ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਠੇਕੇਦਾਰ ਭਗਵਾਨ ਸਿੰਘ ਤੇ ਪ੍ਰਸ਼ੋਤਮ ਰਾਜ ਅਹੀਰ ਸੂਬਾ ਪ੍ਰਧਾਨ ਲੇਬਰ ਵਿੰਗ ਸੰਯੁਕਤ ਸਮਾਜ ਮੋਰਚਾ ਨੇ ਸਾਥੀਆਂ ਨਾਲ ਮੀਟਿੰਗ ਦੋਰਾਨ ਐਸ ਐਸ ਪੀ ਸੁੰਰਿਦਰ ਲਾਂਬਾ ਦੀ ਅਗਵਾਈ ਹੇਠ ਹੁਸ਼ਿਆਰਪੁਰ ਪੁਲਿਸ ਦੇ ਨਸ਼ਿਆਂ ਨੂੰ ਠੱਲ ਪਾਉਣ ਲਈ ਕੀਤੀ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਉਨਾਂ ਕਿਹਾ ਕਿ, ਨਸ਼ਿਆਂ ਦੇ ਕਾਰਨ ਖਤਮ ਹੋ ਰਹੀ ਨੋਜਵਾਨ ਪੀੜੀ ਤੇ ਪਰਿਵਾਰ ਤੇ ਵੱਧ ਰਹੇ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਇਨਾਂ ਦਿਨਾਂ ਦੋਰਾਨ ਜੋ ਹੁਸ਼ਿਆਰਪੁਰ ਪੁਲਿਸ ਦੀ ਕਾਰਗੁਜ਼ਾਰੀ ਐਸ ਐਸ ਪੀ ਸੁੰਰਿਦਰ ਲਾਂਬਾ ਜੀ ਅਗਵਾਈ ਹੇਠ ਚੱਲ ਰਹੀ ਹੈ ਸ਼ਲਾਘਾਯੋਗ ਹੈ। ਪੂਰੇ ਹੁਸ਼ਿਆਰਪੁਰ ਸ਼ਹਿਰ ਤੇ ਵਿੱਚ ਨਾਲ ਲੱਗਦੇ ਪਿੰਡਾਂ ਵਿੱਚ ਆਮ ਜਨਤਾ ਵਲੋਂ ਇੱਕ ਸੁੱਖ ਦਾ ਸਾਹ ਜਿਹਾ ਲਿਆ ਜਾ ਰਿਹਾ ਹੈ, ਕਿਉ ਕਿ ਨਸ਼ਿਆਂ ਦੇ ਆਦੀ ਨਸ਼ੇੜੀ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਰਾਤ ਭਰ ਗਲੀਆਂ ਸੜਕਾਂ ਤੇ ਅਵਾਰਾਗਰਦੀ ਕਰਦੇ ਨਜਰ ਆਉਂਦੇ ਸਨ, ਪਰ ਕੁੱਝ ਦਿਨਾਂ ਤੋਂ ਪੁਲਿਸ ਦੀ ਸਖਤ ਮਿਹਨਤ ਤੇ ਸਖਤ ਕਾਰਵਾਈ ਕਰਨ ਤੇ ਨਸ਼ਿਆਂ ਦੇ ਆਦੀ ਹੋ ਰਹੇ ਨੋਜਵਾਨਾ ਦੇ ਮਾਪਿਆਂ ਨੂੰ ਸੁੱਖ ਦਾ ਸਾਹ ਆਇਆ ਹੈ, ਅਚਨਚੇਤ ਚੈਕਿੰਗ ਕਾਰਨ ਪਿੰਡਾਂ ਤੇ ਸ਼ਹਿਰ ਵਿੱਚ ਘੁੰਮ ਰਹੇ ਨਸ਼ੇ ਦੇ ਵਪਾਰੀ ਜਾ ਤਾ ਪੁਲਿਸ ਨੇ ਗਿਰਫ਼ਤਾਰ ਕੀਤੇ ਹਨ ਜਾ ਫਿਰ ਖੁੱਡਾਂ ਵਿੱਚ ਜਾ ਵੜੇ ਹਨ। ਇੱਕ ਹੋਰ ਉਪਰਾਲਾ ਜੋ ਬਹੁਤ ਹੀ ਵਧੀਆ ਹੁਸ਼ਿਆਰਪੁਰ ਪੁਲਿਸ ਕਰ ਰਹੀ ਹੈ ਕਿ ਜੋ ਨੋਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਜਾ ਨਸ਼ੇ ਦੇ ਆਦੀ ਹੋ ਚੁੱਕੇ ਹਨ ਉਨ੍ਹਾਂ ਨੂੰ ਆਪ ਘਰੋਂ ਲਿਜਾ ਕੇ ਮਾ ਬਾਪ ਦੀ ਸਹਿਮਤੀ ਨਾਲ ਸਰਕਾਰ ਦੁਆਰਾ ਖੋਲੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਵਾ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਨਵਾਂ ਜੀਵਨ ਮਿਲਣ ਦੀ ਆਸ ਉਪਜੇਗੀ। ਹੁਸ਼ਿਆਰਪੁਰ ਜ਼ਿਲਾ ਵਾਸੀਆਂ ਨੂੰ ਅਪੀਲ ਹੈ ਕਿ ਇਹੋ ਜਿਹੇ ਗਲਤ ਅਨਸਰਾਂ ਬਾਰੇ ਬਿਨਾਂ ਕਿਸੇ ਡਰ ਭੈ ਤੋ ਪੁਲੀਸ ਦੇ ਧਿਆਨ ਵਿੱਚ ਲਿਆ ਕੇ ਨਸ਼ਾ ਮੁਕਤ ਜਿਲਾ ਬਣਾਉਣ ਵਿੱਚ ਮਦਦ ਕਰਿਏ। ਉਹਨਾਂ ਕਿਹਾ ਕਿ ਆਸ ਕਰਦੇ ਹਾਂ ਕੀ ਹੁਸ਼ਿਆਰਪੁਰ ਪੁਲਿਸ ਐਸ ਐਸ ਪੀ ਸੁੰਰਿਦਰ ਲਾਂਬਾ ਦੀ ਅਗਵਾਈ ਹੇਠ ਇਵੇਂ ਹੀ ਸਖਤ ਕਾਰਵਾਈ ਕਰਦੀ ਰਹੇਂਗੀ ਤੇ ਆਉਣ ਵਾਲੇ ਦਿਨਾਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਨਾਲ ਨਸ਼ਾ ਮੁਕਤ ਕਰੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly