ਸ.ਸ.ਸ.ਸਕੂਲ ਹਸਨਪੁਰ ( ਲੁਧਿਆਣਾ ) ਦਾ ਅੱਠਵੀਂ ਦਾ ਨਤੀਜਾ ਸੌ ਪ੍ਤੀਸ਼ਤ

(ਸਮਾਜ ਵੀਕਲੀ): ਇਲਾਕੇ ਦੀ ਸਿਰਕੱਢ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ, ਲੁਧਿਆਣਾ ਜੀ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਗਿੱਲ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਅੱਠਵੀਂ ਸ੍ਰੇਣੀ ਦਾ ਨਤੀਜਾ ਬਾ ਕਮਾਲ 100 % ਰਿਹਾ। ਉਹਨਾਂ ਦੱਸਿਆ ਕਿ ਵਿਦਿਆਰਥੀ ਆਕਾਸ਼ ਨੇ 97 % ਅੰਕ ਲੈ ਕੇ ਪਹਿਲਾ ਸਥਾਨ, ਕੋਮਲਪ੍ਰੀਤ ਕੌਰ ਨੇ 94% ਅੰਕ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜਸਕੋਮਲਪ੍ਰੀਤ ਕੌਰ ਨੇ 91 % ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਚੇਅਰਮੈਨ ਸਰਦਾਰ ਜਗਰੂਪ ਸਿੰਘ ਜੀ , ਸਰਪੰਚ ਸ.ਗੁਰਚਰਨ ਸਿੰਘ ਜੀ ਤੇ ਹੋਰਨਾਂ ਵੱਲੋਂ ਸਕੂਲ ਅਧਿਆਪਕਾਂ ,ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ। ਪ੍ਰਿਸੀਪਲ ਮੈਮ ਜੀ ਨੇ ਦੱਸਿਆ ਕਿ ਵਧੀਆ ਨਤੀਜਾ ਵਾਹਿਗੁਰੂ ਜੀ ਦੀ ਅਪਾਰ ਦਇਆ ਮਿਹਰ ਬਖ਼ਸ਼ਿਸ਼, ਵਿਦਿਆਰਥੀਆਂ ਤੇ ਅਧਿਆਪਕਾਂ ਜੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਹਨਾਂ ਦੱਸਿਆ ਕਿ ਸੰਸਥਾ ਵਿੱਚ ਆਰਟਸ , ਕਮਰਸ ਤੇ ਸਾਇੰਸ ਤਿੰਨੇ ਸਟਰੀਮ ਚੱਲਦੇ ਹਨ। ਉਹਨਾਂ ਵੱਧ ਤੋਂ ਵੱਧ ਬੱਚਿਆਂ ਨੂੰ ਸਕੂਲ ਦਾਖਲ ਕਰਵਾਉਣ ਦੀ ਅਪੀਲ ਵੀ ਕੀਤੀ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਥੇ ਰੱਖੋ ਨਿਆ…
Next articleਏਹੁ ਹਮਾਰਾ ਜੀਵਣਾ -273 (ਮਜਦੂਰ ਦਿਵਸ ਤੇ ਵਿਸ਼ੇਸ਼)