(ਸਮਾਜ ਵੀਕਲੀ)
ਜਾਣ ਵਾਲਿਓ
ਸਾਨੂੰ ਵੀ ਰਸਤਾ ਦਸ ਜਾਓ
ਤਿਰੰਗੇ ਚ ਲਿਪਟਿਆ ਤੂੰ
ਕਿਸਾਨੀ ਝੰਡੇ ਚ ਬਾਪੂ
ਅੱਗੇ ਬਾਪੂ ਤੇਰੀ ਸ਼ਹੀਦੀ ਤੇ
ਫ਼ਖ਼ਰ ਕਰ ਬੈਠ ਜਾਂਦਾ
ਹੁਣ ਤੇਰੀ ਭੈਣ ਤੇ ਮਾਂ
ਪੋਤੇ ਨੂੰ ਗਲਵਕੜੀ ਚ ਲੈ
ਦਿਲਾਸਾ ਦੇਂਦੀਆ ਨੇ
ਤੂੰ ਦੇਸ਼ ਨੂੰ ਬੇਗ਼ਾਨੇ ਹੱਥਾਂ ਚੋੰ
ਜਾਣ ਦੀ ਰਾਖ਼ੀ ਕਰਦਾ ਸੀ
ਬਾਪੂ ਦੇਸ਼ ਨੂੰ ਵੇਚੇ ਜਾਣ ਦੇ ਖ਼ਿਲਾਫ਼ ਮੁਹਾਜ ਤੇ ,,,,,,,,,।
ਲੜਦੇ ਲੜਦੇ ਤੂੰ ਸ਼ਹੀਦ
ਬਾਪੂ ਅੱਤਵਾਦੀ ਕਿਵੇ ਹੋ ਗਿਆ
ਜਿੰਨ੍ਹਾ ਹੁਕਮਰਾਨਾਂ ਤੈਨੂੰ ਇਕ ਇੱਕ ਇੰਚ ਦਾ ਰਾਖ਼ੀ ਦਾ ਪਾਠ ਪੜਾਇਆ
ਤੇਰਾ ਦੇਸ਼ ਵੀ ਤਾਂ ਉਹੀ ਵੇਚਣ ਲੱਗੇ ਨੇ
ਜਾਣ ਵਾਲਿਓ ਸਾਨੂੰ ਵੀ ਕੋਈ ਰਸਤਾ ਦਸ ਜਾਓ
ਸਰਹੱਦ ਦੀ ਰਾਖੀ ਕਰੀਏ
ਜਾਂ
ਆਪਣੀ ਹੋਂਦ ਦੀ……..
ਅਮਰੀਕ ਸਿੰਘ ਕਲੇਰ
ਸੰਪਰਕ ਨੰਬਰ 9417638141.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly