ਸੰਯੁਕਤ ਕਿਸਾਨ ਮੋਰਚਾ ਦੀ ਅੱਜ ਮੀਟਿੰਗ, ਪੰਜਾਬ ’ਚ ਚੋਣ ਲੜ ਰਹੇ ਆਗੂਆਂ ਨੂੰ ਮੋਰਚੇ ’ਚੋਂ ਕੱਢਣ ਦਾ ਕੀਤਾ ਜਾ ਸਕਦਾ ਹੈ ਫ਼ੈਸਲਾ

ਸੋਨੀਪਤ (ਸਮਾਜ ਵੀਕਲੀ):  ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਮੀਟਿੰਗ ਅੱਜ ਕੁੰਡਲੀ ਵਿੱਚ ਹੋ ਰਹੀ ਹੈ। ਇਸ ਦੇ ਲਈ ਮੋਰਚੇ ਦੇ ਅਹੁਦੇਦਾਰ ਇਥੇ ਦਫ਼ਤਰ ਵਿੱਚ ਇਕੱਠੇ ਹੋਏ ਹਨ। ਮੀਟਿੰਗ ਵਿੱਚ ਸਾਰੇ 40 ਜਥੇਬੰਦੀਆਂ ਦੇ ਮੁਖੀ ਹਾਜ਼ਰ ਹੋਣਗੇ। ਮੀਟਿੰਗ ‘ਚ ਅੰਦੋਲਨ ਮੁਲਤਵੀ ਕਰਨ ਤੋਂ ਬਾਅਦ ਕਿਸਾਨਾਂ ਦੀਆਂ ਮੰਗਾਂ ‘ਤੇ ਕੀਤੀ ਗਈ ਕਾਰਵਾਈ ‘ਤੇ ਚਰਚਾ ਕੀਤੀ ਜਾਵੇਗੀ। ਪੰਜਾਬ ਵਿੱਚ ਚੋਣ ਲੜ ਰਹੇ ਮੋਰਚੇ ਦੇ ਆਗੂਆਂ ਨੂੰ ਵੀ ਮੋਰਚੇ ਵਿੱਚੋਂ ਕੱਢਣ ਦਾ ਫੈਸਲਾ ਲਿਆ ਜਾ ਸਕਦਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੁੱਲ ਦੀ ਪੀੜ
Next articleਕਾਂਗਰਸ ਨਾਲੋਂ ਤੋੜ-ਵਿਛੋੜਾ ਕਰਨ ਵਾਲੇ ਜੋਗਿੰਦਰ ਸਿੰਘ ਮਾਨ ਨੇ ਆਪ ਨਾਲ ਨਾਤਾ ਜੋੜਿਆ