ਖੇਡ ਪ੍ਰਮੋਟਰ ਜਤਿੰਦਰ ਜੌਹਲ ਅਮਰੀਕਾ ਨੇ ਰੋਜ਼ਾ (ਮਕਬਰਾ) ਬਣਾਉਣ ਲਈ ਨੀਂਹ ਪੱਥਰ ਰੱਖਿਆ

ਅਮਰੀਕਾ ਜੰਡਿਆਲਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪੰਜਾਬੀਆਂ ਦੀ ਹਰਮਨ ਪਿਆਰੀ ਹਰਮਨ ਖੇਡ ਕਬੱਡੀ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਫੁੱਲਿਤ ਕਰਨ ਵਾਲੇ ਨੌਜਵਾਨ ਪ੍ਰਵਾਸੀ ਭਾਰਤੀ ਜਤਿੰਦਰ ਸਿੰਘ ਜੌਹਲ ਨੇ ਆਪਣੇ ਪਿੰਡ ਜੰਡਿਆਲਾ ਮੰਜਕੀ ਵਿਖੇ ਬਣੇ ਦਰਬਾਰ ਦਰਗਾਹ ਸਰੀਫ ਹਜ਼ਰਤ ਕੁਤਬ ਸਾਹ ਦੂਲੋ ਜੀ ਖਾਨਗਾਹ ਤੇ ਸਾਈਂ ਮਨਜੂਰ ਯੋਗਰਾਜ ਜੀ ਦੀ ਮਜਾਰ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ। ਇਸ ਮੌਕੇ ਉਹਨਾਂ ਦੱਸਿਆ ਕਿ ਇਹ ਜਗਾ ਸਦੀਆ ਪੁਰਾਣੀ ਹੈ।

ਜਿਥੇ ਲੋਕ ਹਰ ਸਾਲ ਹਾੜ ਦੇ ਮਹੀਨੇ ਵਿੱਚ ਭਾਰੀ ਮੇਲਾ ਲੱਗਦਾ ਹੈ। ਜਿੱਥੇ ਸੰਗਤਾ ਵੱਡੀ ਗਿਣਤੀ ਵਿੱਚ ਇੱਥੇ ਨਤਮਸਤਕ ਹੋਣ ਲਈ ਆਉਂਦੀ ਹੈ। ਇਸ ਮੌਕੇ ਇਸ ਦਰਗਾਹ ਦੇ ਗੱਦੀਨਸ਼ੀਨ ਸੇਵਾਦਾਰ ਵਰਿੰਦਰਪਾਲ ਕੌਸ਼ਲ ਨੇ ਦੱਸਿਆ ਕਿ ਜਤਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਜੌਹਲ ਅਮਰੀਕਾ ਵਾਸੀ ਨੇ ਅੱਜ ਇਹ ਰੋਜ਼ਾ ਬਣਾਉਣ ਲਈ ਸੇਵਾ ਸ਼ੁਰੂ ਕਰਾਈ ਹੈ।

ਇਸ ਮੌਕੇ ਖੇਡ ਪ੍ਰਮੋਟਰ ਜਤਿੰਦਰ ਜੌਹਲ ਨੇ ਦੱਸਿਆ ਕਿ ਇਹ ਜਗਾ ਬੜੀ ਇਤਿਹਾਸਕ ਹੈ। ਜਿੱਥੇ ਸੇਵਾ ਕਰਕੇ ਮਨ ਨੂੰ ਬੜਾ ਸਕੂਨ ਮਿਲਿਆ ਹੈ। ਇਸ ਮੌਕੇ ਗੋਪੀ ਜੌਹਲ, ਦੀਪਾ, ਪੰਮਾ ਜੌਹਲ, ਮਨਜਿੰਦਰ ਸਿੰਘ, ਦਵਿੰਦਰ ਸਿੰਘ, ਮਹਿੰਦਰ ਕੌਰ, ਹਰਿੰਦਰ ਸਿੰਘ ਜੌਹਲ, ਵਿਜੈ ਕੁਮਾਰ, ਜਗਪਾਲ ਸਿੰਘ ਢੀਂਡਸਾ ਮੀਤ ਪ੍ਰਧਾਨ ਸਸਟੋਬਾਲ ਐਸੋਸੀਏਸ਼ਨ ਸੰਗਰੂਰ ਆਦਿ ਹਾਜ਼ਰ ਸਨ। ਸਭ ਨੇ ਜਤਿੰਦਰ ਜੌਹਲ ਦੇ ਇਸ ਕਾਰਜ ਦੀ ਸਲਾਘਾ ਕੀਤੀ।

Previous articleਮੈਂ ਵੀ ਪੇਪਰ ਪਾ ਕੇ ਪਾਸ ਹੋਣਾ
Next articleਮਿਹਨਤ ਦਾ ਸਕੂਨ