ਸੰਗਤਾਂ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਲਈ ਇਕਬਾਲ ਸਿੰਘ ਸੰਧੂ ਦਾ ਸ਼ਿਲਾਂਗਾਯੋਗ ਉਪਰਾਲਾ
ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਗੁਰੂ ਘਰਾਂ ਵਿੱਚ ਆਉਂਦੀ ਸੰਗਤ ਲਈ ਲੰਗਰਾਂ ਲਈ ਵਰਤੀਆਂ ਜਾਂਦੀਆਂ ਅਤੇ ਆਧੁਨਿਕ ਮਸ਼ੀਨਾਂ ਭੇਂਟ ਕਰਨ ਲਈ ਇਕਬਾਲ ਸਿੰਘ ਸੰਧੂ ਦਾ ਸਮਾਜ ਸੇਵੀਆਂ ਕੰਮਾਂ ਵਿੱਚ ਪਹਿਲੀ ਕਤਾਰ ਦੇ ਨਾਵਾਂ ਵਿੱਚ ਨਾਮ ਆਉਂਦਾ ਹੈ । ਚਾਹੇ ਉਹ ਮਸ਼ੀਨਾਂ ਪ੍ਰਸ਼ਾਦੇ ਪਕਾਉਣ ਵਾਲੀਆਂ ਹੋਣ ਚਾਹ ਗਰਮ ਰੱਖਣ ਵਾਲੀਆਂ ਹੋਣ ਠੰਡੇ ਚਿੱਲਰ ਪਲਾਂਟ ਆਰਓ ਸਿਸਟਮ ਅਤੇ ਗਰਮ ਪ੍ਰਸ਼ਾਦੇ ਰੱਖਣ ਵਾਲੀਆਂ ਹੋਣ ਇੱਥੇ ਦੱਸਣਾ ਬਣਦਾ ਹੈ ਕਿ ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਹਿਬਜ਼ਾਦਾ ਗਨ ਹਾਊਸ ਮੋਹਾਲੀ ਦੇ ਮਾਲਕ ਇਕਬਾਲ ਸਿੰਘ ਸੰਧੂ ਦੇ ਪਰਿਵਾਰ ਵੱਲੋਂ ਹਰ ਗੁਰਪੁਰਬ ਤੇ ਵੱਖ ਵੱਖ ਗੁਰੂ ਘਰਾਂ ਵਿੱਚ ਸੰਗਤ ਦੀ ਸਹੂਲਤ ਲਈ ਲੰਗਰ ਮਸ਼ੀਨਾਂ ਭੇਂਟ ਕੀਤੀਆਂ ਜਾਂਦੀਆਂ ਹਨ ਜਿਸ ਵਿੱਚ ਜਿਸ ਕਾਰਨ ਪ੍ਰਤਾਪ ਸਿੰਘ ਸਤਿੰਦਰ ਕੌਰ ਅਤੇ ਅਜੇ ਪਾਲ ਸਿੰਘ ਸੰਧੂ ਆਪਣੇ ਪਰਿਵਾਰ ਵੱਲੋਂ ਦਸਵੰਦ ਕੱਢ ਕੇ ਇਹ ਉਪਰਾਲਾ ਕਰਦੇ ਹਨ ਜਿਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਭੋਰਾ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਚਾਹ ਗਰਮ ਰੱਖਣ ਵਾਲੀ ਮਸ਼ੀਨ ਭੇਂਟ ਕੀਤੀ ਹੈ ਇਸ ਮੌਕੇ ਸਾਹਿਬਜ਼ਾਦਾ ਗਨ ਹਾਊਸ ਮੋਹਾਲੀ ਦੇ ਮਾਲਕ ਇਕਬਾਲ ਸਿੰਘ ਸੰਧੂ ਅਤੇ ਮਾਤਾ ਸਤਿੰਦਰ ਕੌਰ ਸੰਧੂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


