ਮਾਹਲਾ ਸਾਬ੍ਹ ਦੀ ਨਿਯੁਕਤੀ ਦੇਵੇਗੀ ਵਰਕਰਾਂ ਨੂੰ ਵੱਡਾ ਉਤਸ਼ਾਹ
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ:- ਜ਼ਿਲ੍ਹਾ ਮੋਗਾ ਦੇ ਸੀਨੀਅਰ ਅਕਾਲੀ ਆਗੂ ਸਰਦਾਰ ਤੀਰਥ ਸਿੰਘ ਮਾਹਲਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕਰਨਾ ਬਹੁਤ ਸ਼ਲਾਘਾਯੋਗ ਤੇ ਸ਼ਾਨਦਾਰ ਫੈਸਲਾ ਹੈ। ਇਹ ਫੈਸਲਾ ਵਰਕਰਾਂ ਅੰਦਰ ਵੱਧ ਤੋਂ ਵੱਧ ਕੰਮ ਕਰਨ ਦਾ ਬਲ ਪੈਦਾ ਕਰੇਗਾ ਅਤੇ ਇਕ ਨਵਾਂ ਉਤਸ਼ਾਹ ਵੀ ਪੈਦਾ ਹੋਵੇਗਾ। ਇਹ ਸ਼ਬਦ ਯੂਥ ਅਕਾਲੀ ਦਲ ਬਾਦਲ ਦੇ ਪਿੰਡ ਹਰੀਏਵਾਲਾ ਤੋਂ ਸਰਗਰਮ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਗੋਪੀ ਹਰੀਏਵਾਲਾ ਨੇ ਇਹਨਾਂ ਸਤਰਾਂ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ। ਦੱਸ ਦੇਈਏ ਕਿ ਪਿਛਲੇ ਦਿਨੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੂਹ ਲੀਡਰਸ਼ਿਪ ਦੀ ਅਗਵਾਈ ਹੇਠ ਇਕ 31 ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਇਸ ਵਿਚ ਸਰਦਾਰ ਤੀਰਥ ਸਿੰਘ ਮਾਹਲਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਹਰੀਏਵਾਲਾ ਨੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਕਿਹਾ ਕਿ ਹਲਕਾ ਬਾਘਾਪੁਰਾਣਾ ਦੇ ਲੋਕਾਂ ਨੂੰ ਪਤਾ ਹੈ ਕਿ ਸਰਦਾਰ ਤੀਰਥ ਸਿੰਘ ਮਾਹਲਾ ਇਮਾਨਦਾਰੀ ਨਾਲ ਡਟ ਕੇ ਕੰਮ ਕਰਨ ਵਾਲਾ ਧਾਕੜ ਲੀਡਰ ਹੈ। ਉਨ੍ਹਾਂ ਦੀ ਲੀਡਰੀ ਦੇ ਚੱਲਦਿਆਂ ਕਿਸੇ ਵੀ ਹੈਂਕੜਬਾਜ ਦੀ ਕਿਸਾਨਾਂ, ਮਜ਼ਦੂਰਾਂ ਤੇ ਹੋਰ ਗ਼ਰੀਬ ਲੋਕਾਂ ‘ਤੇ ਸੀਨਾਜ਼ੋਰੀ ਚਲਾਉਣ ਦੀ ਹਿੰਮਤ ਨਹੀਂ ਸੀ ਪੈਂਦੀ। ਉਨ੍ਹਾਂ ਦੇ ਕੀਤੇ ਕੰਮਾਂ ਸਦਕਾ ਅੱਜ ਵੀ ਸੱਥਾਂ ਵਿਚ ਉਨ੍ਹਾਂ ਦੀ ਸਲਾਹੁਤਾ ਦੇ ਸੋਹਲੇ ਗਾਏ ਜਾਂਦੇ ਹਨ। ਨੌਜਵਾਨ ਆਗੂ ਗੁਰਪ੍ਰੀਤ ਸਿੰਘ ਗੋਪੀ ਹਰੀਏਵਾਲਾ ਨੇ ਆਖਿਆ ਕਿ ਸਰਦਾਰ ਤੀਰਥ ਸਿੰਘ ਮਾਹਲਾ ਹਲਕਾ ਬਾਘਾਪੁਰਾਣਾ ਦੇ ਲੋਕਾਂ ਦਾ ਹਰਮਨ ਪਿਆਰਾ ਲੀਡਰ ਹੈ। ਲੀਡਰਸ਼ਿਪ ਨੇ ਮਾਹਲਾ ਸਾਬ੍ਹ ਨੂੰ ਕੋਰ ਕਮੇਟੀ ਮੈਂਬਰ ਨਿਯੁਕਤ ਕਰਕੇ ਹਲਕੇ ਲਈ ਇਕ ਵਫ਼ਾਦਾਰ ਤੇ ਹਿੰਮਤੀ ਸਿਪਾਹੀ ਖੜ੍ਹਾ ਕੀਤਾ ਹੈ। ਇਹ ਸਿਪਾਹੀ ਲੋਕਾਂ ਦੀ ਰਾਖੀ ਲਈ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਬੜੀ ਦ੍ਰਿੜ੍ਹਤਾ ਤੇ ਇਮਾਨਦਾਰੀ ਨਾਲ ਆਪਣੀ ਡਿਉਟੀ ‘ਤੇ ਡਟਿਆ ਖੜ੍ਹਾ ਹੈ, ਉਥੇ ਹੁਣ ਅੱਗੇ ਤੋਂ ਹੋਰ ਵੀ ਜ਼ਿੰਮੇਵਾਰੀ ਨਾਲ ਆਪਣੇ ਲੋਕਾਂ ਲਈ ਡਟਿਆ ਰਹੇਗਾ। ਗੁਰਪ੍ਰੀਤ ਸਿੰਘ ਗੋਪੀ ਹਰੀਏਵਾਲਾ ਨੇ ਆਪਣੀ ਗੱਲ ਨੂੰ ਵਿਸ਼ਰਾਮ ਦਿੰਦਿਆਂ ਕਿਹਾ ਕਿ ਲੀਡਰਸ਼ਿਪ ਵੱਲੋਂ ਸਰਦਾਰ ਤੀਰਥ ਸਿੰਘ ਮਾਹਲਾ ਨੂੰ ਦਿੱਤਾ ਗਿਆ ਆਹੁਦਾ ਪਾਰਟੀ ਦੇ ਹਰ ਵਰਕਰ ਦੇ ਸਿਰ ਸਜਿਆ ਜ਼ਿੰਮੇਵਾਰੀ ਦਾ ਤਾਜ ਹੈ, ਇਹ ਸਭ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਿਆਂ ਕੰਮ ਕਰਨ ਲਈ ਪ੍ਰੇਰਿਤ ਕਰੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



