ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਾਡੇ ਸੰਵਿਧਾਨ ਦਾ ਉਪਦੇਸ਼ ਸੱਚਾਈ ਦੀ ਹਮੇਸ਼ਾਂ ਜਿੱਤ ਹੁੰਦੀ ਹੈ। ਪਰ ਸਿੱਖਿਆ ਦੇ ਪ੍ਰਤੀ ਆਮ ਆਦਮੀ ਪਾਰਟੀ ਦੇ ਝੂਠ ਅਤੇ ਗੱਪਾਂ ਨੇ ਐਲੀਮੈਂਟਰੀ ਸਕੂਲਾਂ ਤੋਂ ਲੈ ਕੇ ਸੀਨੀਅਰ ਸੈਕੰਡਰੀ ਸਕੂਲਾਂ ਤੱਕ ਦੀ ਸਿੱਖਿਆ ਦੇ ਕੇਂਦਰਾਂ ਵਿਚੋਂ ਝੂਠ ਦੇ ਅਧਾਰ ਤੇ ਬੱਚਿਆਂ ਨਾਲ ਸੰਵਿਧਾਨਕ ਵਿਤਕਰਾ ਕਰਕੇ ਜਿਹੜਾ ਗੈਰ ਸੰਵਿਧਾਨਕ ਕੰਮ ਕੀਤਾ ਹੈ। ਉਸ ਦਾ ਖਮਿਆਜਾ ਦੇਸ਼ ਦਾ ਭੱਵਿਖ ਕਹਾਉਣ ਵਾਲੇ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ। ਇਹ ਸੱਚ ਹੈ ਕਿ ਰੇਤ ਦੇ ਟਿੱਬਿਆਂ ਉਤੇ ਮਹਿਲ ਨਹੀਂ ਉਸਾਰੇ ਜਾ ਸਕਦੇ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਟ ਫਤੂਹੀ ਵਿਚੋਂ ਸੂਚਨਾ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਸਮਾਰਟ ਸਕੂਲ ਦੀ ਅਸਲ ਸਥਿਤੀ ਦਾ ਖੁਲਾਸਾ ਕਰਦਿਆਂ ਦੱਸਿਆ ਕਿ 50 ਪ੍ਰਤੀਸ਼ਤ ਦੇ ਲਗਭਗ ਸਕੂਲ ਵਿਚ ਅਧਿਆਪਕਾਂ, ਲੈਕਚਰਾਰਾਂ ਅਤੇ ਹੋਰ ਸਟਾਫ ਦੀਆ ਪੋਸਟਾਂ ਖਾਲੀ ਰੱਖ ਕੇ ਪੰਜਾਬ ਸਰਕਾਰ ਬੱਚਿਆਂ ਦੇ ਭੱਵਿਖ ਨਾਲ ਖਿਲਵਾੜ ਕਰ ਰਹੀ ਹੈ।ਉਨ੍ਹਾਂ ਦਸਿਆ ਕਿ ਸਕੂਲ ਵਿਚ ਕੁੱਲ 363 ਬੱਚੇ ਪੜ੍ਹਦੇ ਹਨ। ਜਿਨ੍ਹਾਂ ਵਿਚ 153 ਲੜਕੀਆਂ ਅਤੇ 210 ਲੜਕੇ ਹਨ। ਜਿਨ੍ਹਾਂ ਵਿਚ 6ਵੀਂ ਕਲਾਸ ਵਿਚ 28 ਬੱਚੇ, 7ਵੀਂ ਕਲਾਸ ਵਿਚ 22 ਬੱਚੇ, 8ਵੀਂ ਕਲਾਸ ਵਿਚ 38 ਬੱਚੇ, 9ਵੀਂ ਕਲਾਸ ਵਿਚ 38 ਬੱਚੇ ਤੇ 10ਵੀਂ ਵਿਚ 48 ਬੱਚੇ ਹਨ।ਇਸੇ ਤਰ੍ਹਾਂ 11ਵੀਂ ਵਿਚ ਕੁਲ 93 ਬੱਚੇ ਹਨ ਤੇ ਜਿਨ੍ਹਾਂ ਵਿਚੋਂ 52 ਬੱਚੇ ਆਰਟਸ, 21 ਕਮਰਸ ਅਤੇ 20 ਸਾਇੰਸ ਵਿੇਸ਼ੇ ਨਾਲ ਸਬੰਧਤ ਹਨ।ਪਲੱਸ ਟੂ ਵਿਚ ਕੁਲ 96 ਬੱਚੇ ਹਨ ਤੇ ਜਿਨ੍ਹਾਂ ਵਿਚ 65 ਆਰਟਸ,13 ਕਮਰਸ ਅਤੇ 18 ਸਾਇੰਸ ਦੇ ਵਿਸੇ਼ ਨਾਲ ਸਬੰਧਤ ਹਨ। ਧੀਮਾਨ ਨੇ ਦੱਸਿਆ ਕਿ ਸਕੂਲ ਵਿਚ ਆਰਟੀਐਕਟ — 2009 ਅਧੀਨ 6ਵੀਂ ਤੋਂ 8ਵੀਂ ਕਲਾਸ ਤੱਕ ਦੇ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ। ਪਰ 9ਵੀਂ ਕਲਾਸ ਦੇ ਪ੍ਰਤੀ ਬੱਚੇ ਤੋਂ ਸਲਾਨਾ ਕੁਲ 860 ਰੁ:, ਜਿਸ ਵਿਚ 240 ਰੁ: ਅਮਲਗਾਮੇਟਿਡ ਫੰਡ,180 ਰੁ: ਸਪੋਰਟਸ ਫੰਡ,180 ਪੀਟੀਏ ਫੰਡ, 60 ਰੁ: ਸੀਏਐਫ, 200 ਰੁ: ਰਜਿਸਟ੍ਰੇਸ਼ ਫੀਸ ਲਈ ਜਾਂਦੀ ਹੈ। 10 ਵੀਂ ਕਲਾਸ ਦੇ ਪ੍ਰਤੀ ਬੱਚੇ ਤੋਂ ਕੁਲ 810 ਰੁ:, ਜਿਨ੍ਹਾਂ ਵਿਚ 240ਰੁ: ਅਮਲਗਾਮੇਟਿਡ ਫੰਡ, 240 ਰੁ:ਸਪੋਰਟਸ ਫੰਡ, 180 ਰੁ: ਪ੍ਰਤੀ ਵਿਦਿਆਰਥੀ, ਪੀਟੀਏ ਫੰਡ 180 ਰੁ:, ਸੀਏਐਫ 60 ਰੁ:, ਰਸਿਟ੍ਰੇਸ਼ਨ ਫੀਸ 150 ਰੁ: ਪ੍ਰਤੀ ਵਿਦਿਆਰਥੀ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 11ਵੀਂ ਦੇ ਆਰਟਸ ਪੜ੍ਹਣ ਵਾਲੇ ਬੱਚਿਆਂ ਤੋਂ ਕੁਲ 3070 ਰੁ: ਸਲਾਨਾ, ਪ੍ਰਤੀ ਵਿਦਿਆਰਥੀ। ਜਿਸ ਵਿਚ 300 ਰੁ: ਅਮਲਗਾਮੇਟਿਡ ਫੰਡ, 240 ਰੁ:, ਸੀਏਐਫ 96 ਰੁ:,,240 ਰੁ:ਸਪੋਰਟਸਫੰਡ ,ਪੀਟੀਏ 240 ਰੁ:, ਰਜਿਸਟ੍ਰੇਸ਼ ਨਫੀਸ 210 ਰੁ: ਅਤੇ ਬੋਰਡ ਦੀ ਪੇਪਰ ਫੀਸ 1900 ਰੁ: ਪ੍ਰਤੀ ਵਿਦਿਆਰਥੀ ਆਦਿ ਲਈ ਜਾਂਦੀ ਹੈ। ਕਮਰਸ ਵਾਲੇ ਬੱਚਿਆਂ ਤੋਂ ਕੁਲ 3070 ਰੁ: ਸਲਾਨਾ ਲਏ ਜਾਂਦੇ ਹਨ। ਇਸੇ ਤਰ੍ਹਾਂ 11ਵੀਂ ਵਾਲੇ ਸਾਇੰਸ ਵਿਦਿਆਰਥੀਆਂ ਤੋਂ ਪ੍ਰਤੀ ਵਿਦਿਆਰਥੀ 3370 ਰੁ: ਸਮੇਤ 2200 ਰੁ: ਐਗਜਾਮੀਨੇਸ਼ਨ ਫੀਸ ਅਤੇ 12ਵੀਂ ਵਾਲੇ ਮੈਡੀਕਲ ਵਾਲੇ ਵਿਦਿਆਰਥੀਆਂ ਤੋਂ 3220 ਰੁ: ਪ੍ਰਤੀ ਵਿਦਿਆਰਥੀ ਸਮੇਤ 2050 ਰੁ: ਬੋਰਡ ਦੀ ਐਗਜਾਮੀਨੇਸ਼ਨ ਫੀਸ। ਧੀਮਾਨ ਨੇ ਦੱਸਿਆ ਕਿ ਸਕੂਲ ਵਿਚ ਪ੍ਰਿੰਸੀਪਲ ਦੀ ਪੋਸਟ ਖਾਲੀ, ਲੈਕਚਰਾਰ ਅੰਗਰੇਜੀ ਖਾਲੀ 1 ਵਿਚੋਂ 1, ਲੈਕਚਰਾਰ ਹਿੰਦੀ 1 ਵਿਚੋਂ 1 ਖਾਲੀ, ਲੈਕਚਰਾਰ ਅਰਥ ਸਾਸ਼ਤਰੀ 1 ਵਿਚੋਂ 1 ਖਾਲੀ, ਲੈਕਚਰਾਰ ਹਿਸਟਰੀ ਇਕ ਵਿਚੋਂ 1 ਖਾਲੀ, ਲੈਕਚਰਾਰ ਇਕਨੋਮਿਕਸ 1 ਵਿਚੋਂ 1 ਖਾਲੀ, ਲੈਕਚਰਾਰ ਕਮਰਸ 1 ਵਿਚੋਂ 1 ਖਾਲੀ, ਕਮਿਸਟਰੀ 1 ਵਿਚੋਂ 1 ਖਾਲੀ ਹਨ। ਇਸੇ ਤਰ੍ਹਾਂ ਮਾਸਟਰ ਕੈਡਰ ਸੋਸ਼ਲ ਸਾਇੰਸ 1 ਵਿਚੋਂ 1 ਖਾਲੀ, ਡੀਪੀਈ 1 ਵਿਚੋਂ 1 ਖਾਲੀ, ਮੈਥ 2 ਵਿਚੋਂ 1 ਖਾਲੀ, ਸਾਇੰਸ ਦੀ 2 ਵਿਚੋਂ 1 ਖਾਲੀ, ਵੋਕੇਸਨਲ ਮਾਸਟਰ (ਐਗਰੀਕਲਚਰ ਵਿਜਿਨਸ) 2 ਵਿਚੋਂ 2 ਖਾਲੀ, ਵੋਕੇਸ਼ਨਲ ਮਾਸਟਰ (ਮੇਨਟੀਨੈਂਸ ਐਂਡ ਰੀਪੇਅਰ ਆਫ ਇਲੈਕਟ੍ਰੀਕਲ ਡੋਮੇਸਟਿਕ ਅਪਲਾਇੰਸ) 2 ਵਿਚੋਂ 2 ਖਾਲੀ, ਵੋਕਸ਼ਨਲ ਮਾਸਟਰ (ਮਕੈਨੀਕਲ ਸਰਵਿਸਿੰਗ ਜਨਰਲ) 1 ਵਿਚੋਂ 1 ਖਾਲੀ, ਲਾਇਬ੍ਰੇਰੀਅਨ 1 ਵਿਚੋਂ 1 ਖਾਲੀ, ਲਾਇਬ੍ਰੇਰੀ ਅਟੈਂਡਿੰਟ 1 ਵਿਚੋਂ 1 ਖਾਲੀ, ਸੇਵਾਦਾਰ 3 ਵਿਚੋਂ 2 ਪੋਸਟਾਂ ਖਾਲੀ ਹਨ। ਧੀਮਾਨ ਨੇ ਕਿਹਾ ਕਿ ਸਿੱਖਿਆ ਦੇ ਨਾਮ ਉਤੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਵਲੋਂ ਵੋਕੇਸ਼ਨਲ ਗਰੁੱਪ ਦੀਆਂ ਤਾਂ 100 ਪ੍ਰਤੀਸ਼ਤ ਹੀ ਖਾਲੀ ਪੋਸਟਾਂ ਰਖੀਆਂ ਗਈਆਂ ਹਨ। ਹੋਰ ਤੇ ਹੋਰ ਸਾਇੰਸ ਤੇ ਮੈਡੀਕਲ ਦੇ ਵਿਦਿਆਰਥੀਆਂ ਤੋਂ ਫੀਸਾਂ ਲੈਣ ਦੇ ਬਾਵਜੂਦ ਵੀ ਸਾਇੰਸ ਲੈਬੋਰੈਟਰੀਆਂ ਲਈ 2010 ਤੋਂ ਲੈ ਕੇ 19 ਜੁਲਾਈ 2024 ਤੱਕ ਇਕ ਨਿੱਕੇ ਪੈਸੇ ਦੀ ਵੀ ਗ੍ਰਾਂਟ ਨਹੀਂ ਦਿਤੀ ਗਈ। ਸਕੂਲ ਵਿਚ ਸਾਇੰਸ ਦੇ ਵਿਦਿਆਰਥੀ ਪ੍ਰੈਕਟੀਕਲਾਂ ਤੋਂ ਵੀ ਵਾਂਝੇ ਹਨ। ਸਰਕਾਰੀ ਸਕੂਲਾਂ ਵਿਚ ਵਰਦੀਆਂ ਦੇ ਮਾਮਲੇ ਵਿਚ ਜਨਰਲ ਕੈਟਾਗਰੀ ਦੇ ਬੱਚਿਆਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵੱਡਾ ਭੇਦ ਭਾਵ ਕਰ ਰਹੀ ਹੈ ਤੇ ਕਿਸੇ ਵੀ ਜਨਰਲ ਕਲਾਸ ਦੇ ਬੱਚੇ ਨੂੰ ਵਰਦੀ ਵੀ ਨਹੀਂ ਦਿਤੀ ਜਾਂਦੀ। ਧੀਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆ ਸਿੱਖਿਆ ਨੀਤੀਆਂ ਸਰਕਾਰੀ ਸਕੂਲਾਂ ਵਿਚ ਪੜ੍ਹਣ ਵਾਲੇ ਬੱਚਿਆਂ ਨਾਲ ਖਿਲਵਾੜ ਕਰ ਰਹੀਆਂ ਹਨ ਤੇ ਬੱਚਿਆਂ ਨੂੰ ਇਹ ਨੀਤੀਆਂ ਅੰਧਕਾਰ ਵੱਲ ਧੱਕ ਰਹੀਆਂ ਹਨ।ਬੱਚਿਆਂ ਨੂੰ ਸਿੱਖਿਆ ਲਈ ਸਕੂਲਾਂ ਵਿਚ ਲੈਕਚਰਾਰ ਅਤੇ ਵੋਕੇਸ਼ਨਲ ਟੀਚਰਾਂ ਦੀਆਂ 100 ਪ੍ਰਤੀਸ਼ਤ ਅਸਾਮੀਆਂ ਖਾਲੀ ਰੱਖਣ ਨਾਲ ਉਨ੍ਹਾਂ ਦੇ ਸੰਵਿਧਾਨਕ ਅਧਿਕਾਰ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਬੱਚਿਆਂ ਦੇ ਨਾਲ ਸਿੱਖਿਆ ਦੇ ਖੇਤਰ ਵਿਚ ਹੋ ਰਹੇ ਨੁਕਸਾਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਖੁਦ ਜੁੰਮੇਵਾਰ ਹਨ। ਧੀਮਾਨ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਣ ਵਾਲੇ ਬੱਚਿਆਂ ਨਾਲ ਹੋ ਰਹੇ ਖਿਲਵਾੜ ਨੂੰ ਰੋਕਿਆ ਜਾਵੇਗਾ ਤੇ ਇਸ ਸਬੰਧ ਵਿਚ ਜਲਦੀ ਹੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly