ਜਲਾਲਾਬਾਦ (ਸਮਾਜ ਵੀਕਲੀ)-ਸਾਹਿਤ ਸਭਾ (ਰਜਿ:) ਜਲਾਲਾਬਾਦ (ਪੱ) ਦੀ ਮਹੀਨਾਵਾਰ ਮੀਟਿੰਗ ਐਫੀਸ਼ੈੰਟ ਕਾਲਜ ਵਿਖੇ ਕੀਤੀ ਗਈ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਸ਼੍ਰੀ ਸੰਤੋਖ ਸਿੰਘ ਬਰਾੜ ਜੀ ਨੇ ਆਏ ਹੋਏ ਮੈਂਬਰਜ ਸਾਹਿਬਾਨ ਜੀ ਨੂੰ ਜੀ ਆਇਆ ਆਖਿਆ।ਇਸ ਉਪਰੰਤ ਜਨਰਲ ਸਕੱਤਰ ਮੈਡਮ ਮੀਨਾ ਮਹਿਰੋਕ ਜੀ ਨੇ ਸਟੇਜ ਦੀ ਕਾਰਵਾਈ ਨੂੰ ਅੱਗੇ ਤੋਰਦੇ ਹੋਏ ਹਾਜ਼ਰ ਆਏ ਮੈਂਬਰਜ ਸਾਹਿਬਾਨ ਜੀ ਨਾਲ ਨਿਕਟ ਭਵਿੱਖ ਵਿੱਚ ਕੋਈ ਸਾਹਿਤਕ ਸਮਾਗਮ ਰੱਖਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਉਪਰੰਤ ਹਾਜ਼ਰ ਆਏ ਮੈਂਬਰਜ ਸਾਹਿਬਾਨ ਜੀ ਨੇ ਆਪਣੀ ਆਪਣੀ ਰਚਨਾ ਪੇਸ਼ ਕੀਤੀ।ਇਹਨਾਂ ਰਚਨਾਵਾਂ ਤੇ ਉਸਾਰੂ ਵਿਚਾਰ ਵਿਮਰਸ਼ ਵੀ ਕੀਤਾ ਗਿਆ।
ਇਸ ਉਪਰੰਤ ਜਨਰਲ ਸਕੱਤਰ ਮੀਨਾ ਮਹਿਰੋਕ ਜੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕੇਕ ਵੀ ਕੱਟਿਆ ਗਿਆ।ਸਭਾ ਦੇ ਸਰਪ੍ਰਸਤ ਪ੍ਰਕਾਸ਼ ਦੋਸ਼ੀ ਜੀ ਨੂੰ ਉਹਨਾਂ ਦੀ ਲੜਕੀ ਦੀ ਸ਼ਾਦੀ ਉਪਰੰਤ ਮੈਂਬਰਜ ਵੱਲੋਂ ਵਧਾਈ ਦਿੱਤੀ ਗਈ। ਇਸ ਮੀਟਿੰਗ ਵਿੱਚ ਪ੍ਰਧਾਨ ਸੰਤੋਖ ਸਿੰਘ ਬਰਾੜ, ਸਰਪ੍ਰਸਤ ਪ੍ਰਕਾਸ਼ ਦੋਸ਼ੀ, ਜਨਰਲ ਸਕੱਤਰ ਮੀਨਾ ਮਹਿਰੋਕ, ਖਜਾਨਚੀ ਨੀਰਜ ਛਾਬੜਾ, ਪ੍ਰਵੇਸ਼ ਖੰਨਾ, ਅਸ਼ੋਕ ਮੌਜੀ, ਕੁਲਦੀਪ ਸਿੰਘ ਬਰਾੜ, ਜਸਕਰਨਜੀਤ ਸਿੰਘ, ਰੋਸ਼ਨ ਲਾਲ ਅਸੀਜਾ, ਨਰਿੰਦਰ ਮੁੰਜਾਲ, ਦੀਪਕ ਨਾਰੰਗ, ਸੁਖਪ੍ਰੀਤ ਬਰਾੜ, ਅਰਚਨਾ ਗਾਬਾ, ਸੁਰੇਸ਼ ਗਾਬਾ ਹਾਜ਼ਰ ਸਨ।