ਅੰਬੇਡਕਰ ਮਿਸ਼ਨ ਸੋਸਾਇਟੀ ਦੀ ਮੀਟਿੰਗ ‘ਚ ਵੰਡਿਆ ਦਲ ਦਾ ਸੋਵੀਨਾਰ
ਜਲੰਧਰ (ਸਮਾਜ ਵੀਕਲੀ)- ਪਿੱਛਲੇ ਦਿਨੀਂ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਦੇ 18ਵੇਂ ਰਾਸ਼ਟਰੀ ਅਧਿਵੇਸ਼ਨ ਦਾ 25-26 ਦਸੰਬਰ, 2021 ਨੂੰ ਚਿਚੋਲੀ, ਨਾਗਪੁਰ (ਮਹਾਰਾਸ਼ਟਰ) ਵਿਖੇ ਆਯੋਜਨ ਕੀਤਾ ਗਿਆ । ਅਧਿਵੇਸ਼ਨ ‘ਚ ਦੇਸ਼ ਦੇ ਕੋਨੇ ਕੋਨੇ ਤੋਂ ਪ੍ਰਤੀਨਿਧੀ ਸ਼ਾਮਲ ਹੋਏ। ਪੰਜਾਬ ਵਿਚੋਂ ਵੀ ਇੱਕ ਪ੍ਰਤੀਨਿਧੀ ਮੰਡਲ, ਜਿਸ ਵਿਚ ਸ਼੍ਰੀ ਜਸਵੀਰ ਬੇਗ਼ਮਪੁਰੀ, ਜਯੋਤੀ ਪ੍ਰਕਾਸ਼, ਸ਼੍ਰੀਮਤੀ ਸੁਰਿੰਦਰ ਕੌਰ ਅਤੇ ਹੋਰ ਬਹੁਤ ਸਾਰੇ ਪ੍ਰਤੀਨਿਧੀ ਸ਼ਾਮਲ ਸਨ, ਨੇ ਸ਼੍ਰੀ ਹਰਭਜਨ ਨਿਮਤਾ ਦੀ ਅਗੁਆਈ ਵਿਚ ਇਸ ਰਾਸ਼ਟਰੀ ਅਧਿਵੇਸ਼ਨ ‘ਚ ਭਾਗ ਲਿਆ। ਪਹਿਲੇ ਦਿਨ ਡੈਲੀਗੇਟ ਸੈਸ਼ਨ ਹੋਇਆ ਜਿਸ ਵਿਚ ਦੇਸ਼ ਦੇ ਤਕਰੀਬਨ 12 ਰਾਜਾਂ ਤੋਂ ਆਏ ਆਗੂਆਂ ਨੇ ਆਪਣੇ ਰਾਜਾਂ ਵਿਚ ਦਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਦਲ ਦੇ ਅਗਾਮੀ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ ਗਈ।
ਦਲ ਦੀ ਨਵੀਂ ਰਾਸ਼ਟਰੀ ਨਵੀਂ ਬੌਡੀ ਦੀ ਚੋਣ ਲੋਕਤੰਤਰੀ ਢੰਗ ਨਾਲ ਹੋਈ ਅਤੇ ਹੇਠ ਲਿਖੇ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ : ਚੇਅਰਮੈਨ- ਡਾ: ਐਚ.ਆਰ. ਗੋਇਲ (ਰਾਜਸਥਾਨ), ਵਾਈਸ ਚੇਅਰਮੈਨ- ਰਾਮ ਰਾਓ ਜਾਵੜੇ (ਮਹਾਰਾਸ਼ਟਰ), ਜਨਰਲ ਸਕੱਤਰ-ਅਸ਼ੋਕ ਸ਼ੈਂਡੇ (ਮੱਧ ਪ੍ਰਦੇਸ਼), ਸਕੱਤਰ ਪੂਰਬੀ ਭਾਰਤ-ਜਸਕੇਤਨ ਦੀਪ (ਓਡੀਸ਼ਾ), ਸਕੱਤਰ ਪੱਛਮੀ ਭਾਰਤ-ਪ੍ਰੋ. ਰਾਜਦੀਪ (ਮਹਾਰਾਸ਼ਟਰ), ਸਕੱਤਰ ਉੱਤਰੀ ਭਾਰਤ-ਨਰੇਸ਼ ਖੋਖਰ (ਹਰਿਆਣਾ), ਸਕੱਤਰ ਦੱਖਣੀ ਭਾਰਤ-ਬੈਜਨਾਥ (ਤੇਲੰਗਾਨਾ), ਵਿੱਤ ਸਕੱਤਰ-ਜਾਗੇਸ਼ਵਰ ਸ਼ੈਂਡੇ (ਮਹਾਰਾਸ਼ਟਰ), ਦਫ਼ਤਰ ਸਕੱਤਰ-ਪ੍ਰਾਗਿਆਕਰ ਚੰਦਨਖੇੜੇ (ਮਹਾਰਾਸ਼ਟਰ), ਬੌਧਿਕ ਪ੍ਰਮੁੱਖ -ਡਾ. ਡੀ. ਯਾਦਈਆ (ਤੇਲੰਗਾਨਾ), ਕਾਨੂੰਨੀ ਸਲਾਹਕਾਰ-ਐਡਵੋਕੇਟ ਬੀ ਟੀ ਸ਼ੇਂਡੇ (ਮਹਾਰਾਸ਼ਟਰ) ਅਤੇ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 12 ਕਾਰਜਕਾਰੀ ਮੈਂਬਰ। ਕਾਨਫ਼ਰੰਸ ਦੇ ਦੂਜੇ ਦਿਨ ਆਲ ਇੰਡੀਆ ਸਮਤਾ ਸੈਨਿਕ ਦਲ ਦੇ ਸਾਬਕਾ ਚੇਅਰਮੈਨ ਹਰੀਸ਼ ਚਾਹੰਦੇ ਦੀ ਪ੍ਰਧਾਨਗੀ ਹੇਠ ਖੁੱਲ੍ਹਾ ਸੈਸ਼ਨ ਹੋਇਆ। ਡਾ.ਡੀ.ਯਾਦਈਆ (ਤੇਲੰਗਾਨਾ), ਡਾ.ਐਮ.ਐਲ ਪਰਿਹਾਰ (ਰਾਜਸਥਾਨ), ਡਾ.ਐਚ.ਆਰ.ਗੋਇਲ (ਰਾਜਸਥਾਨ) ਅਤੇ ਐਡਵੋਕੇਟ ਬੀ.ਟੀ. ਸ਼ੇਂਡੇ (ਮਹਾਰਾਸ਼ਟਰ) ਨੇ ਆਪਣੇ ਵਿਚਾਰ ਪੇਸ਼ ਕੀਤੇ।
ਮੰਚ ਸੰਚਾਲਨ ਜਨਰਲ ਸਕੱਤਰ ਅਸ਼ੋਕ ਸ਼ੇਂਡੇ (ਮੱਧ ਪ੍ਰਦੇਸ਼) ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਆਲ ਇੰਡੀਆ ਸਮਤਾ ਸੈਨਿਕ ਦਲ ਨੇ ਆਪਣਾ ਸੋਵੀਨਾਰ ‘ਸਮਤਾ ਸੰਦੇਸ਼’ ਅਧਿਵੇਸ਼ਨ ਵਿੱਚ ਰਿਲੀਜ਼ ਕੀਤਾ। ਇਸ ਸੋਵੀਨਾਰ ਵਿੱਚ ਵਿਦਵਾਨਾਂ ਦੇ ਲੇਖ ਅਤੇ ਸਮਤਾ ਸੈਨਿਕ ਦਲ ਦੇ ਇਤਿਹਾਸ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਸ਼ਾਮਲ ਹੈ। ਸ੍ਰੀ ਹਰਭਜਨ ਨਿਮਤਾ ਇਸ ਯਾਦਗਾਰੀ ਸੋਵੀਨਾਰ ਦੀਆਂ ਕਾਫੀ ਗਿਣਤੀ ਵਿਚ ਕਾਪੀਆਂ ਲੈ ਕੇ ਆਏ ਅਤੇ ਉਨ੍ਹਾਂ ਨੇ ਜਲੰਧਰ ਵਿਖੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੀ ਮੀਟਿੰਗ ਦੌਰਾਨ) ਸੁਸਾਇਟੀ ਦੇ ਮੈਂਬਰਾਂ ਵਿਚ ਵੰਡੀਆਂ। ਇਹ ਜਾਣਕਾਰੀ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ ਦੇ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ। ਜਸਵਿੰਦਰ ਵਰਿਆਣਾ ਨੇ ਕਿਹਾ ਕਿ ਸਮਤਾ ਸੈਨਿਕ ਦਲ ਇੱਕ ਗੈਰ ਸਿਆਸੀ, ਸੱਭਿਆਚਾਰਕ ਸੰਗਠਨ ਹੈ ਜਿਸ ਦੀ ਸਥਾਪਨਾ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਨੇ 13 ਮਾਰਚ 1927 ਨੂੰ ਕੀਤੀ ਸੀ। ਬਾਬਾ ਸਾਹਿਬ ਦੇ ਮਹਾਪਰਿਨਿਰਵਾਣ ਤੋਂ ਬਾਅਦ ਸਮਤਾ ਸੈਨਿਕ ਦਲ ਅਕਿਰਿਆਸ਼ੀਲ ਹੋ ਗਿਆ ਸੀ। ਸ਼੍ਰੀ ਐਲ ਆਰ ਬਾਲੀ ਸੰਪਾਦਕ ਭੀਮ ਪੱਤਰਿਕਾ, ਐਡਵੋਕੇਟ ਭਗਵਾਨ ਦਾਸ, ਹਰੀਸ਼ ਚਾਹੰਦੇ , ਧਰਮਦਾਸ ਚੰਦਨਖੇੜੇ ਅਤੇ ਨਾਗਪੁਰ (ਮਹਾਰਾਸ਼ਟਰ) ਦੇ ਹੋਰ ਸਾਥੀਆਂ ਨੇ ਸਾਲ 1978 ਵਿੱਚ ਸਮਤਾ ਸੈਨਿਕ ਦਲ ਨੂੰ ਮੁੜ ਸੁਰਜੀਤ ਕੀਤਾ ਅਤੇ ਇਸਨੂੰ ਆਲ ਇੰਡੀਆ ਸਮਤਾ ਸੈਨਿਕ ਦਲ ਵਜੋਂ ਰਜਿਸਟਰ ਕਰਵਾਇਆ। ਜਸਵਿੰਦਰ ਵਰਿਆਣਾ ਨੇ ਕਿਹਾ ਕਿ ਅੰਬੇਡਕਰ ਦੀ ਵਿਚਾਰਧਾਰਾ ਹੀ ਦੇਸ਼ ਨੂੰ ਅੱਗੇ ਵਧਾ ਸਕਦੀ ਹੈ ਤੇ ਸਮਤਾ ਸੈਨਿਕ ਦਲ ਇਸ ਲਈ ਕਾਰਜਸ਼ੀਲ ਹੈ । ਇਸ ਮੌਕੇ ਲਾਹੌਰੀ ਰਾਮ ਬਾਲੀ, ਐਡਵੋਕੇਟ ਹਰਭਜਨ ਸਾਂਪਲਾ, ਡਾ. ਰਵੀ ਕਾਂਤ ਪਾਲ, ਬਲਦੇਵ ਰਾਜ ਭਾਰਦਵਾਜ, ਐਡਵੋਕੇਟ ਪਰਮਿੰਦਰ ਸਿੰਘ ਖੁੱਤਣ, ਮੈਡਮ ਸੁਦੇਸ਼ ਕਲਿਆਣ, ਹਰਭਜਨ ਨਿਮਤਾ ਆਦਿ ਹਾਜ਼ਰ ਸਨ।
– ਜਸਵਿੰਦਰ ਵਰਿਆਣਾ
ਸੂਬਾ ਪ੍ਰਧਾਨ, ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ. ਮੋਬਾਈਲ: +91 75080 80709