(ਸਮਾਜ ਵੀਕਲੀ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ , ਲੁਧਿਆਣਾ ਦੇ ਪ੍ਰਿੰਸੀਪਲ ਕਮ ਬੀ.ਐਨ.ਓ ਲੁਧਿਆਣਾ ਸ੍ਰੀਮਤੀ ਮਨਦੀਪ ਕੌਰ ਜੀ , ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਤੇ ਸਕੂਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਗਿਆ। ਸਕੂਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ , ਉਪਰੰਤ ਬੱਚਿਆਂ ਤੇ ਭਾਈ ਸਾਹਿਬ ਵੱਲੋਂ ਅੰਮ੍ਰਿਤਮਈ ਕੀਰਤਨ ਕੀਤਾ ਗਿਆ। ਪਿਛਲੇ ਸ਼ੈਸ਼ਨ ਦੇ ਨਾਨ ਬੋਰਡ ਜਮਾਤਾਂ ਦੇ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ। ਇਸ ਸਮੇਂ ਪੂਰੀਆਂ ਛੋਲੇ ਤੇ ਖੀਰ ਆਦਿ ਦਾ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਐਸ.ਐਮ.ਸੀ ਚੇਅਰਮੈਨ ਸਰਦਾਰ ਜਗਰੂਪ ਸਿੰਘ ਜੀ ਵੱਲੋਂ ਸਮਾਗਮ ਦੀ ਸਫ਼ਲਤਾ ਲਈ ਪੰਜ ਹਜ਼ਾਰ ਰੁਪਏ ਤੇ ਦੁੱਧ ਦੀ ਸੇਵਾ ਕੀਤੀ ਗਈ। ਸਰਪੰਚ ਸਾਹਿਬ ਸ.ਗੁਰਚਰਨ ਸਿੰਘ ਜੀ ਵੱਲੋਂ ਵੀ ਸਮਾਗਮ ਲਈ ਇਕ ਹਜ਼ਾਰ ਰੁਪਏ ਸੇਵਾ ਕੀਤੀ ਗਈ। ਸਕੂਲ ਵਿਦਿਆਰਥੀਆਂ ਤੋਂ ਇਲਾਵਾ ਨੇੜੇ ਦੇ ਸਕੂਲਾਂ ਦੇ ਵਿਦਿਆਰਥੀਆਂ , ਅਧਿਆਪਕਾਂ , ਮਾਪਿਆਂ ਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਵੀ ਹਾਜ਼ਰੀ ਭਰੀ ਗਈ। ਪ੍ਰਿੰਸੀਪਲ ਮੈਮ ਮਨਦੀਪ ਕੌਰ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਪ੍ਰਿੰਸੀਪਲ ਮੈਮ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਐਸ.ਐਮ.ਸੀ ਚੇਅਰਮੈਨ ਤੇ ਕਮੇਟੀ , ਪੰਚਾਇਤ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਤੇ ਸਮੁੱਚਾ ਸਕੂਲ ਸਟਾਫ ਵਧਾਈ ਦਾ ਪਾਤਰ ਜਿੰਨਾਂ ਦੇ ਸਹਿਯੋਗ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਮਾਗਮ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly