HOME ਸ. ਜਗਤਾਰ ਸਿੰਘ ਐਸ.ਐਚ. ਓ ਸਿਟੀ ਫ਼ਰੀਦਕੋਟ ਜੀ ਨੂੰ ਡੀ.ਐੱਸ.ਪੀ. ਬਣਨ ਤੇ...

ਸ. ਜਗਤਾਰ ਸਿੰਘ ਐਸ.ਐਚ. ਓ ਸਿਟੀ ਫ਼ਰੀਦਕੋਟ ਜੀ ਨੂੰ ਡੀ.ਐੱਸ.ਪੀ. ਬਣਨ ਤੇ ‘ਕਲਮਾਂ ਦੇ ਰੰਗ ਸਾਹਿਤ ਸਭਾ’ ਵੱਲੋਂ ਸਨਮਾਨਿਤ।

3
ਫ਼ਰੀਦਕੋਟ   (ਸਮਾਜ ਵੀਕਲੀ)   ਅੱਜ ‘ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਟੀਮ ਵੱਲੋਂ ਸ. ਜਗਤਾਰ ਸਿੰਘ ਐਸ.ਐਚ.ਓ ਸਿਟੀ ਫ਼ਰੀਦਕੋਟ ਨੂੰ ਤੋ ਡੀ.ਐੱਸ.ਪੀ. ਬਣਨ ਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰੈਸ ਨਾਲ ਗੱਲਬਾਤ ਕਰਦਿਆਂ ਸਭਾ ਦੇ ਜਰਨਲ ਸਕੱਤਰ ‘ਜਸਵਿੰਦਰ ਜੱਸ ਜੀ’ ਨੇ ਕਿਹਾ ਕਿ ਸ ਜਗਤਾਰ ਸਿੰਘ ਜੀ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਹਨ। ਨਿੱਘਰ ਰਹੀ ਸੁਸਾਇਟੀ ਤੇ ਛੋਟੇ-ਛੋਟੇ ਬੱਚੇ-ਬੱਚੀਆਂ ਦਾ ਨਸ਼ੇ ਵੱਲ ਪਸਾਰਾ ਦੇਖ ਕੇ ਚਿੰਤਤ ਹੋਣ ਵਾਲੇ, ਗਰੀਬ ਲੋਕਾਂ ਦੇ ਰਹਿਣ-ਸਹਿਣ ਵਿੱਚ ਮਿਆਰੀ ਉਥਾਨ ਦੇ ਹਾਮੀ,ਮਿਲਾਪੜੇ ਤੇ ਨਿੱਘੇ ਇਨਸਾਨ। ਉਨਾਂ ਦੇ ਡੀ.ਐੱਸ.ਪੀ. ਬਣਨ ਤੇ ਸਭਾ ਉਨਾਂ ਨੂੰ ਦਿਲੋਂ ਮੁਬਾਰਕਾਂ ਦਿੰਦੀ ਹੈ। ਸਭਾ ਕਾਮਨਾ ਕਰਦੀ ਹੈ ਕਿ ਉਹ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ। ਇਸ ਸਮੇਂ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ, ਚੇਅਰਮੈਨ ਪ੍ਰੋ. ਬੀਰਇੰਦਰ ਸਰਾਂ, ਸੀਨੀਅਰ ਮੀਤ ਪ੍ਰਧਾਨ ਸਰਬਿੰਦਰ ਸਿੰਘ ਬੇਦੀ, ਮੀਡੀਆ ਇੰਚਾਰਜ ਅਸ਼ੀਸ਼, ਨਰੇਗਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਵੀਰ ਸਿੰਘ ਜੀ ਕੰਮੇਆਣਾ ਕਾਮਰੇਡ ਸਾਹਿਬ, ਬਲਕਾਰ ਸਿੰਘ ਸਹੋਤਾ, ਗੁਰਦੀਪ ਸਿੰਘ ਜੀ ਕੰਮੇਆਣਾ, ਅਜਾਇਬ ਸਿੰਘ ਹੋਰ ਸਾਥੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਰਿਵਾਰ ਦਾ ਮਜ਼ਬੂਤ ਥੰਮ੍ਹ : ਪਿਤਾ 
Next articleਈਰਾਨ ਦਾ ਜਵਾਬੀ ਹਮਲਾ: ਇਜ਼ਰਾਈਲ ‘ਤੇ 150 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਗਈਆਂ, ਰੱਖਿਆ ਮੰਤਰਾਲੇ ਨੂੰ ਵੀ ਨਿਸ਼ਾਨਾ ਬਣਾਉਣ ਦਾ ਦਾਅਵਾ