(ਸਮਾਜ ਵੀਕਲੀ)
ਜੇ ਚੱਲੇ ਹੋ ਸਰਹਿੰਦ ਨੂੰ ਪਾਇਓ ਲਾਹਣਤ ਉਸ ਕੰਧਾ ਨੂੰ,
ਲੱਖ ਵਾਰੀ ਸਿਜਦਾ ਕਰਿਓ ਜੀ ਨਿੱਕੇ ਫਰਜੰਦਾ ਨੂੰ,
ਨਿੱਕੇ ਨਿੱਕੇ ਲਾਲ ਗੋਬਿੰਦ ਦੇ ਪਰ ਜਿਗਰੇ ਵੱਡੇ ਸੀ,
ਥਰ ਥਰ ਕੰਬਿਆ ਪਾਪੀ ਜਦ ਜੈਕਾਰੇ ਛੱਡੇ ਸੀ,
ਦੇਖ ਹੌਸਲੇ ਬੱਚਿਆਂ ਦੇ……….
ਸੂਬਾ ਕਿਰਚੇ ਪਿਆ ਦੰਦਾਂ ਨੂੰ,
ਲੱਖ ਵਾਰੀ ਸਿਜਦਾ ਕਰਿਓ ਜੀ ਨਿੱਕੇ ਫਰਜੰਦਾ ਨੂੰ,
ਨਾਲੇ ਠੰਡੇ ਬੁਰਜ ਤੇ ਜਾਇਓ ਜਿੱਥੇ ਧਰਮ ਲਈ ਲੋਕੋ ਮਾਂ ਗੁਜਰੀ,
ਨਿੱਕੇ ਬੱਚਿਆਂ ਦੀ ਸੀ ਦਾਦੀ ਜੀਹਦਾ ਲੋਕੋ ਨਾਂ ਗੁਜ਼ਰੀ,
ਜਿਸਨੇ ਆਪਣੇ ਹੱਥੀਂ ਬੱਚੇ ਤੋਰੇ…..
ਤੋੜ ਕੇ ਮੋਹ ਦੀਆਂ ਤੰਦਾਂ ਨੂੰ,
ਲੱਖ ਵਾਰੀ ਸਿਜਦਾ ਕਰਿਓ ਜੀ ਨਿੱਕੇ ਫਰਜੰਦਾ ਨੂੰ।
ਜਿੱਥੇ ਬੱਚੇ ਜੰਗ ਨੂੰ ਤੋਰੇ ਤੁਸੀਂ ਗੜੀ ਚਮਕੌਰ ਦੀ ਜਾਇਓ,
ਜਿਥੇ ਬੱਚਿਆਂ ਨੇ ਲ਼ਹੂ ਡੋਲਿਆ ਉਥੇ ਜਾ ਕੇ ਸ਼ੀਸ਼ ਝੁਕਾਇਓ,
ਮਾਨਾ ਕਿਤੇ ਸੌਖੇ ਨਹੀਂ ਹੁੰਦੇ……
ਪੁੱਤ ਹੱਥੀਂ ਤੋਰਨੇ ਜੰਗਾ ਨੂੰ,
ਲੱਖ ਵਾਰੀ ਸਿਜਦਾ ਕਰਿਓ ਜੀ ਨਿੱਕੇ ਫਰਜੰਦਾ ਨੂੰ।
ਜਸਵੀਰ ਸਿੰਘ ਮਾਨ
8437775940