(ਸਮਾਜ ਵੀਕਲੀ)
ਸੱਜਣਾ ਗਵਾਚਿਆਂ ਨੂੰ ਰਹਾਂ ਹੁਣ ਲੱਭਦੀ
ਮਾਰਕੇ ਆਵਾਜ਼ਾਂ ਥੱਕੀ ਆਜਾ ਕਿਤੋਂ ਹਾਣੀਆਂ
ਜਿੰਨੀਆਂ ਯਾਦਾਂ ਨੂੰ ਸਾਡੇ ਲਈ ਗਿਓਂ ਛੱਡਕੇ
ਰੋ ਪਵਾਂ ਕੱਲੀ ਬਹਿਕੇ ਭੁੱਲੀਆਂ ਨਾ ਜਾਣੀਆਂ
ਪੜ੍ਹੇ ਕਿੱਸੇ ਰਾਜਿਆਂ ਦੇ ਬੜੇ ਮਸ਼ਹੂਰ ਮੈਂ
ਜਿਨ੍ਹਾਂ ਬਾਝੋਂ ਜੰਗ ਪਿੱਛੋਂ ਰੁੱਲੀਆਂ ਸੀ ਰਾਣੀਆਂ
ਬਾਡਰ ਤੇ ਫੌਜੀਆ ਵੇ ਹੋ ਗਿਓਂ ਸ਼ਹੀਦ ਤੂੰ
ਮੱਥੇ ਦਾ ਸੰਧੂਰ ਮੇਟ ਦਿੱਤਾ ਵੰਡਾਂ ਕਾਣੀਆਂ
ਵਿਧਵਾ ਨੂੰ ਪੁੱਛ ਨਿੱਤ ਉੱਤੇ ਕੀ ਏ ਬੀਤ ਦੀ
ਕਰਦੀਆਂ ਜੇਠਾਂ ਉੱਤੇ ਸ਼ੱਕ ਨੇ ਜਠਾਣੀਆਂ
ਮੂਰਖਾਂ ਦਾ ਵੱਗ ਸਾਰੇ ਪਿੰਡ ਵਿੱਚ ਘੁੰਮਦਾ
ਐਰੇ ਗੈਰੇ ਨਾਲ਼ ਜੋੜ ਦਿੰਦੇ ਨੇ ਕਹਾਣੀਆਂ
ਚੁਗਲਾਂ ਦੀ ਚੁਗਲੀ ਤੋਂ ਡਰ ਬੜਾ ਲਗਦਾ
ਛੇੜ ਛੇੜ ਲੰਘ ਦੀਆਂ ਖਸਮਾਂ ਨੂੰ ਖਾਣੀਆਂ
ਅੱਗ ਲੱਗੇ ਹੁਸਨ ਨੂੰ ਤੇਰੇ ਬਾਝੋਂ ਧੰਨਿਆਂ
ਕਰਦੀਆਂ ਤੰਗ ਤੇਰੇ ਸੰਗ ਮੌਜਾਂ ਮਾਣੀਆਂ
ਧੰਨਾ ਧਾਲੀਵਾਲ਼
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly