(ਸਮਾਜ ਵੀਕਲੀ)
ਭੁਲਿਆ ਮਨੀਸ਼ ਭੁੱਲੀ ਗੱਲ ਹੈ ਸ਼ਰਾਬ ਦੀ।
ਅੱਜ ਕੱਲ੍ਹ ਚਰਚਾ ਬੱਸ ਆਪਣੇ ਪੰਜਾਬ ਦੀ।
ਕਹਿੰਦੇ ਅਸਾਂ ਫੜ ਲੈਣਾ ਵੱਡੇ ਖੱਬੀਖਾਨ ਨੂੰ
ਕੱਸਦਾ ਕੀ ਚੂਲਾਂ ਸਾਡੇ ਵਿਗੜੇ ਸਮਾਜ ਦੀ।
ਚਾਰ ਬੱਲਾਂ ਹੋਈ ਕੀ ਜਵਾਨ ਸਾਡੇ ਖੇਤ ਦੀ
ਚਾਰ ਬੂੰਦਾਂ ਡੇਗ ਕਰ ਸੁੱਟੀਆਂ ਖਰਾਬ ਜੀ।
ਬਾਦਲਾਂ ਨੂੰ ਪੇਸ਼ੀਆਂ ਤੋਂ ਛੂਟ ਮਿਲ ਜਾਂਦੀ ਹੈ
ਬੱਦਲਾਂ ਦਾ ਵਰ੍ਹਨਾ ਹੀ ਹੁੰਦਾ ਹੈ ਖਰਾਬ ਜੀ।
ਆਪ ਕਦੇ ਘੋੜੇ ਉੱਤੇ ਚੜ੍ਹ ਤੈਥੋਂ ਹੋਇਆ ਨਹੀਂ
ਆਖਦਾ ਹੈ ਐਂਵੇਂ ਐਦ੍ਹੀ ਭੈੜੀ ਹੈ ਰਕਾਬ ਜੀ।
ਤੇਰੀਓ ਉਡੀਕ ਸਾਥੋਂ ਕਦੇ ਨਾ ਮੁਕਾਈ ਜਾਣੀ
ਤੇਰਾ ਇੱਕ ਬਹਾਨਾ ਹਾਲੇ ਮੌਸਮ ਖਰਾਬ ਜੀ।
ਅੱਜ ਤੇਰੀ ਗੱਲ ਹੋਈ ਕੱਲ੍ਹ ਭੁੱਲ ਜਾਣੀ ਆ
‘ਮਾਨ ਮਰਜਾਣਾ’ ਐਵੇਂ ਰੱਖਦਾ ਹਿਸਾਬ ਜੀ।
ਗੁਰਮਾਨ ਸੈਣੀ
9256346906
8360487488
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly