ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ

(ਸਮਾਜ ਵੀਕਲੀ)

ਦੁਨੀਆਂ ਦਾ ਵੇਖਿਆ ਫ਼ਰੋਲ ਇਤਿਹਾਸ,ਸਾਨੀ ਮਿਲਿਆ ਨਾ ਮੈਨੂੰ ਕੋਈ ਗੋਬਿੰਦ ਦਾ,

9ਸਾਲ ਵਿੱਚ ਮੁੱਢ ਬੰਨ੍ਹ ਕੁਰਬਾਨੀਆਂ ਦਾ, ਰੱਖਿਆ ਧਰਮ ਜਿਹਨਾਂ ਹਿੰਦ ਦਾ,

ਕਿਵੇਂ ਜਾਬਰਾਂ ਦੇ ਜ਼ੁਲਮ ਨੂੰ ਡੱਕਣਾ,ਆਢਾ ਸਮੇਂ ਦੀ ਹਕੂਮਤਾਂ ਨਾ ਲਾ ਲਿਆ,

ਜੋੜਾ-ਜੋੜਾਂ ਬੱਚਿਆਂ ਦਾ ਵਾਰ ਕੇ, ਕਿਵੇਂ ਦਿਲ ਨੂੰ ਸੰਭਾਲਿਆ ਸੀ ਬਾਜ਼ਾਂ ਵਾਲ਼ਿਆ

ਕਿਹਨੇ ਦਿੱਤੀ ਗੁੜ੍ਹਤੀ ਦਲੇਰੀ ਸ਼ੇਰਾਂ ਵਾਲ਼ੀ,ਕਿਹਨੇ ਜਿਗਰਾ ਇਹ ਦਿੱਤਾ ਸੀ ਫ਼ੌਲਾਦ ਦਾ,

ਜ਼ੁਲਮ ਨਾ ਕਰਨਾ ਤੇ ਜ਼ੁਲਮ ਨਾ ਸਹਿਣਾ ਵਾਲ਼ਾ, ਦੱਸ ਰਾਜ਼ ਕੀ ਸੀ ਏਸ ਅਲਫ਼ਾਜ਼ ਦਾ,

ਕਿਵੇਂ ਮੁਰਦਾ ਰੂਹਾਂ ਚ ਜਾਨ ਫੂਕ ਕੇ 2,ਸਵਾ ਲੱਖ ਨਾਲ ਇੱਕ ਤੂੰ ਲੜਾ ਲਿਆ,

ਜੋੜਾ-ਜੋੜਾ ਪੁੱਤਰਾਂ ਦਾ ਵਾਰ ਕੇ, ਕਿਵੇਂ ਦਿਲ ਨੂੰ ਸੰਭਾਲਿਆ ਸੀ ਬਾਜ਼ਾਂ ਵਾਲ਼ਿਆ।

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 9872299613

 

Previous articleਜ਼ਾਲਮ, ਜ਼ੁਲਮ ਅਤੇ ਗੁਲਾਮੀ ਖਿਲਾਫ਼ ਨਿੱਕੀਆਂ ਜਿੰਦਾਂ ਦੀ ਵੱਡੀ ਸ਼ਹਾਦਤ।
Next articleਗ਼ਜ਼ਲ