(ਸਮਾਜ ਵੀਕਲੀ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ, ਲੁਧਿਆਣਾ ਵਿਖੇ ਪੀ ਟੀ ਐਮ ਬਹੁਤ ਹੀ ਪ੍ਰਭਾਵਸ਼ਾਲੀ ਰਹੀ। ਬੱਚਿਆਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ, ਖੇਡਾਂ ਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਹ ਪੀ ਟੀ ਐਮ ਹੋਰ ਵੀ ਬਹੁਤ ਪ੍ਰਭਾਵਸ਼ਾਲੀ ਬਣ ਗਈ ਜਦੋਂ ਬੱਚਿਆਂ ਨੂੰ ਗਿਆਨ ਦੇਣ ਲਈ ਸਰਦਾਰ ਤਜੇਸਵਰ ਸਿੰਘ ਪੀ .ਸੀ.ਐਸ , ਡਿਪਟੀ ਰਜਿਸਟਰਾਰ, ਕੋਆਪਰੇਟਿਵ ਸੋਸਾਇਟੀਜ਼ ਉਚੇਚੇ ਤੌਰ ਤੇ ਪਹੁੰਚੇ। ਪ੍ਰਿਸੀਪਲ ਮੈਮ ਸ੍ਰੀ ਮਤੀ ਮਨਦੀਪ ਕੌਰ, ਐਸ.ਪੀ ਸਿੰਘ ਲੈਕਚਰਾਰ ਫਿਜਿਕਸ , ਸ੍ਰੀਮਤੀ ਮਨਜੀਤ ਕੌਰ ਲੈਕਚਰਾਰ ਬਾਇਓਲੋਜੀ ਨੇ ਆਏ ਮੁੱਖ ਮਹਿਮਾਨ ਜੀ ਨੂੰ ਜੀ ਆਇਆਂ ਕਿਹਾ।
ਸਰਦਾਰ ਤਜੇਸਵਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਵਡਮੁੱਲਾ ਗਿਆਨ ਵੰਡਿਆ। ਪੀ ਟੀ ਐਮ ਯਾਦਗਾਰ ਬਣ ਗਈ ਜਦੋਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਬਾਨੀ ਸਰਦਾਰ ਗੁਰਪ੍ਰੀਤ ਸਿੰਘ ਮਿੰਟੂ ਜੀ ਨੇ ਵਿਦਿਆਰਥੀਆਂ ਨੂੰ ਅਮੋਲਕ ਗਿਆਨ ਵੰਡਿਆ ਤੇ ਐਲਾਨ ਕੀਤਾ ਕਿ ਜੋ ਹੁਸ਼ਿਆਰ ਵਿਦਿਆਰਥੀ ਜੋ ਖਰਚਾ ਨਹੀਂ ਕਰ ਸਕਦੇ , ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਹਸਨਪੁਰ ਆਪਣੇ ਖਰਚੇ ਤੇ ਉਚੇਰੀ ਪੜ੍ਹਾਈ ਲਈ ਹਰ ਸੰਭਵ ਯੋਗਦਾਨ ਦੇਵੇਗੀ। ਸ੍ਰੀਮਤੀ ਮੈਡਮ ਰਚਨਾ ਕੰਪਿਊਟਰ ਫੈਕਲਟੀ ਜੀ ਵੱਲੋਂ ਪੀ ਟੀ ਐਮ ਸੰਬੰਧੀ ਇੰਟਰਵਿਊ ਕਵਰੇਜ਼ ਕਾਬਿਲੇ ਤਾਰੀਫ ਰਹੀ। ਸਕੂਲ ਵੱਲੋਂ ਮਾਪਿਆਂ ਤੇ ਹੋਰ ਪਤਵੰਤਿਆਂ ਲਈ ਚਾਹ ਪਾਣੀ ਦਾ ਲੰਗਰ ਵੀ ਲਗਾਇਆ ਗਿਆ। ਇਸ ਪੀ ਟੀ ਐਮ ਵਿੱਚ ਸਮਾਜਿਕ ਸਿੱਖਿਆ , ਅੰਗਰੇਜੀ , ਸਾਇੰਸ ਤੇ ਗਣਿਤ ਆਦਿ ਵਿਸ਼ਿਆਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਸ੍ਰੀਮਤੀ ਸੋਨੂੰ ਸ਼ਰਮਾ ਲੈਕਚਰਾਰ ਕਮਿਸਟਰੀ ਕਮ ਕੌਂਸਲਰ ਗਾਈਡੈਂਸ ਵੱਲੋਂ ਵੀ ਬੱਚਿਆਂ ਨੂੰ ਗਿਆਨ ਦੇਣ ਲਈ ਪ੍ਰਦਰਸ਼ਨੀ ਲਗਾਈ ਗਈ।
ਪ੍ਰਿਸੀਪਲ ਮੈਮ ਕਮ ਬੀ ਐਨ ਓ ਲੁਧਿਆਣਾ ਸ੍ਰੀਮਤੀ ਮਨਦੀਪ ਕੌਰ ਜੀ ਨੇ ਕਿਹਾ ਕਿ ਅਜਿਹੀਆਂ ਪੀ ਟੀ ਐਮ ਹੋਣਾ ਸਮੇਂ ਦੀ ਮੁੱਖ ਲੋੜ ਹੈ। ਸਰਪੰਚ ਸਰਦਾਰ ਗੁਰਚਰਨ ਸਿੰਘ ਜੀ ਤੇ ਸਰਦਾਰ ਜਗਰੂਪ ਸਿੰਘ ਚੇਅਰਮੈਨ ਐਸ ਐਮ ਸੀ ਜੀ ਨੇ ਪੀ ਟੀ ਐਮ ਲਈ ਸਕੂਲ ਨੂੰ ਵਧਾਈ ਦਿੱਤੀ। ਇੱਥੇ ਇਹ ਜਿਕਰਯੋਗ ਹੈ ਕਿ ਮੁੱਖ ਮਹਿਮਾਨ ਸ. ਤਜੇਸ਼ਵਰ ਸਿੰਘ ਜੀ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਵਿਖੇ ਸੇਵਾ ਕਰ ਰਹੇ ਐਸ ਪੀ ਸਿੰਘ ਲੈਕਚਰਾਰ ਫਿਜਿਕਸ ਤੇ ਮੈਡਮ ਜਸਵੀਨਾ ਰਾਣੀ ਜੀ ਲੈਕਚਰਾਰ ਇੰਗਲਿਸ਼ ਦੇ ਵਿਦਿਆਰਥੀ ਹਨ। ਸਟੇਜ਼ ਦੀ ਭੂਮਿਕਾ ਇਕਬਾਲ ਸਿੰਘ ਪੁੜੈਣ ਲੈਕਚਰਾਰ ਕਮਰਸ ਤੇ ਮੀਡੀਆ ਕਵਰੇਜ ਧਰਮਿੰਦਰ ਸਿੰਘ ਮੁਲਾਂਪੁਰੀ ਕੰਪਿਊਟਰ ਫੈਕਲਟੀ ਵੱਲੋਂ ਵਾਖ਼ੂਬੀ ਨਿਭਾਈ ਗਈ। ਅੰਤ ਪ੍ਰਿਸੀਪਲ ਮੈਮ ਜੀ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੀ ਪੀ ਟੀ ਐਮ ਸਮੂਹ ਸਟਾਫ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।