ਜਲੰਧਰ (ਸਮਾਜਵੀਕਲੀ) : ਡਾ. ਐੱਸਐੱਸ ਨਾਂਗਲ ਦੀ ਅਗਵਾਈ ´ਚ ਸਿਹਤ ਵਿਭਾਗ ਦੀ ਟੀਮ ਜਾਇਜ਼ਾ ਲੈਣ ਸੈਕਰਡ ਹਾਰਟ ਹਸਪਤਾਲ ਪੁੱਜੀ। ਟੀਮ ਦੀ ਅਗਵਾਈ ਕਰ ਰਹੇ ਡਾ. ਐੱਸਐੱਸ ਨਾਂਗਲ ਵਲੋਂ ਓਟੀ, ਓਪੀਡੀ, ਅਲਟਰਾ ਸਾਊਂਡ ਤੇ ਰੇਡੀਓਲੌਜੀ ਵਿਭਾਗ ਨੂੰ ਸੈਨੇਟਾਈਜ਼ ਕਰਨ ਦੀ ਸਿਫਾਰਿਸ਼ ਕੀਤੀ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਤੇ ਹਸਪਤਾਲ ਪ੍ਰਬੰਧਕਾਂ ਦੀ ਹੋਈ ਮੀਟਿੰਗ ‘ਚ ਹਸਪਤਾਲ ਦੇ 30 ਹੋਰ ਮੁਲਾਜ਼ਮਾਂ ਨੂੰ ਕੁਆਰੰਟਾਈਨ ਕਰਨ ਦਾ ਫ਼ੈਸਲਾ ਕੀਤਾ ਗਿਆ।
ਯੂਰੋਲੋਜਿਸਟ ਡਾ. ਰਾਜੇਸ਼ ਸੱਚਰ ਨੇ ਦੱਸਿਆ ਕਿ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ´ਚ ਸਹਾਇਕ ਡਾਕਟਰ ਵਜੋਂ ਕੰਮ ਕਰਦਾ ਵਿਅਕਤੀ ਕੋਰੋਨਾ ਪੌਜ਼ਿਟਿਵ ਆਇਆ ਸੀ ਜਿਸ ਦਾ ਕੁਝ ਦਿਨ ਪਹਿਲਾ ਬੁਖਾਰ ਹੋਣ ਕਰਕੇ ਇਲਾਜ ਕੀਤਾ ਗਿਆ ਸੀ। ਸ਼ੱਕ ਪੈਣ ਉਪਰੰਤ ਉਸ ਨੂੰ ਸਿਵਲ ਹਸਪਤਾਲ ਭੇਜ ਦਿਤਾ ਗਿਆ ਸੀ। ਉਸ ਦੇ ਸੰਪਰਕ ‘ਚ ਆਏ ਔਥੋਪੀਡਿਕ ਸਰਜਨ, ਗਾਇਨਾਕੋਲੋੌਜਿਸਟ, ਅਨਸਥੀਸੀਆ, ਰੇਡੀਓਲੌਜਿਸਟ ਸਮੇਤ ਸਹਾਇਕ ਸਟਾਫ ਕੁੱਲ 30 ਜਾਣਿਆਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ।