(ਸਮਾਜ ਵੀਕਲੀ)
ਡੁਲਿਆ ਖੂਨ ਸ਼ਹੀਦਾਂ ਦਾ, ਧਰਤੀ ਹੋਈ ਸੀ ਲਾਲੋ ਲਾਲ..
ਪੁਲਵਾਮਾ ਬੰਬ ਧਮਾਕੇ ਵਿੱਚ 40 ਸ਼ਹੀਦ ਹੋਏ ਸੀ ਮਾਵਾਂ ਦੇ ਲਾਲ..
ਉਡੀਕਦੀਆਂ ਸਨ ਰਹਿ ਗਈਆਂ ਅੱਖਾਂ..
ਭੈੜਾ ਖਾ ਗਿਆ ਸੀ ਕਾਲ਼..
ਬਸ ਸਫ਼ਰ ਵਿੱਚ ਕਰ ਧਮਾਕਾ..
ਕੋਝੀ ਚੱਲੀ ਸੀ ਵੈਰੀਆਂ ਚਾਲ..
ਅਚਨਚੇਤ ਸ਼ਹੀਦੀ ਪਾ ਗਏ ਸਨ..
ਦੁਸ਼ਮਣਾਂ ਬੁਣਿਆ ਸੀ ਖ਼ੂਨੀ ਜਾਲ਼..
ਤਿਰੰਗੇ ਦੇ ਵਿੱਚ ਲਿਪਟ ਕੇ ਜਦੋਂ ਆਏ ਸੀ ਪਿੰਡ ਦੀ ਜੂਹ ਤੇ..
ਮਾਪਿਆਂ ਦਾ ਰੋ ਰੋ ਕੇ ਹੋਇਆ ਸੀ ਬੁਰਾ ਹਾਲ..
ਸੁੰਨੀਆਂ ਹੋਈਆਂ ਸੀ ਬਾਹਾਂ ਸੁਹਾਗਣਾਂ ਦੀਆਂ..
ਟੁੱਟੀਆਂ ਸੀ ਚੂੜੀਆਂ ਸੂਹੇ ਲਾਲ..
ਵੈਣ ਸੀ ਭੈਣਾਂ ਪਾਉਂਦੀਆਂ..
ਅੱਖਾਂ ਚੋਂ ਵਹਿੰਦੇ ਸੀ ਹੰਝੂ ਲਾਲ..
ਪਿਤਾ ਨੂੰ ਤੱਕਣ ਦੀ ਤਾਂਘ ਸੀ..
ਚਿਹਰੂ ਢਕਿਆ ਸੀ ਕਫ਼ਨ ਦੇ ਨਾਲ਼..
ਅੱਜ ਦਿਨ ਸ਼ਹੀਦੀ ਦੇ ਸੱਜਦਾ..
ਕਰਦਾ ਨਿੰਮਾ ਕਲ਼ਮ ਦੇ ਨਾਲ਼..
ਭੁੱਲ ਤੁਸੀਂ ਵੀ ਜਾਇਓ ਨਾ..
ਕਿਧਰੇ ਚੁੱਕ ਕੇ ਗੁਲਾਬ ਲਾਲ..
ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)