ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਰ ਸੀ ਐਫ ਦੇ ਆਗੂਆਂ ਨੇ ਰੇਲ ਰਾਜ ਮੰਤਰੀ ਤੋਂ ਕੀਤੀ ਸੱਚਖੰਡ ਐਕਸਪ੍ਰੈਸ ਵਿੱਚ ਸੁਧਾਰ ਦੀ ਮੰਗ
ਕਪੂਰਥਲਾ,(ਸਮਾਜ ਵੀਕਲੀ) (ਕੌੜਾ )- ਸ਼੍ਰੀ ਹਜੂਰ ਸਾਹਿਬ ਤੋਂ ਸਵੇਰੇ 9:30 ਵਜੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਲਈ ਰਵਾਨਾ ਹੋਈ ਸੱਚਖੰਡ ਐਕਸਪ੍ਰੈਸ ਵਿੱਚ ਪਾਣੀ ਦੀ ਦਿੱਕਤ ਨੂੰ ਲੈ ਕੇ ਸਿੱਖ ਸੰਗਤਾਂ ਦੁਆਰਾ ਆਪਣਾ ਰੋਸ਼ ਜਾਹਿਰ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਰ ਸੀ ਐਫ ਦੇ ਆਗੂ, ਭਾਈ ਜਗੀਰ ਸਿੰਘ, ਭਾਈ ਉੱਜਲ ਸਿੰਘ, ਭਾਈ ਮਨਦੀਪ ਸਿੰਘ, ਭਾਈ ਗੁਰਦਿਆਲ ਸਿੰਘ ਅਤੇ ਭਾਈ ਰਜਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 9:30 ਵਜੇ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਅੰਮ੍ਰਿਤਸਰ ਦੇ ਲਈ ਜੋ ਰੇਲ ਰਵਾਨਾ ਹੋਈ। ਉਸ ਦੇ ਬਾਥਰੂਮ ਵਿੱਚ ਦੇਖਿਆ ਗਿਆ ਕਿ ਨਾ ਤਾਂ ਪਾਣੀ ਸੀ ਅਤੇ ਨਾ ਹੀ ਉਸ ਤੇ ਬਾਹਰ ਹੱਥ ਅਤੇ ਮੂੰਹ ਧੋਣ ਦੇ ਲਈ ਬਣਾਏ ਗਏ ਵਾਸ਼ਵੇਸ਼ਨ ਤੇ ਪਾਣੀ ਸੀ । ਉਹਨਾਂ ਦੱਸਿਆ ਕਿ ਜਦੋਂ ਰੇਲ ਯਾਤਰੀਆਂ ਨੇ 139 ਨੰਬਰ ਤੇ ਰੇਲਵੇ ਨੂੰ ਇਸਦੀ ਸ਼ਿਕਾਇਤ ਕੀਤੀ ਤਾਂ ਰੇਲਵੇ ਦੇ ਅਧਿਕਾਰੀਆਂ ਨੇ ਨਾ ਤਾਂ ਸਿੱਖ ਸੰਗਤਾਂ ਦੀ ਸ਼ਿਕਾਇਤ ਨੂੰ ਸੁਣਿਆ ਵੀ ਨਹੀਂ ਗਿਆ, ਬਲਕਿ ਇਹ ਸਮੱਸਿਆ ਨੂੰ ਹੱਲ ਕਰਨ ਲਈ ਆਪਣੀ ਅਸਮੱਰਥਾ ਵੀ ਜਤਾਈ ਗਈ।
ਉਹਨਾਂ ਦੱਸਿਆ ਕਿ ਇਸ ਸਮੱਸਿਆ ਨੂੰ ਲੈ ਕੇ ਯਾਤਰੀਆਂ ਦੁਆਰਾ ਇੱਕ ਵੀਡੀਓ ਵੀ ਬਣਾਈ ਗਈ। ਜਿਸ ਨੂੰ ਉਹਨਾਂ ਦੁਆਰਾ ਇਸ ਟਰੇਨ ਵਿੱਚ ਸਫਰ ਕਰ ਰਹੇ ਵੱਖ ਵੱਖ ਯਾਤਰੀਆਂ ਜਿਨਾਂ ਚ ਬੱਚੇ, ਬਜ਼ੁਰਗ, ਮਹਿਲਾਵਾਂ ਤੇ ਹੋਰ ਯਾਤਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਜਿਸ ਵਿੱਚ ਸਭ ਦੁਆਰਾ ਪਾਣੀ ਨਾ ਹੋਣ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਆਗੂਆਂ ਨੇ ਕਿਹਾ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਜਾਣ ਬੁੱਝ ਕੇ ਕਿ ਸਿੱਖ ਸੰਗਤਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਧਾਰਮਿਕ ਸਥਾਨਾਂ ਤੇ ਜਾਣ ਵਾਲੇ ਯਾਤਰੀਆਂ ਨੂੰ ਰੇਲ ਮੰਤਰਾਲੇ ਤੇ ਹੋਰ ਕੇਂਦਰ ਸਰਕਾਰ ਵੱਲੋਂ ਇਸ ਸਹੂਲਤ ਲਈ ਕੋਈ ਵੀ ਮਹੱਤਵ ਨਹੀਂ ਦਿੱਤਾ ਜਾ ਰਿਹਾ। ਉਹਨਾਂ ਇਸ ਮੌਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਾਲ ਨਾਲ ਰੇਲਵੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਹਨਾਂ ਧਾਰਮਿਕ ਸਥਾਨਾਂ ਨੂੰ ਆਪਸ ਵਿੱਚ ਜੋੜਨ ਵਾਲੀ ਇਸ ਟਰੇਨ ਦੇ ਯਾਤਰੀਆਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਨੂੰ ਦਰੁਸਤ ਕੀਤਾ ਜਾਵੇ ਤਾਂ ਕਿ ਇਸ ਤਰਾਂ ਸੰਗਤਾਂ ਨੂੰ ਇਸ ਸਫ਼ਰ ਦੌਰਾਨ ਕਿਸੇ ਵੀ ਪ੍ਰਕਾਰ ਦੀ ਮੁਸਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly