀ ਜਗ੍ਹਾ ਮਰਹੂਮ ਅਜੀਤ ਸਿੰਘ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ਆਦਮ ਕੱਦ ਬੋਰਡ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਇਸ ਮੌਕੇ ਨਰਿੰਦਰ ਸਿੰਘ ਬਾਜਵਾ ਮੀਤ ਪ੍ਰਧਾਨ ਪੰਜਾਬ , ਸੋਢੀ ਸਿੰਘ ਕੋਰ ਕਮੇਟੀ ਮੈਂਬਰ ਪੰਜਾਬ , ਗੁਰਦੀਪ ਸਿੰਘ ਪ੍ਰਚਾਰਕ ਸਕੱਤਰ , ਲਖਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ ਪੰਜਾਬ , ਡਾਕਟਰ ਮਹਿੰਦਰ ਪਾਲ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਸੁਖਬੀਰ ਸਿੰਘ ਰਾਏ ਪੁਰ ਗੁੱਜਰਾਂ, ਬੱਗਾ ਸਰਪੰਚ ਬਘੇਲਾ, ਕੁਲਵੰਤ ਸਿੰਘ ਵਿਹਰਾ , ਡਾਕਟਰ ਅਮਰੀਕ ਸਿੰਘ ਵਿਹਰਾ, ਲਾਭ ਸਿੰਘ ਬਘੇਲਾ, ਜਸਵੀਰ ਸਿੰਘ ਸੋਢੀ ਬਘੇਲਾ, ਮੰਗਾਂ ਮਧੇਪੁਰ, ਰਣਜੀਤ ਸਿੰਘ ਕੋਹਾੜ ਤਹਿਸੀਲ ਪ੍ਰਧਾਨ ਨਕੋਦਰ , ਗੁਰਚਰਨ ਸਿੰਘ ਸਰਪੰਚ ਆਦਿ ਹਾਜ਼ਰ ਸਨ ।ਕੁਝ ਵਿਸ਼ੇਸ਼ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਇਸ ਆਦਮ ਕੱਦ ਬੋਰਡ ਤੇ ਨਾ ਤਾਂ ਸੂਚਨਾ ਪ੍ਰਸਾਰ ਵਿਭਾਗ ਅਤੇ ਨਾ ਹੀ ਹਲਕਾ ਇੰਚਾਰਜ ਵੱਲੋਂ ਲਗਾਏ ਜਾਣ ਦਾ ਜ਼ਿਕਰ ਹੈ ਇਥੋਂ ਤੱਕ ਕਿ ਇਸ ਬੋਰਡ ਤੇ ਨਗਰ ਪੰਚਾਇਤ ਸੰਗੋਵਾਲ ਵੀ ਨਹੀਂ ਲਿਖਿਆ ਗਿਆ ਆਖਰ ਇਹ ਬੋਰਡ ਕਿਸ ਨੇ ਲਗਾਇਆ? ਇਸ ਪਿਛੇ ਉਸ ਦਾ ਕੀ ਮੰਤਵ ਹੈ ? ਕੀ ਇਹ ਸ਼ਰਾਰਤ ਹੈ ਜਾਂ ਕੋਈ ਸਿਆਸਤ । ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਦਿਗਜ਼ ਆਗੂ ਵੀ ਇਸ ਤੋਂ ਅਣਜਾਨ ਤਾਂ ਪ੍ਰਗਟਾ ਰਹੇ ਹਨ । ਪਰ ਵਿਚ ਕੋਈ ਸ਼ੱਕ ਨਹੀਂ ਕਿ ਇਸ ਬੋਰਡ ਨੇ ਇਲਾਕੇ ਵਿਚ ਹਲਚਲ ਮਚਾ ਦਿੱਤੀ ਹੈ। ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਇਸ ਤੋਂ ਪਹਿਲਾਂ ਸਥਿਤੀ ਗੰਭੀਰ ਬਣੇ ਉਸ ਨੂੰ ਕਾਬੂ ਹੇਠ ਕੀਤਾ ਜਾਵੇ। ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਸੰਗੋਵਾਲ ਦੇ ਸਰਪੰਚ ਕੁਲਵੰਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਫੋਨ ਬਿਜੀ ਆ ਰਿਹਾ ਸੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਮੋਰਿੰਡਾ-ਚੂੰਨੀ ਰੋਡ ’ਤੇ ਭਿਆਨਕ ਸੜਕ ਹਾਦਸਾ 7 ਮੌਤਾਂ, 25 ਤੋਂ ਵੱਧ ਗੰਭੀਰ ਜ਼ਖ਼ਮੀ
Next articleਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ 17 ਅਪ੍ਰੈਲ ਨੂੰ