ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) ਪੰਜਾਬ ਦੇ ਵੱਡੇ ਵੱਡੇ ਵਿਦਿਅਕ ਅਦਾਰੇ ਜੋ ਪੰਜਾਬੀ ਭਾਸ਼ਾ ਮਾਂ ਬੋਲੀ ਦੇ ਨਾਮ ਉੱਤੇ ਬਣੇ ਹਨ ਤੇ ਸਰਕਾਰਾਂ ਵੱਲੋਂ ਇਹਨਾਂ ਨੂੰ ਵੱਡੀਆਂ ਗ੍ਰਾਂਟਾਂ ਦੇ ਕੇ ਚਲਾਇਆ ਜਾ ਰਿਹਾ ਹੈ ਪਰ ਇਹ ਅਦਾਰੇ ਆਪਣੀ ਜ਼ਿੰਮੇਵਾਰੀ ਕਿੰਨੀ ਕੁ ਸਹੀ ਤਰੀਕੇ ਨਾਲ ਨਿਭਾਅ ਰਹੇ ਹਨ ਇਹ ਸਭ ਕੁਝ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਉੱਘੇ ਸਿੱਖ ਵਿਦਵਾਨ ਇਤਿਹਾਸਕਾਰ ਭਾਈ ਕਾਹਨ ਸਿੰਘ ਨਾਭਾ ਔ ਰਚਿਤ ਮਹਾਨ ਕੋਸ਼ ਨੂੰ ਗਲਤ ਦੱਸ ਕੇ ਯੂਨੀਵਰਸਿਟੀ ਦੇ ਵਿੱਚ ਹੀ ਵੱਡੇ ਹੋਏ ਪੁੱਟ ਕੇ ਵੱਡੀ ਗਿਣਤੀ ਵਿੱਚ ਮਹਾਨ ਕੋਸ਼ ਦੀਆਂ ਕਾਪੀਆਂ ਦੱਬਣ ਲੱਗੇ ਸਨ। ਪਟਿਆਲਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਰੌਲਾ ਪਾਉਣ ਤੇ ਇਹ ਸਭ ਕੁਝ ਜੱਗ ਜ਼ਾਹਰ ਹੋ ਗਿਆ। ਵਿਦਿਆਰਥੀਆਂ ਨੇ ਅੱਗੇ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਇਹ ਜੋ ਤਸਵੀਰ ਤੁਸੀਂ ਖਬਰ ਦੇ ਨਾਲ ਦੇਖ ਰਹੇ ਹੋ ਇਹ ਕਿਸੇ ਹੜ੍ਹ ਪੀੜਤ ਇਲਾਕੇ ਦੀ ਨਹੀਂ ਇਹ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਦੱਬਣ ਲਈ ਮਹਾਨ ਕੋਸ਼ ਦੀਆਂ ਕਾਪੀਆਂ ਹਨ ਜਿਸ ਨੂੰ ਵਿਦਿਆਰਥੀ ਖੁਦ ਹੀ ਕੱਢ ਰਹੇ ਹਨ। ਇਹ ਹੈ ਵੱਡੇ ਯੂਨੀਵਰਸਿਟੀ ਰੂਪੀ ਵਿਦਿਅਕ ਅਦਾਰਿਆਂ ਦੀ ਕਰਤੂਤ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



