ਨਵਾਂਸ਼ਹਿਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਬਾਮਸੇਫ, ਦਲਿਤ ਸੋਸ਼ਿਤ ਸਮਾਜ ਸੰਘੰਰਸ਼ ਸੰਮਤੀ (ਡੀ ਐਸ ਫੋਰ) ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਖਿਲਾਫ ਕੀਤੀ ਟਿੱਪਣੀ ਨਿੰਦਣਯੋਗ ਹੈ। ਮੈਨੂੰ ਲੱਗਦਾ ਹੈ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਸੰਘੰਰਸ਼ ਤੋਂ ਰਾਹੁਲ ਗਾਂਧੀ ਅਣਜਾਣ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਇੰਚਾਰਜ ਮੱਖਣ ਲਾਲ ਚੌਹਾਨ ਨੇ ਕੀਤਾ। ਉਹਨਾਂ ਅੱਗੇ ਕਿਹਾ ਕਿ ਭਾਰਤੀ ਰਾਜਨੀਤੀ ਵਿਚੋਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ। ਰਾਹੁਲ ਗਾਂਧੀ ਦੇ ਪਿਤਾ (ਉਸ ਵਕਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ) ਨੂੰ ਰੋਡ ਮਾਸਟਰ ਬਣਾਉਣ ਵਾਲੇ ਅਤੇ ਭਾਰਤ ਵਿੱਚ ਮਜਬੂਰ ਸਰਕਾਰਾਂ ਦੀ ਸ਼ੁਰੂਆਤ ਕਰਨ ਵਾਲੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਹੀ ਹਨ। ਇਸ ਕਰਕੇ ਰਾਹੁਲ ਗਾਂਧੀ ਨੂੰ ਤਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਵਾਰੇ ਬਿਲਕੁਲ ਹੀ ਨਹੀਂ ਭੁੱਲਣਾ ਚਾਹੀਦਾ। ਬਹੁਜਨ ਸਮਾਜ ਨੂੰ ਰਾਜ ਸੱਤਾ ਦਾ ਚਸਕਾ ਪਾਉਣ ਵਾਲੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜੀਵਨ ਸੰਘੰਰਸ਼ ਬਹੁਤ ਹੀ ਕਠਿਨ ਰਿਹਾ ਹੈ। ਕਾਂਗਰਸ ਦੀ ਮਹਾਂਰਾਸ਼ਟਰ ਸਰਕਾਰ ਨੇ 1964 ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਬੁੱਧ ਪੂਰਨਿਮਾ ਦੀਆਂ ਛੁੱਟੀਆਂ ਕਤਮ ਕੀਤੀਆਂ। ਜਿਸ ਨਾਲ ਕਾਂਗਰਸ ਦੀ ਬਹੁਜਨ ਰਹਿਬਰਾਂ ਪ੍ਰਤੀ ਨਫਰਤ ਜੱਗ ਜਾਹਰ ਹੋ ਗਈ ਤਾਂ ਸੰਗਠਨ ਨੇ ਆਪਣੇ ਇਹਨਾਂ ਰਹਿਬਰਾਂ ਦੇ ਸਨਮਾਨ ਵਿੱਚ ਛੁੱਟੀਆਂ ਬਹਾਲ ਕਰਵਾਉਣ ਲਈ ਸੰਘੰਰਸ਼ ਸ਼ੁਰੂ ਕੀਤਾ। ਉਸ ਸੰਘੰਰਸ਼ ਅੱਗੇ ਸਰਕਾਰ ਨੂੰ ਝੁਕਣਾ ਪਿਆ ਤੇ ਮੁੜ ਕੱਟੀਆਂ ਹੋਈਆਂ ਛੁੱਟੀਆਂ ਬਹਾਲ ਕਰਨੀਆਂ ਪਈਆਂ। ਉਸ ਦਿਨ ਹੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਡੀ ਆਰ ਡੀ ਓ ਤੋਂ ਵਿਗਿਆਨੀ ਦੀ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ ਤੇ ਸਮਾਜਿਕ ਪ੍ਰੀਵਰਤਨ ਤੇ ਆਰਥਿਕ ਮੁਕਤੀ ਅੰਦੋਲਨ ਵਿੱਚ ਕੁੱਦ ਪਏ। ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ 1984 ਵਿੱਚ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ ਮਾਤਰ 5 ਸਾਲਾਂ ਬਾਅਦ 1989 ਵਿੱਚ ਚੋਣਾਂ ਵਿੱਚ 3 ਲੋਕ ਸਭਾ ਮੈਂਬਰ ਜਿਤਾਏ। ਉਤਰ ਪ੍ਰਦੇਸ਼ ਵਰਗੇ ਵੱਡੇ ਸੂਬੇ ਵਿੱਚ 1995 ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਵਿੱਚ ਸਰਕਾਰ ਬਣਾਈ ਅਤੇ ਪਾਰਟੀ ਦੀ ਸਥਾਪਨਾ ਤੋਂ ਠੀਕ 12 ਸਾਲ ਬਾਅਦ ਬਹੁਜਨ ਸਮਾਜ ਪਾਰਟੀ ਨੂੰ ਰਾਸ਼ਟਰੀ ਮਾਨਤਾ ਪ੍ਰਾਪਤ ਹੋਈ। ਇਹ ਸੰਘੰਰਸ਼ ਹੈ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਿਹਨਾਂ ਨੇ ਭਾਜਪਾ ਵਲੋਂ ਰਾਸ਼ਟਰਪਤੀ ਦੇ ਪੇਸ਼ ਕੀਤੇ ਅਹੁਦੇ ਨੂੰ ਵੀ ਲੈਣ ਤੋਂ ਨਾਂਹ ਕਰ ਦਿੱਤੀ। ਅੱਜ ਵੀ ਸਾਮੰਤਵਾਦੀ ਪਾਰਟੀਆਂ, ਰੈਲੀਆਂ ਵਿੱਚ ਭੀੜ ਵਿਖਾਉਣ ਲਈ ਕਰੋੜਾਂ ਰੁਪਏ ਖਰਚ ਕਰਦੀਆਂ ਹਨ। ਪਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਜਾਤੀ ਦੇ ਅਧਾਰ ਤੇ ਵੰਡੇ ਹੋਏ ਲੋਕਾਂ ਵਿਚ ਮਾਨਵਤਾਵਾਦੀ/ਭਾਈਚਾਰਕ ਸਾਂਝ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਵਰਕਰਾਂ ਦੇ ਸਿਰ ਤੇ ਲੱਖਾਂ ਲੋਕਾਂ ਨੂੰ ਇਕੱਠੇ ਕਰ ਵਿਖਾਇਆ। ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਕੀਤੇ ਹੋਏ ਇਕੱਠਾ ਦੇ ਰਿਕਾਰਡ ਨੂੰ ਅੱਜ ਵੀ ਕੋਈ ਪਾਰਟੀ ਨਹੀਂ ਤੋੜ ਸਕੀ ਹੈ। ਬਹੁਜਨ ਸਮਾਜ ਪਾਰਟੀ ਦੇ ਸਾਬਕਾ ਨੈਸ਼ਨਲ ਕੋਆਰਡੀਨੇਟਰ ਉਪ ਪ੍ਰਧਾਨ ਡਾਕਟਰ ਜੈ ਪ੍ਰਕਾਸ਼ ਸਿੰਘ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਭਾਰਤ ਦਾ ਨੇਤਾ ਨਹੀਂ ਬਣ ਸਕਦਾ। ਰਾਹੁਲ ਗਾਂਧੀ ਨੂੰ ਬਹੁਜਨ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਤੇ ਸੁਰਜੀਤ ਕਰੀਮਪੁਰੀ, ਸੰਦੀਪ ਗੜ੍ਹੀ, ਜਸਵਿੰਦਰ ਮਹਿਮੀ, ਸੁਰਜੀਤ ਸਿੰਘ ਉੜਾਪੜ, ਰਾਜ ਕੁਮਾਰ, ਅਵਤਾਰ ਸਿੰਘ ਆਲੋਵਾਲ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly