ਬੇਬੇ ਨਾਨਕੀ ਅਰਬਨ ਅਸਟੇਟ ਪੁੱਡਾ ਕਾਲੋਨੀ ਦੀਆਂ ਸੰਗਤਾਂ ਵਲੋਂ ਗੁਰਪੁਰਬ ਦੀ ਖੁਸ਼ੀ ਵਿੱਚ ਲੰਗਰ ਲਗਾਏ ਗਏ

ਫੋਟੋ ਕੈਪਸ਼ਨ : ਪੁੱਡਾ ਕਲੋਨੀ ਵਾਸੀਆਂ ਵਲੋਂ ਲਗਾਏ ਗਏ ਲੰਗਰ ਦਾ ਦ੍ਰਿਸ਼

ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਮਾਣ ਰਹੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਨਾਨਕ ਨਾਮ ਲੇਵਾ ਸਥਾਨਕ ਸ਼ਰਧਾਲੂ ਸੰਗਤਾਂ ਜਾਤੀ ਧਰਮਾਂ ਦੇ ਸਾਰੇ ਬੰਧਨ ਤੋੜਕੇ ਸਿਰਫ ਨਾਨਕ ਨਾਮ ਦੇ ਰੰਗ ਵਿੱਚ ਰੰਗੀਆਂ ਹੋਇਆ ਹਨ। ਹਰ ਪਾਸੇ ਗੁਰੂ ਨਾਨਕ ਦੇਵ ਜੀ ਨਾਮ ਦੀ ਸੇਵਾ ਹੋ ਰਹੀ ਹੈ। ਥਾਂ ਥਾਂ ਅਟੁੱਟ ਲੰਗਰਾਂ ਦੇ ਮੰਜਰ ਨਜ਼ਰ ਆ ਰਹੇ ਹਨ।

ਇਸ ਮੁਬਾਰਕ ਮੌਕੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੀ ਬੇਬੇ ਨਾਨਕੀ ਅਰਬਨ ਅਸਟੇਟ ਪੁੱਡਾ ਕਾਲੋਨੀ ਦੀਆਂ ਸੰਗਤਾਂ ਵਲੋਂ ਮਾਸਟਰ ਸੁਖਚੈਨ ਸਿੰਘ ਦੀ ਅਗਵਾਈ ਹੇਠ ਲੰਗਰ ਦੀ ਸੇਵਾ ਚੱਲ ਰਹੀ ਹੈ। ਜਿਸ ਵਿੱਚ ਬਲਜੀਤ ਸਿੰਘ ਟਿੱਬਾ, ਗੁਰਨਾਮ ਸਿੰਘ ਕਾਨੂੰਗੋ, ਬਲਵਿੰਦਰ ਸਿੰਘ ਡੇਰਾ,ਡਾਕਟਰ ਸਤਨਾਮ ਸਿੰਘ , ਕਰਨਪ੍ਰੀਤ ਸਿੰਘ ,ਮਾਸਟਰ ਜਗਜੀਤ ਸਿੰਘ ਬੂਲਪੁਰ, ਅਮਰਜੀਤ ਸਿੰਘ ਡੇਰਾ ਕੁੱਪੀ ਮਦਾਨ, ਕੁਲਬੀਰ ਸਿੰਘ ਪੁੱਡਾ ਕਲੋਨੀ, ਸੌਰਵਪ੍ਰੀਤ ਸਿੰਘ ਮੋਮੀ ,ਮਾਸਟਰ ਬਲਜੀਤ ਸਿੰਘ , ਸਨੇਹਾ ,ਹਰਸ਼ਨੂਰ ,ਪਰਮਜੀਤ ਕੋਰ ਆਦਿ ਨੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਨਾਮ ਜਪਦੇ ਹੋਏ ਲੰਗਰ ਛਕਾਇਆ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝਾਰਖੰਡ ’ਚ ਰੇਲ ਪਟੜੀਆਂ ਧਮਾਕੇ ’ਚ ਉਡਾਈਆਂ, ਇੰਜਣ ਲੀਹ ਤੋਂ ਉਤਰਿਆ
Next articleਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਗਿਆ ।