ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਆਏ ਦਿਨ ਆਪਣੀਆਂ ਮਾਣ ਮੱਤੀਆਂ ਪ੍ਰਾਪਤੀਆਂ ਨਾਲ਼ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ।
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਇਸ ਵਾਰ ਲਾਇਨਜ਼ ਕਲੱਬ, ਨਕੋਦਰ ਵੱਲੋਂ ਮੁੱਖ ਮਹਿਮਾਨ ਸ.ਗੁਰਚਰਨ ਸਿੰਘ (ਡੀ. ਈ.ਓ., ਜਲੰਧਰ) , ਸ਼੍ਰੀ ਰਾਜੀਵ ਜੋਸ਼ੀ (ਡਿਪਟੀ ਡੀ.ਈ.ਓ., ਜਲੰਧਰ), ਪ੍ਰੈਜ਼ੀਡੈਂਟ ਸ਼੍ਰੀ ਅਨੁਰਾਜ ਕੁਮਾਰ, ਸੈਕਟਰੀ ਰਾਜ ਕੁਮਾਰ ਸੋਹਲ, ਰਾਜਾ ਤੀਰਥ ਪਾਲ ਤੇ ਹੇਮੰਤ ਸ਼ਰਮਾ ਆਦਿ ਦੀ ਹਾਜ਼ਰੀ ਵਿੱਚ ‘ਬੋਰਡ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਮੋਹਰੀ ਤੇ ਹੁਸ਼ਿਆਰ ਵਿਦਿਆਰਥੀਆਂ’ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੇ ਚਾਰ ਵਿਦਿਆਰਥੀਆਂ ਸੀਆ (95.8% ਅੰਕ) ਸਪੁੱਤਰੀ ਇੰਦਰਜੀਤ – ਰੀਨਾ ਰਾਣੀ, ਸੁਨੀਲ ਕੁਮਾਰ (93% ਅੰਕ) ਸਪੁੱਤਰ ਹਰਜਿੰਦਰਪਾਲ -ਸੰਦੀਪ ਕੌਰ, ਦਿਸ਼ਾਂਤ ਤੇਜੀ (91.6% ਅੰਕ) ਸਪੁੱਤਰ ਸੁਖਦੇਵ – ਪਵਨਦੀਪ ਕੌਰ ਅਤੇ ਰਾਜਵੀਰ (90% ਅੰਕ) ਸਪੁੱਤਰੀ ਬਲਜਿੰਦਰ ਕੁਮਾਰ – ਪਰਮਜੀਤ ਕੌਰ ਸਮੇਤ ਚਾਲ਼ੀ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਉਕਤ ਮਾਣ ਸਨਮਾਨ ਸਮਾਰੋਹ ਬਾਬਤ ਗੱਲਬਾਤ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੇ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਰਾਜਾ ਤੀਰਥ ਪਾਲ ਸਮੇਤ ਲਾਇਨਜ਼ ਕਲੱਬ, ਨਕੋਦਰ ਦਾ ਪ੍ਰਭਾਵਸ਼ਾਲੀ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਚੰਗਾ ਉਪਰਾਲਾ ਹੈ, ਅਜਿਹੇ ਉਪਰਾਲਿਆਂ ਨਾਲ਼ ਹੀ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਪਕੇਰਾ ਹੋਵੇਗਾ ਤੇ ਵਿਦਿਆਰਥੀਆਂ ਦਾ ਹੌਸਲਾ ਵੀ ਵਧੇਗਾ। ਉਨ੍ਹਾਂ ਲਾਇਨਜ਼ ਕਲੱਬ ਦੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਆਖ਼ਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੰਦਿਆਂ ਲਾਇਨਜ਼ ਕਲੱਬ, ਨਕੋਦਰ ਦੇ ਮੈਂਬਰ ਰਾਜਾ ਤੀਰਥ ਪਾਲ ਹੁਰਾਂ ਤੇ ਪਿੰਡ ਭੋਡੀਪੁਰ ਦੇ ਸਰਪੰਚ ਕੁਲਵੰਤ ਕੌਰ, ਸਮਾਜ ਸੇਵੀ ਪਰਮਜੀਤ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ,ਕੋਟਲਾ ਭਾਗੂ ਦੇ ਮੁਖੀ ਗੁਰਦੀਪ ਸਿੰਘ, ਈ.ਟੀ.ਟੀ. ਅਧਿਆਪਕ ਅਮਨਦੀਪ ਕੌਰ, ਸਕੂਲ ਐੱਸ.ਐੱਮ.ਸੀ. ਕਮੇਟੀ ਦੇ ਚੇਅਰਮੈਨ ਅਮਰਜੀਤ ਕੌਰ, ਆਂਗਣਵਾੜੀ ਵਰਕਰ ਮੈਡਮ ਹਰਜੀਤ ਕੌਰ, ਮੈਡਮ ਪਵਨਦੀਪ ਕੌਰ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪਿਆਂ ਬੀਬੀ ਮਹਿੰਦਰ ਕੌਰ, ਸੰਦੀਪ ਕੌਰ, ਰੀਨਾ ਰਾਣੀ, ਪਵਨਦੀਪ ਕੌਰ ਤੇ ਹਰਮਨ ਆਦਿ ਦੀ ਹਾਜ਼ਰੀ ਵਿੱਚ ਸਕੂਲ ਦੇ ਚਾਰੋਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly