(ਸਮਾਜ ਵੀਕਲੀ)
ਆਣ ਬਾਣ ਸ਼ਾਨ ਰੱਖੀਂ ਮੇਰੀ ਤੂੰ ਉਇ ਕੱਟਿਆ
ਓ ਗੁਟਕੇ ਦੀ ਸੰਹੁ ਖਾ ਕੇ ਕਿੰਨਾ ਕੁਝ ਖੱਟਿਆ
ਚਾਰ ਸਾਲ ਮਹਿਲਾਂ ਚ ਪੂਰੀ ਐਸ਼ ਕਰਲੀ
ਮੈਡਮ ਗੁਆਂਢੋਂ ਆਈ ਵਸ਼ ਵਿੱਚ ਕਰਲੀ
ਵੇਚ ਕੇ ਪੰਜਾਬ ਤਾਂਈਂ ਬੜਾ ਕੁਝ ਵੱਟਿਆ
ਆਣ ਬਾਣ ਸ਼ਾਨ ਰੱਖੀਂ ਮੇਰੀ ਤੂੰ ਉਇ ਕੱਟਿਆ
ਘਰ ਘਰ ਨੌਕਰੀ ਦੇ ਵਾਅਦੇ ਬੜੇ ਕਰੇ ਸੀ
ਮਾਰੀਆਂ ਸੀ ਡਾਂਗਾਂ ਲੋਕ ਸੜਕਾਂ ਤੇ ਧਰੇ ਸੀ
ਥੁੱਕ ਕੇ ਦੁਬਾਰਾ ਨੀ ਉਇ ਜਾਂਦਾ ਫੇਰ ਚੱਟਿਆ
ਆਣ ਬਾਣ ਸ਼ਾਨ ਰੱਖੀਂ ਮੇਰੀ ਤੂੰ ਉਇ ਕੱਟਿਆ
ਗੁਟਕੇ ਦੀ ਸੰਹੁ ਖਾ ਕੇ ਲੁੱਟ ਲਏ ਲੋਕ ਜਦੋਂ
ਧੱਜੀ ਵਿਸ਼ਵਾਸ ਦੀ ਉਡਾਈ ਦੱਸ ਮੈਂ ਕਦੋਂ
ਓ ਮੂਰਖ਼ ਬਣਾ ਕੇ ਲੋਕੀਂ ਛੱਜ ਵਿੱਚ ਛੱਟਿਆ
ਆਣ ਬਾਣ ਸ਼ਾਨ ਰੱਖੀਂ ਮੇਰੀ ਤੂੰ ਉਇ ਕੱਟਿਆ
ਕਰਕੇ ਗ਼ਦਾਰੀ ਮੈਂ ਤਾਂ ਨੇਰ੍ਹਿਆਂ ਚ ਰਲ਼ ਕੇ
ਹਿਟਲਰਾਂ ਦੀ ਪੂਛ ਫ਼ੜੀ ਹੱਥਾਂ ਵਿੱਚ ਵਲ਼ ਕੇ
ਓ ਘਰ ਨੂੰ ਉਜਾੜ ਕੇ ਮੈਂ ਦੂਜਾ ਪੈਰ ਪੱਟਿਆ
ਆਣ ਬਾਣ ਸ਼ਾਨ ਰੱਖੀਂ ਮੇਰੀ ਤੂੰ ਉਇ ਕੱਟਿਆ
ਲੁੱਟ ਲੁੱਟ ਲੀਡਰਾਂ ਨੇ ਦੇਸ਼ ਮੇਰਾ ਖਾ ਲਿਆ
ਚੰਦ ਕੁ ਅਮੀਰਾਂ ਰਲ਼ ਦੇਸ਼ ਵੱਢ ਖਾ ਲਿਆ
ਸੂਰਜ ਦਾ ਚਾਨਣ ਨਾ ‘ਜੀਤ’ ਕਦੇ ਛੱਟਿਆ
ਆਣ ਬਾਣ ਸ਼ਾਨ ਰੱਖੀਂ ਮੇਰੀ ਤੂੰ ਉਇ ਕੱਟਿਆ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly