
ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਨੇ ਆਪਣੇ ਚਰਨ ਪਿੰਡ ਧੁਲੇਤਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਨੂੰ ਢਹਿ ਢੇਰੀ ਕਰ ਦਿੱਤਾ ਸੀ ਉਸ ਨੂੰ ਦੇਖਣ ਵਾਸਤੇ ਆਪ ਪਧਾਰੇ ਸਨ ਉਨ੍ਹਾਂ ਨੇ ਸੰਗਤਾਂ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਕੋਈ ਗੱਲ ਨਹੀਂ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸੰਘਰਸ਼ ਕਰਕੇ ਤੁਸੀਂ ਕੋਠੀਆਂ ਕਾਰਾਂ ਵਾਲੇ ਹੋ ਗਏ ਹਨ ਕੁਝ ਲੋਕ ਸਮਝ ਗਏ ਹਨ ਹਾਲੇ ਕਈਆ ਨੂੰ ਸਮਝ ਨਹੀਂ ਆਈ ਪਰ ਤੁਹਾਡੀ ਆਵਾਜ਼ ਪੂਰੇ ਸੰਸਾਰ ਵਿੱਚ ਬਸਪਾ ਨੇ ਪਹੁੰਚਾ ਦਿੱਤੀ ਹੈ ਕੱਲ੍ਹ ਪੂਰੇ ਪੰਜਾਬ ਵਿੱਚ ਪਿੰਡ ਧੁਲੇਤਾ ਦੀ ਗੱਲ ਅਫਸਰਾਂ ਤੱਕ ਵੀ ਪਹੁੰਚ ਗਈ ਹੈ ਬਾਕੀ ਤੁਹਾਨੂੰ ਪ੍ਰਸ਼ਾਸਨ ਨੇ ਸੋਮਵਾਰ ਦਾ ਸਮਾਂ ਦਿੱਤਾ ਹੈ ਦੇਖੋ ਪ੍ਰਸ਼ਾਸਨ ਕੀ ਕਰਦਾ ਹੈ ਜਿਹੜੇ ਜਿਹੜੇ ਸੰਤ ਮਹਾਂਪੁਰਸ਼ਾਂ ਇਥੇ ਆਏ ਹਨ ਉਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਹੜੇ ਨਹੀਂ ਆਏ ਉਨ੍ਹਾਂ ਦਾ ਵੀ ਧੰਨਵਾਦ। ਇਸ ਮੌਕੇ ਉਨ੍ਹਾਂ ਦੇ ਨਾਲ ਖ਼ੁਸ਼ੀ ਰਾਮ ਸਰਪੰਚ, ਕੰਵਲਜੀਤ ਸਾਬਕਾ ਸਰਪੰਚ ਖੋਥੜਾ ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਭੈਣਾਂ ਬਜ਼ੁਰਗ ਨੌਜਵਾਨ ਸਾਥੀ ਹਾਜ਼ਰ ਸਨ। ਉਨ੍ਹਾਂ ਨੇ ਜੈਕਾਰੇ ਲਾ ਕੇ ਸੰਗਤਾਂ ਦਾ ਮੰਨ ਮੋਹ ਲਿਆ।
ਸੰਤ ਕ੍ਰਿਸ਼ਨ ਨਾਥ ਚਹੇੜੂ ਵਾਲੇ ਪਿੰਡ ਧੁਲੇਤਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਢਹਿ ਢੇਰੀ ਕਰ ਦਿੱਤੀ ਗਈ ਸੀ ਉਸ ਨੂੰ ਦੇਖਣ ਵਾਸਤੇ ਆਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



