ਸਾਮ ਦਾਮ ਦੰਡ ਭੇਦ

ਇਕਬਾਲ ਸਿੰਘ ਪੁੜੈਣ
         (ਸਮਾਜ ਵੀਕਲੀ)
ਸਾਮ ਦਾਮ ਜਦੋਂ ਥੱਕ ਜਾਵਣ ਫਿਰ ਦੰਡ ਦੀ ਵਾਰੀ ਆਵੇ।
ਅਖੀਰਲਾ ਮਾਰੂ ਹਥਿਆਰ ਭੇਦ ਦਾ ਹੀ ਵਰਤਿਆ ਜਾਵੇ।
ਸਾਮ ਦਾ ਹਥਿਆਰ ਧਰਮ ਦੇ ਨਾਂ ਤੇ ਦੰਗੇ ਕਰਾਈ ਜਾਵੇ।
ਦਾਮ ਦਾ ਹਥਿਆਰ ਲੋਭ ਲਾਲਚ ਅੰਦਰ ਫ਼ਸਾਈ ਜਾਵੇ।
ਦੰਡ ਦਾ ਹਥਿਆਰ ਭਿਆਨਕ ਤਸੀਹੇ ਕਰਵਾਈ ਜਾਵੇ।
ਭੇਦ ਦਾ ਹਥਿਆਰ ਆਪਣਿਆਂ ਦੀ ਫੁੱਟ ਪੁਆਈ ਜਾਵੇ।
ਆਪਣਿਆਂ ਤੇ ਹੀ ਦੂਸ਼ਣਬਾਜ਼ੀ ਤੋਂ ਟਾਲ਼ਾ ਵੱਟਿਆ ਜਾਵੇ।
ਅਰਜੁਨ ਮੱਛੀ ਅੱਖ ਵਾਂਗ ਤੀਰ ਕੂੜ ਚਾਲਾਂ ਵੱਲ ਜਾਵੇ।
ਮਾਰੂ ਹਥਿਆਰ ਫੁੱਟ ਦਾ ਵਾਰ ਜਿੱਤ ਦੂਰ ਕਰਾਈ ਜਾਵੇ।
ਘਰਦਿਆਂ ਦੀ ਫੁੱਟ ਨਾਲ ਰਾਵਣ ਰਾਜ ਖਤਮ ਹੋ ਜਾਵੇ।
ਆਪਸੀ ਫੁੱਟ ਤੇ ਡੰਗੀ ਕੌਮ ਅਰਸ਼ ਤੋਂ ਫਰਸ਼ ਆ ਜਾਵੇ।
ਸ਼ੇਰੇਪੰਜਾਬ ਦਾ ਸਿੱਖ ਰਾਜ ਗਦਾਰਾਂ ਦੀ ਭੇਟ ਚੜ੍ਹ ਜਾਵੇ।
ਕਾਲੇ ਹਨੇਰਿਆਂ ਨਾਲ ਸੂਰਜ ਕਦੇ ਨਾ ਥੰਮਿਆਂ ਜਾਵੇ।
ਜੇ ਏਕੇ ਵਿੱਚ ਰਹੀਏ ਵਾਲ ਵਿੰਗਾਂ ਨਾ ਕਰ ਕੋਈ ਪਾਵੇ।
ਰੂਹਾਨੀਅਤ ਸ਼ਕਤੀ ਮੂਹਰੇ ਇੱਕੀ ਦੁੱਕੀ ਟਿਕ ਨਾ ਪਾਵੇ।
ਸੱਚ ਦੇ ਪ੍ਰਕਾਸ਼ ਮੂਹਰੇ ਕਦੇ ਵੀ ਝੂਠ ਟਿਕਣ ਨਾ ਪਾਵੇ।
ਨਿੱਜ ਦੀ ਕੁੰਜ ਉਤਾਰ ਵਿਰਸੇ ਤੇ ਪਹਿਰਾ ਦਿੱਤਾ ਜਾਵੇ।
ਇਕਬਾਲ ਸ਼ੇਰ ਮੂਹਰੇ ਗਿੱਦੜ ਲੂੰਬਣ ਟਿਕ ਨਾ ਪਾਵੇ।
ਇਕਬਾਲ ਸਿੰਘ ਪੁੜੈਣ 
8872897500
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਦੀ ਪਨੀਰੀ
Next articleਤੱਥ