ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਬਸਪਾ ਪੰਜਾਬ ਦੇ ਪ੍ਰਧਾਨ ਸਾਹਿਬ ਪਹੁੰਚੇ ਅਤੇ ਅਰਦਾਸ ਕੀਤੀ ਕਿ ਅਸੀਂ ਤੁਹਾਡੇ ਮਿਸ਼ਨ ਨੂੰ ਲੈਕੇ ਚੱਲੇ ਹਾਂ, ਤੁਸੀਂ ਵੀ ਬੇਗਮਪੁਰੇ ਦਾ ਸਪਨਾ ਲਿਆ ਸੀ ਅਸੀਂ ਉਨ੍ਹਾਂ ਗੱਲਾਂ ਨੂੰ ਐਸ਼ਾਂ ਚਾਹੂੰ ਰਾਜ ਮੈਂ ਜਹਾਂ ਮਿਲ਼ੇ ਸਭਨ ਕੋ ਅੰਨ ਛੋਟ ਬੜੇ ਸਭ ਸਮ ਵਸੇ ਅਸੀਂ ਉਸ ਰਾਜ ਦੀ ਸਥਾਪਨਾ ਕਰਨ ਲਈ ਲੱਗੇ ਹੋਏ ਹਾਂ ਜਿੜ੍ਹਾ ਸਪਨਾ ਕਦੇ ਬਾਬਾ ਸਾਹਿਬ, ਸਾਹਿਬ ਕਾਸ਼ੀ ਰਾਮ ਔਰ ਅੱਜ ਭੈਣ ਕੁਮਾਰੀ ਮਾਇਆਵਤੀ ਜੀ ਪੂਰਾ ਕਰਨ ਲਈ ਲੱਗੇ ਹੋਏ ਹਨ ਉਨ੍ਹਾਂ ਨੇ ਮੈਨੂੰ ਥਾਪੜਾ ਦਿੱਤਾ ਹੈ ਕਿ ਪੰਜਾਬ ਵਿੱਚ ਜਾਂ ਕੇ ਤੂੰ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪਰਿਵਰਤਨ ਲਈ ਕੰਮ ਕਰ। ਕਰੀਮਪੁਰੀ ਸਾਹਿਬ ਜੀ ਨੇ ਉਥੇ ਰਹਿੰਦੇ ਵੱਖ ਵੱਖ ਸੰਤਾਂ ਮਹਾਪੁਰਸ਼ਾਂ ਕੋਲੋਂ ਸਰੋਪੇ ਵੀ ਪ੍ਰਾਪਤ ਕੀਤੇ। ਪੂਰੀ ਬਸਪਾ ਦੀ ਟੀਮ ਉਨ੍ਹਾਂ ਦੇ ਨਾਲ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly