ਨੇਕ ਇਨਸਾਨ ਤੇ ਨਿਮਰ ਸੁਭਾਅ ਦੇ ਮਾਲਕ ਸਨ ਸਾਧੂ ਸਿੰਘ ਸਹੋਤਾ- ਸੰਤੋਖ ਸਿੰਘ ਚੌਧਰੀ

ਫਿਲੌਰ ਸਮਾਜ ਵੀਕਲੀ-ਬੀਤੇ ਦਿਨੀਂ ਜਗਪਾਲ ਬੱਸ ਸਰਵਿਸ ਦੇ ਮਾਲਕ ਹਰਪਿੰਦਰ ਸਿੰਘ ਉਰਫ ਹੈਪੀ ਦੇ ਪਿਤਾ ਸ. ਸਾਧੂ ਸਿੰਘ ਸਹੋਤਾ ਦੀ ਸੰਖੇਪ ਬਿਮਾਰੀ ਦੌਰਾਨ ਦੇਹਾਂਤ ਹੋ ਗਿਆ ਸੀ। ਉਨਾਂ ਨਮਿਤ ਗੁਰੂਦੁਆਰਾ ਕਲਗੀਧਰ ਸਾਹਿਬ ਅੱਪਰਾ ਵਿਖੇ ਅੱਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਸੰਤੋਖ ਸਿੰਘ ਚੌਧਰੀ ਮੈਂਬਰ ਪਾਰਲੀਮੈਂਟ ਜਲੰਧਰ, ਸੋਮ ਦੱਤ ਸੋਮੀ, ਦਵਿੰਦਰ ਸਿੰਘ ਲਸਾੜਾ ਚੇਅਰਮੈਨ, ਗਿਆਨ ਸਿੰਘ ਸਰਪੰਚ, ਗੁਰਪ੍ਰੀਤ ਕੌਰ ਮੈਂਬਰ ਜਿਲਾ ਪ੍ਰੀਸ਼ਦ, ਟੌਨੂੰ ਕਾਲੜਾ ਮੈਂਬਰ ਬਲਾਕ ਸੰਮਤੀ, ਨਿਰਮਲ ਸਿੰਘ ਜੌਹਲ ਸ਼ੌਰਿਆ ਚੱਕਰ ਵਿਜੈਤਾ, ਸੋਮ ਨਾਥ ਪੰਚ, ਕੁਲਵਿੰਦਰ ਕਿੰਦਾ ਪੰਚ, ਹੈਰੀ ਸੰਧੂ ਸਾਬ, ਸਿਕੰਦਰ ਗਿੱਲ, ਦਲਜੀਤ ਸਿੰਘ ਕਾਕਾ ਅੱਪਰਾ, ਚਮਕੌਰ ਸਿੰਘ ਸਾਬਕਾ ਸਰਪੰਚ, ਰਾਕੇਸ਼ ਕੁਮਾਰ ਕਲੇਰ, ਰੂਪ ਲਾਲ ਨਾਹਰ, ਰਾਮ ਆਸਰਾ ਚੰਦੜ, ਹੈਪੀ ਜੌਹਲ ਖਾਲਸਾ, ਕਾਲਾ ਕੇ. ਟੀ., ਨੰਬਰਦਾਰ ਤਜਿੰਦਰ ਸਿੰਘ ਜੀਟਾ ਨੇ ਹਾਜ਼ਰ ਹੋ ਕੇ ਵਿਛੜੀ ਰੂਹ ਨੂੰ ਸ਼ਰਧਾਜਲੀ ਭੇਂਟ ਕੀਤੀ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਬੋਲਦਿਆਂ ਸੰਤੋਖ ਸਿੰਘ ਚੌਧਰੀ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਜਲੰਧਰ ਨੇ ਕਿਹਾ ਕਿ ਸਾਧੂ ਸਿੰਘ ਸਹੋਤਾ ਇੱਕ ਨੇਕ ਦਿਨ ਤੇ ਨਿਮਰ ਸੁਭਾਅ ਦੇ ਮਾਲਕ ਸਨ। ਉਹ ਹਮੇਸ਼ਾ ਹੀ ਆਮ ਤੇ ਲੋੜਵੰਦ ਲੋਕਾਂ ਦੀ ਮੱਦਦ ਲਈ ਤਤਪਰ ਰਹਿੰਦੇ ਸਨ। ਉਨਾਂ ਦੀ ਬੇਵਕਤੀ ਮੌਤ ਹੋ ਜਾਣ ਕਾਂਗਰਸ ਪਾਰਟੀ ਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਹੋਰ ਮੋਹਤਬਰ ਵੀ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਰਤਮਾਨ ਸਮੇਂ ’ਚ ‘ਰੁੱਖਾਂ ਤੇ ਕੁੱਖਾਂ’ ਨੂੰ ਬਚਾਉਣ ਦੀ ਲੋੜ-ਸਲੀਮ ਸੁਲਤਾਨੀ
Next articleमैंनस यूनियन की जनरल काउंसिल की मीटिंग हुई