(ਸਮਾਜ ਵੀਕਲੀ)
ਦੇਖੋ ਹਾਥੀ ਪਾਲ਼ਿਆ ਬਾਦਲਾਂ ਨੇ
ਹਾਥੀ ਵਾਲਿਆਂ ਪਾ ਨਾ ਟੱਲ ਕੋਈ।
ਵੇਲਾ ਆ ਗਿਆ ਬਾਪੂ ਆਖਣੇ ਦਾ
ਹੋਰ ਦਿਸਦਾ ਨਾ ਹੁਣ ਹੱਲ ਕੋਈ।
ਚੜ੍ਹਗੇ ਹਾਥੀ ਤੇ ਹੱਥ ਕੱਟਣੇ ਨੂੰ
ਉਂਝ ਬਾਦਲਾਂ ਨੂੰ ਨਾ ਝੱਲ ਕੋਈ।
ਸੁੱਖਾ ਜਾਗਿਆ ਫੀਮ ਦੀ ਲੋਰ ਵਿੱਚੋਂ
ਹੁਣ ਲਾਹੁਣੀ ਪੈ ਗੲੀ ਖੱਲ, ਲੋਈ।
ਜੇਠ ਹਾੜ ਦੀ ਧੁੱਪ ਹੈ ਸਾੜ ਦਿੰਦੀ
ਰਿਹਾ ਤੱਕੜੀ ਕੋਲ ਨਾ ਹੱਲ ਕੋਈ।
ਰਾਂਝਾ ਆਖਦਾ ਪਿਆ ਹੈ ਵੋਟਰਾਂ ਨੂੰ
ਦੇਖਿਓ ਮੇਰਾ ਵੀ ਕੱਢਿਓ ਹੱਲ ਕੋਈ।
ਗੁਰਮਾਨ ਸੈਣੀ
ਰਾਬਤਾ : 8360487488
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly