(ਸਮਾਜ ਵੀਕਲੀ)
ਚਲਾ ਗਿਆ ਪਰਕਾਸ਼ ਹਨੇਰਾ ਹੋਇਆ ਨਾ।
ਸੀ ਜੇੜ੍ਹਾ ਧਰਵਾਸ ਉਹ ਰਤਾ ਖਲੋਇਆ ਨਾ।
ਖੋ ਜਾਂਦਾ ਪੰਚਭਊਤ, ਰਹੇ ਕਿਰਦਾਰ ਖੜਾ
ਪੰਜ ਤੱਤਾਂ ਦਾ ਪੁਤਲਾ ਕਿਸੇ ਦਾ ਹੋਇਆ ਨਾ।
ਇੱਕ ਆਗੂ ਨੇ ਆਖਿਆ ਸੱਥਰ ਤੋਂ ਉੱਠ ਕੇ
ਭਰ ਆਈ ਤਾਂ ਸੀ ਅੱਖ ਪਰ ਮੈਂ ਰੋਇਆ ਨਾ।
ਬਾਦਲ ਗਿਆ ਜਹਾਨੋਂ ਬੱਦਲ਼ ਗਰਜੇ ਨਾ
ਸੱਤਾ ਦੇ ਵਿੱਚ ਹੁੰਦਾ ਕੋਈ ਪਰਾਇਆ ਨਾ।
ਬੇਅਦਬੀ ਦਾ ਦੋਸ਼ੀ ਅਦਬ ਦੇ ਨਾਲ ਗਿਆ
ਆਖੇ ਦਿੱਲੀ ਦਿਲ ਤੋਂ ਅਸੀਂ ਸਤਾਇਆ ਨਾ।
ਅੱਧੀ ਸਦੀ ਤਾਂ ਬੰਦਾ ਵਿੱਚ ਸੰਵਿਧਾਨ ਰਿਹਾ
ਲੱਖ ਜਤਨਾਂ ਦੇ ਬਾਝੋਂ ਗਿਆ ਹਰਾਇਆ ਨਾ।
“ਸੁੱਚੇ ਦਾ ਪੁੱਤ” ਲਿਖਦਾ ਗੱਲਾਂ ਸੱਚੀਆਂ ਸਭ
ਨਾ ਹੁੰਦਾ ਕੋਈ ਆਪਣਾ ਕੋਈ ਪਰਾਇਆ ਨਾ।
ਗੁਰਮਾਨ ਸੈਣੀ
ਰਾਬਤਾ : 9256346906
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly