ਸੈਣੀ ਮਾਰ ਪਰੈਣੀ

ਗੁਰਮਾਨ ਸੈਣੀ

(ਸਮਾਜ ਵੀਕਲੀ)

ਛੁੱਟੀ ਮੰਗ ਲਈ ਅਰਜ਼ੀਆਂ ਪਾ ਕੇ ਤੂੰ..
ਜਿਹੜੇ ਚੜ੍ਹ ਗਏ ਸਲੀਬਾਂ ਤੇ ਕੀ ਬਣਸੀ ?
ਪੈਸਾ ਗੁੱਲਕਾਂ ਦਾ ਆਰ ਪਾਰ ਹੋਇਆ..
ਧੁੱਪੇ ਸੜ੍ਹ ਗਏ ਗਰੀਬਾਂ ਦਾ ਕੀ ਬਣਸੀ ?
ਵਿਲਕਦੇ ਅੰਗ ਪੁੱਛਣਗੇ ਕੌਣ ਇਸ ਦਾ
ਉਜੜ ਗਏ ਜੋ, ਨਸੀਬਾਂ ਦਾ ਕੀ ਬਣਸੀ ?
ਹੋਣਾ ਫੈਸਲਾ ਹੁਣ ਚੋਣ ਮੈਦਾਨ ਅੰਦਰ
ਗਿਣਤੀ ਮਿਣਤੀ ਜਰੀਬਾਂ ਦਾ ਕੀ ਬਣਸੀ ?
ਉੱਠ ਬੁੱਲ੍ਹਿਆ  ਨਾਰ੍ਹਾ ਮਾਰ ਹਾਅ ਦਾ
ਸਾਡੇ ਵਿਛੜੇ ਤਬੀਬਾਂ ਦਾ ਕੀ ਬਣਸੀ ?
ਪੁੱਤ ਮਿੱਟੀ ਦਾ  ਤਾਂ ਆਖਦਾ ਖੈਰ ਸੱਲ੍ਹਾ
ਤੇਰੇ ਆਪਣੇ ਰਕੀਬਾਂ ਦਾ ਕੀ ਬਣਸੀ ?

 

 

ਗੁਰਮਾਨ ਸੈਣੀ

ਰਾਬਤਾ : 8360487488

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੈਣੀ ਮਾਰ ਪਰੈਣੀ
Next articleਦਿਲ ਨਾ ਛੱਡ ਤੂੰ ਦਿਲ ਨਾ ਛੱਡ ਤੂੰ