ਕੁਰਬਾਨੀ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਹਿੰਦੂ ਧਰਮ ਨੂੰ ਬਚਾਉਣ ਲਈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਚਾਂਦਨੀ ਚੌਕ ਵਿੱਚ ਆਪਣੇ ਸੀਸ ਦਾ ਬਲੀਦਾਨ ਦਿੱਤਾ, ਜਦੋਂ ਹਿੰਦੂ ਧਰਮ ਨੂੰ ਮੁਸਲਮਾਨਾਂ ਤੋਂ ਖ਼ਤਰਾ ਸੀ। ਉਸ ਵੇਲੇ ਹਿੰਦੂ ਧਰਮ ਨੂੰ ਬਚਾਇਆ। ਪਰ ਜੇ ਕਿਤੇ ਮੁਸਲਮਾਨ ਧਰਮ ਦੇ ਪੈਰੋਕਾਰ ਇੱਕਠੇ ਹੋ ਕੇ ਗੁਰੂ ਸਾਹਿਬ ਕੋਲ ਆਉਂਦੇ ਤੇ ਕਹਿੰਦੇ ਕਿ ਸਾਡੇ ਧਰਮ ਨੂੰ ਹਿੰਦੂਆਂ ਤੋਂ ਖ਼ਤਰਾ ਹੈ ਸਾਡੀ ਮੱਦਦ ਕੀਤੀ ਜਾਵੇ ਤਾਂ ਉਹਨਾਂ ਦੀ ਖਾਤਰ ਵੀ ਗੁਰੂ ਜੀ ਨੇ ਕੁਰਬਾਨੀ ਦੇ ਦੇਣੀ ਸੀ। ਉਹਨਾਂ ਦਾ ਧਰਮ ਸੀ ਮਨੁੱਖਤਾ ਨੂੰ ਬਚਾਉਣਾ। ਜਿੱਥੇ ਜ਼ਬਰ ਜ਼ੁਲਮ ਹੋਇਆ, ਉੱਥੇ ਹੀ ਲੋਕਾਂ ਦੇ ਹੱਕ ਵਿੱਚ ਉਨ੍ਹਾਂ ਅਵਾਜ਼ ਬੁਲੰਦ ਕੀਤੀ ਕਿਉਂਕਿ ਸਾਡੇ ਰਹਿਬਰ ਧਰਮ ਨਾਲ ਨਹੀਂ ਮਨੁੱਖਤਾ ਨਾਲ ਪਿਆਰ ਕਰਦੇ ਸਨ।

ਹਰਪ੍ਰੀਤ ਪੱਤੋ
ਪਿੰਡ- ਪੱਤੋ ਹੀਰਾ ਸਿੰਘ(ਮੋਗਾ)
ਫੋਨ ਨੰਬਰ-94658-21417

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਵਰਕਮ ਵੱਲੋਂ ਦੋ ਨਵੇਂ ਫੀਡਰ ਚਾਲੂ ਕਰਨ ਨਾਲ਼ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ
Next articleਖ਼ਾਲਸਾ ਕਾਲਜ ਜਲੰਧਰ ਵਿਖੇ ਅੰਤਰ ਕਾਲਜ ਮੁਕਾਬਲਿਆਂ ਦੌਰਾਨ ਮਿੱਠੜਾ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ