ਸੁਲਤਾਨਪੁਰ ਲੋਧੀ (ਸੋਢੀ )ਖਾਲਸਾ ਮਾਰਬਲ ਹਾਊਸ ਸੁਲਤਾਨਪੁਰ ਲੋਧੀ ਤੇ ਆਰ.ਸੀ.ਐਫ. ਕਪੂਰਥਲਾ ਦੇ ਐਮ.ਡੀ. ਜਥੇ ਪਰਮਿੰਦਰ ਸਿੰਘ ਖਾਲਸਾ ਤੇ ਐਮ.ਡੀ. ਜਥੇ ਭੁਪਿੰਦਰ ਸਿੰਘ ਖਾਲਸਾ ਦੇ ਸਤਿਕਾਰਯੋਗ ਮਾਤਾ ਜੀ ਅਤੇ ਜਥੇ ਸੁਖਬੀਰ ਸਿੰਘ ਖਾਲਸਾ , ਗੁਰਮੇਲ ਸਿੰਘ ਯੂ.ਕੇ. ਤੇ ਦਿਲਮੋਹਤ ਸਿੰਘ ਖਾਲਸਾ ਦੇ ਸਤਿਕਾਰਯੋਗ ਦਾਦੀ ਜੀ ਬੀਬੀ ਅਮਰ ਕੌਰ ਖਾਲਸਾ (ਧਰਮ ਪਤਨੀ ਸਰਦਾਰ ਗੁਰਬਚਨ ਸਿੰਘ ਖਾਲਸਾ) ਜਾਰਜਪੁਰ ਵਾਲੇ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ , ਦੀ ਆਤਮਿਕ ਸ਼ਾਂਤੀ ਨਮਿਤ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਉਪਰੰਤ ਗੁਰਦੁਆਰਾ ਸੰਤ ਬਾਬਾ ਨਿਹਾਲ ਸਿੰਘ ਜੀ ਜਾਰਜਪੁਰ ਵਿਖੇ ਸਵਰਗੀ ਮਾਤਾ ਸਰਦਾਰਨੀ ਅਮਰ ਕੌਰ ਜੀ ਨਮਿਤ ਵਿਸ਼ਾਲ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ । ਜਿਸ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਹਜੂਰੀ ਰਾਗੀ ਜਥੇ ਵੱਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਗਿਆ ਤੇ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਦੇ ਮੁੱਖ ਬੁਲਾਰੇ ਸਿੰਘ ਸਾਹਿਬ ਭਾਈ ਸੁਖਦੇਵ ਸਿੰਘ ਖਾਲਸਾ ਤੇ ਬਾਬਾ ਭੁਪਿੰਦਰ ਸਿੰਘ ਮਖੂ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ ਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ।
ਉਨ੍ਹਾਂ ਕਿਹਾ ਕਿ ਮਾਤਾ ਬੀਬੀ ਅਮਰ ਕੌਰ ਜੀ ਬਹੁਤ ਹੀ ਨੇਕ ਨੀਅਤ ਤੇ ਧਾਰਮਿਕ ਬਿਰਤੀ ਦੇ ਮਾਲਕ ਸਨ, ਜਿਨ੍ਹਾਂ ਸਾਰੀ ਉਮਰ ਧਾਰਮਿਕ ਨਿਸ਼ਚੈ ਨਾਲ ਜੀਵਨ ਬਤੀਤ ਕਰਦਿਆਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਅਤੇ ਉਨ੍ਹਾਂ ਨੂੰ ਗੁਰਸਿੱਖੀ ਦੀ ਮਾਲਾ ਦੇ ਮਣਕਿਆਂ ਵਿਚ ਪਰੋ ਕੇ ਰੱਖਿਆ।ਉਨ੍ਹਾਂ ਕਿਹਾ ਕਿ ਮਾਤਾ ਜੀ ਦਾ ਸਮੁੱਚਾ ਖਾਲਸਾ ਪਰਿਵਾਰ ਲੰਮੇ ਅਰਸੇ ਤੋਂ ਸਿੱਖੀ ਦੇ ਪ੍ਰਚਾਰ ਪਸਾਰ ਹਿੱਤ ਸ਼ਲਾਘਾਯੋਗ ਧਾਰਮਿਕ ਸੇਵਾਵਾਂ ਨਿਭਾ ਰਿਹਾ ਹੈ । ਇਸ ਸਾਰੇ ਪਰਿਵਾਰ ਦੀ ਧਾਰਮਿਕ ਪੱਖੋਂ ਸੇਵਾ ਬਹੁਤ ਮਹਾਨ ਹੈ ।ਮਾਤਾ ਜੀ ਦੇ ਪਤੀ ਜਥੇ ਗੁਰਬਚਨ ਸਿੰਘ ਖਾਲਸਾ ਭਾਵੇਂ 100 ਸਾਲ ਤੋਂ ਉੱਪਰ ਉਮਰ ਹੋਣ ਦੇ ਬਾਵਜੂਦ ਵੀ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ ਗੁਰੂ ਕੇ ਲੰਗਰ ਦੀਆਂ ਸੇਵਾਵਾਂ ਲਈ ਤਨ ਮਨ ਧੰਨ ਨਾਲ ਸੇਵਾਵਾਂ ਨਿਭਾ ਰਹੇ ਹਨ ।ਉਨ੍ਹਾਂ ਦੇ ਦੋਵੇਂ ਸਪੁੱਤਰ ਜਥੇ ਪਰਮਿੰਦਰ ਸਿੰਘ ਖਾਲਸਾ ਤੇ ਜਥੇ ਭੁਪਿੰਦਰ ਸਿੰਘ ਖਾਲਸਾ (ਖਾਲਸਾ ਮਾਰਬਲ ਹਾਊਸ ਵਾਲੇ ) ਵੀ ਆਪਣੇ ਬੱਚਿਆਂ ਸਮੇਤ ਜਿੱਥੇ ਬਹੁਤ ਵਧੀਆ ਕਾਰੋਬਾਰ ਕਰ ਰਹੇ ਹਨ, ਉੱਥੇ ਗੁਰੂ ਘਰਾਂ ਦੀ ਸੇਵਾ ਤੇ ਇਲਾਕੇ ਵਿਚ ਧਾਰਮਿਕ ਸੇਵਾਵਾਂ ਵੀ ਵੱਡੇ ਪੱਧਰ ਤੇ ਕਰਕੇ ਚੋਖਾ ਨਾਮ ਕਮਾ ਰਹੇ ਹਨ ।
ਇਸ ਸਮੇਂ ਸ਼ਰਧਾਂਜਲੀ ਸਮਾਗਮ ਵਿਚ ਪੁੱਜੀਆਂ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਸੰਬੋਧਨ ਕਰਦੇ ਸਾਬਕਾ ਕੈਬਨਿਟ ਮੰਤਰੀ ਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ , ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸਰਦਾਰ ਸੱਜਣ ਸਿੰਘ ਚੀਮਾ , ਕੈਪਟਨ ਹਰਮਿੰਦਰ ਸਿੰਘ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ, ਇੰਜ ਸਵਰਨ ਸਿੰਘ ਮੈਂਬਰ ਪੀ.ਏ.ਸੀ ਸ਼੍ਰੋਮਣੀ ਅਕਾਲੀ ਦਲ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸੇਵਾ ਮੁਕਤ ਮੁੱਖ ਸਕੱਤਰ ਸਰਦਾਰ ਮਹਿੰਦਰ ਸਿੰਘ ਆਹਲੀ, ਸਵਰਨ ਸਿੰਘ ਖਾਲਸਾ ਦਸਮੇਸ਼ ਅਕੈਡਮੀ ਆਦਿ ਨੇ ਵੀ ਕਿਹਾ ਕਿ ਮਾਤਾ ਬੀਬੀ ਅਮਰ ਕੌਰ ਜੀ ਦਾ ਸਮੁੱਚਾ ਪਰਿਵਾਰ ਸਿੱਖੀ ਨੂੰ ਅਪਣਾ ਕੇ ਆਪਣੀ ਅਣਥੱਕ ਮਿਹਨਤ ਕਰਦਿਆਂ ਸਮਾਜ ਭਲਾਈ ਵਿਚ ਆਪਣਾ ਵੱਡਾ ਯੋਗਦਾਨ ਪਾ ਰਿਹਾ ਹੈ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਹੀ ਤੱਤਪਰ ਰਹਿੰਦਾ ਹੈ , ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਇਸੇ ਤਰ੍ਹਾਂ ਹੀ ਖਾਲਸਾ ਪਰਿਵਾਰ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ।
ਇਸ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸ਼ਹੀਦ ਗੰਜ ਸ੍ਰੀ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਭਾਈ ਸੁਰਜੀਤ ਸਿੰਘ ਸਭਰਾਅ ਵੱਲੋਂ ਕੀਤੀ ਗਈ ਤੇ ਪਾਵਨ ਹੁਕਮਨਾਮਾ ਸਰਵਣ ਕਰਵਾਇਆ ਗਿਆ । ਇਸ ਆਯੋਜਿਤ ਸ਼ਰਧਾਂਜਲੀ ਸਮਾਗਮ ਦੌਰਾਨ ਇਲਾਕੇ ਦੀਆਂ ਸਮਾਜਿਕ,ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਵੱਲੋਂ ਸਵਰਗੀ ਮਾਤਾ ਅਮਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਆਈਆਂ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਸਟੇਜ ਸਕੱਤਰ ਦੀ ਸੇਵਾ ਭਾਈ ਜਤਿੰਦਰਪਾਲ ਸਿੰਘ ਜੇ.ਪੀ. ਸਕੱਤਰ ਬੇਬੇ ਨਾਨਕੀ ਟਰੱਸਟ ਸੁਲਤਾਨਪੁਰ ਲੋਧੀ ਵਾਲਿਆਂ ਨਿਭਾਈ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਵਾਲਿਆਂ ਦੇ ਸੇਵਾਦਾਰ ਬਾਬਾ ਜਸਪਾਲ ਸਿੰਘ ਨੀਲਾ ਸੁਲਤਾਨਪੁਰ ਲੋਧੀ , ਬੇਬੇ ਨਾਨਕੀ ਟਰੱਸਟ ਦੇ ਮੀਤ ਪ੍ਰਧਾਨ ਗੁਰਦਿਆਲ ਸਿੰਘ ਯੂ.ਕੇ. ਮੈਨੇਜਰ ਗੁਰਦੁਆਰਾ ਬੇਬੇ ਨਾਨਕੀ ਜੀ , ਸ੍ਰੀ ਦੀਪਕ ਧੀਰ ਰਾਜੂ ਪ੍ਰਧਾਨ ਨਗਰ ਕੌਂਸਲ , ਸਾਬਕਾ ਚੇਅਰਮੈਨ ਤੇ ਕੌਸਲਰ ਸਰਦਾਰ ਤੇਜਵੰਤ ਸਿੰਘ, ਰਾਜਾ ਗੁਰਪ੍ਰੀਤ ਸਿੰਘ ਸਾਬਕਾ ਕੌਸਲਰ , ਐਮ.ਡੀ ਦਿਲਬਾਗ ਸਿੰਘ ਗਿੱਲ ,ਭਾਈ ਕੰਵਲਨੈਨ ਸਿੰਘ ਕੇਨੀ ,ਅਮਰਜੀਤ ਸਿੰਘ ਸ਼ਾਲਾਪੁਰ, ਨੰਬਰਦਾਰ ਸਤਨਾਮ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੰਬਰਦਾਰ ਯੂਨੀਅਨ , ਕੁਲਵਿੰਦਰ ਸਿੰਘ ਜੱਜ ਮੀਤ ਪ੍ਰਧਾਨ ਅਕਾਲ ਗਰੁੱਪ ਆਫ ਇੰਸਟੀਚਿਊਟ , ਸੰਯੁਕਤ ਕਿਸਾਨ ਮੋਰਚੇ ਦੇ ਆਗੂ ਐਡ. ਰਜਿੰਦਰ ਸਿੰਘ ਰਾਣਾ,ਗੁਰਦੁਆਰਾ ਬੇਰ ਸਾਹਿਬ ਦੇ ਐਡੀਸਨਲ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ , ਗਿਆਨੀ ਤਰਸੇਮ ਸਿੰਘ ਖਾਲਸਾ ਹੈੱਡ ਗ੍ਰੰਥੀ ਗੁਰਦੁਆਰਾ ਬੇਬੇ ਨਾਨਕੀ ਜੀ, ਸਰਦਾਰ ਸਾਧੂ ਸਿੰਘ ਬੂਲਪੁਰ ਰਿਟਾ. ਬਲਾਕ ਸਿੱਖਿਆ ਅਫਸਰ, ਮਾ ਪ੍ਰਭਦਿਆਲ ਸਿੰਘ, ਭੁਪਿੰਦਰ ਸਿੰਘ ਖਿੰਡਾ, ਜਸਕਰਨਬੀਰ ਸਿੰਘ ਗੋਲਡੀ ਪ੍ਰਧਾਨ ਗੁਰੂ ਤੇਗ ਬਹਾਦਰ ਨੌਜਵਾਨ ਸਭਾ, ਬੇਬੇ ਨਾਨਕੀ ਜੀ ਦੇ ਮੈਨੇਜਰ ਜਸਵੰਤ ਸਿੰਘ ਨੰਡਾ, ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਬਲਦੇਵ ਸਿੰਘ ਰੰਗੀਲਪੁਰ, ਹਰਨੇਕ ਸਿੰਘ ਵਿਰਦੀ, ਮਾ. ਬਖਸ਼ੀ ਸਿੰਘ ਪ੍ਰਧਾਨ ਸੰਤ ਬਾਬਾ ਨਿਹਾਲ ਸਿੰਘ ਜੀ ਸਪੋਰਟਸ ਕਲੱਬ , ਪ੍ਰੀਤਮ ਸਿੰਘ ਡੌਲਾ, ਥਾਣੇਦਾਰ ਸਲਵਿੰਦਰ ਸਿੰਘ ਜਾਰਜਪੁਰ, ਭਾਈ ਕੁਲਦੀਪ ਸਿੰਘ ਬੱਬਲੂ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ, ਡਾ. ਨਿਰਵੈਲ ਸਿੰਘ ਧਾਲੀਵਾਲ ਪ੍ਰਧਾਨ ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਲੋਧੀ , ਸੁਰਿੰਦਰ ਸ਼ਰਮਾ, ਰਾਕੇਸ਼ ਥਿੰਦ, ਮੋਹਨ ਸਿੰਘ ਭਾਗੋਕੇ ,ਪ੍ਰੀਤਮ ਸਿੰਘ ਜੋਸਣ ਹੈਬਤਪੁਰ, ਸੁਖਦੇਵ ਸਿੰਘ ਜੋਸਣ,ਰਣਜੀਤ ਸਿੰਘ ਥਿੰਦ ਬੂਲਪੁਰ , ਸਵਰਨ ਸਿੰਘ , ਕੁਲਵਿੰਦਰ ਸਿੰਘ ਥਿੰਦ ਆਦਿ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੱਖ ਵੱਖ ਹਸਤੀਆਂ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly