ਸਾਹਿਤ ਸਭਾ(ਰਜਿ:)ਜਲਾਲਾਬਾਦ (ਪੱ)ਦੀ ਸਲਾਨਾ ਚੋਣ ਵਿੱਚ ਗੋਪਾਲ ਬਜਾਜ ਬਣੇ ਪ੍ਰਧਾਨ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਸਾਹਿਤ ਸਭਾ(ਰਜਿ:) ਜਲਾਲਾਬਾਦ (ਪੱ)ਦੀ ਇਕ ਅਹਿਮ ਮੀਟਿੰਗ ਐਫੀਸ਼ੈੰਟ ਕਾਲਜ ਵਿੱਚ ਆਯੋਜਿਤ ਕੀਤੀ ਗਈ।ਇਹ ਮੀਟਿੰਗ ਪ੍ਰਧਾਨ ਸ਼੍ਰੀ ਸੰਤੋਖ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ।ਇਸ ਸਮੇਂ ਸਟੇਜ ਦੀ ਕਾਰਵਾਈ ਸਾਹਿਤ ਸਭਾ ਦੀ ਜਨਰਲ ਸਕੱਤਰ ਮੈਡਮ ਮੀਨਾ ਮਹਿਰੋਕ ਨੇ ਸ਼ੁਰੂ ਕੀਤੀ।ਸਭ ਤੋੰ ਪਹਿਲਾਂ ਸਰਪ੍ਰਸਤ ਪ੍ਰਕਾਸ਼ ਦੋਸ਼ੀ ਨੇ ਸਭ ਮੈਂਬਰਜ ਸਾਹਿਬਾਨ ਜੀ ਨੂੰ ਜੀ ਆਇਆਂ ਆਖਿਆ।ਇਸ ਤੋੰ ਬਾਅਦ ਪ੍ਰਧਾਨ ਸੰਤੋਖ ਸਿੰਘ ਬਰਾੜ ਨੇ ਸਾਲ 2023-24 ਦੌਰਾਨ ਹੋਏ ਸਮਾਗਮਾਂ ਅਤੇ ਮੀਟਿੰਗਾਂ ਬਾਰੇ ਵਿਸਥਾਰ ਪੂਰਵਕ ਦੱਸਿਆ।ਸਭ ਮੈਂਬਰਜ ਸਾਹਿਬਾਨ ਨੇ ਉਹਨਾਂ ਵੱਲੋੰ ਕੀਤੇ ਕਾਰਜਾਂ ਨੂੰ ਪੂਰੀ ਤ੍ਹਰਾਂ ਸਲਾਹਿਆ।ਇਸ ਤੋੰ ਬਾਅਦ ਜਨਰਲ ਸਕੱਤਰ ਮੀਨਾ ਮਹਿਰੋਕ ਨੇ ਕਾਰਵਾਈ ਨੂੰ ਅੱਗੇ ਤੋਰਦੇ ਹੋਏ ਹਾਜ਼ਰ ਆਏ ਮੈਂਬਰਜ ਵਿੱਚੋ ਨਵੇੰ ਬਣੇ ਮੈਂਬਰ ਮੈਡਮ ਹਰਸ਼ਦੀਪ ਬੋਪਾਰਾਏ ਨੂੰ ਸਟੇਜ ਤੇ ਬੁਲਾਇਆ।ਮੈਡਮ ਹਰਸ਼ਦੀਪ ਨੇ ਆਪਣੀਆਂ ਦੋ ਕਵਿਤਾਵਾਂ ਪੇਸ਼ ਕੀਤੀਆਂ ਜਿਸ ਨੂੰ ਸਭ ਵੱਲੋੰ ਬਹੁਤ ਹੀ ਸਲਾਹਿਆ ਗਿਆ।ਇਸ ਉਪਰੰਤ ਸਭ ਮੈਂਬਰਜ ਵੱਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।ਇਸ ਤੋਂ ਬਾਅਦ ਸਾਲ 2024-25 ਲਈ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਪ੍ਰਧਾਨ ਸ਼੍ਰੀ ਗੋਪਾਲ ਬਜਾਜ,ਸਰਪ੍ਰਸਤ ਸੂਬਾ ਸਿੰਘ ਨੰਬਰਦਾਰ,ਜਨਰਲ ਸਕੱਤਰ ਐਡਵੋਕੇਟ ਪ੍ਰੀਤੀ ਬਬੂਟਾ,ਖਜਾਨਚੀ ਜਸਕਰਨਜੀਤ ਸਿੰਘ ਚੁਣੇ ਗਏ।ਨਵੇਂ ਆਹੁਦੇਦਾਰਾਂ ਨੂੰ ਸਭ ਵੱਲੋੰ ਹਾਰ ਪਾ ਕੇ ਉਹਨਾਂ ਨੂੰ ਵਧਾਈ ਦਿੱਤੀ ਗਈ।ਨਵੇਂ ਬਣੇ ਪ੍ਰਧਾਨ ਗੋਪਾਲ ਬਜਾਜ ਅਤੇ ਉਹਨਾਂ ਦੀ ਟੀਮ ਨੇ ਸਭ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਭ ਮੈਂਬਰਜ ਦੇ ਸਹਿਯੋਗ ਸਦਕੇ ਸਾਹਿਤ ਸਭਾ ਨੂੰ ਹੋਰ ਵੀ ਬੁਲੰਦੀਆਂ ਤੇ ਲੈ ਕੇ ਜਾਣਗੇ।ਇਸ ਮੀਟਿੰਗ ਵਿੱਚ ਸੰਤੋਖ ਸਿੰਘ ਬਰਾੜ,ਪ੍ਰਕਾਸ਼ ਦੋਸ਼ੀ, ਮੀਨਾ ਮਹਿਰੋਕ, ਨੀਰਜ ਛਾਬੜਾ,ਨਵੇਂ ਬਣੇ ਪ੍ਰਧਾਨ ਗੋਪਾਲ ਬਜਾਜ, ਸਰਪ੍ਰਸਤ ਸੂਬਾ ਸਿੰਘ ਨੰਬਰਦਾਰ,ਜਨਰਲ ਸਕੱਤਰ ਪ੍ਰੀਤੀ ਬਬੂਟਾ,ਖਜਾਨਚੀ ਜਸਕਰਨਜੀਤ ਸਿੰਘ,ਪ੍ਰਵੇਸ਼ ਖੰਨਾ,ਕੁਲਦੀਪ ਸਿੰਘ ਬਰਾੜ, ਰੋਸ਼ਨ ਲਾਲ ਅਸੀਜਾ,ਜਸਵੰਤ ਸਿੰਘ, ਅਰਚਨਾ ਗਾਬਾ,ਹਰਸ਼ਦੀਪ ਬੋਪਾਰਾਏ,ਅਮਰੀਕ ਸਿੰਘ ਬੋਪਾਰਾਏ, ਸੁਰੇਸ਼ ਗਾਬਾ ਅਤੇ ਸੰਦੇਸ਼ ਕੁਮਾਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article27ਵਾਂ ਸਲਾਨਾ ‘ਮੇਲਾ ਕਠਾਰ ਦਾ’ 13 ਤੇ 14 ਸਤੰਬਰ ਨੂੰ-ਭਾਨਾ ਐਲ ਏ
Next articleਨੰਬਰਦਾਰ ਯੂਨੀਅਨ ਦੇ ਵਿਹੜੇ ਓਲੰਪੀਅਨ ਪਰਗਟ ਸਿੰਘ ਸਾਬਕਾ ਮੰਤਰੀ ਪੰਜਾਬ ਸਰਕਾਰ ਲਹਿਰਾਉਣਗੇ ਦੇਸ਼ ਦਾ ਤਿਰੰਗਾ ਝੰਡਾ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ