ਕਪੂਰਥਲਾ (ਸਮਾਜ ਵੀਕਲੀ) (ਕੌੜਾ ) – ਸਥਾਨਕ ਐਸ. ਡੀ. ਕਾਲਜ ਫਾਰ ਵੂਮੈਨ ਵਿਖੇ ਯੂਥ ਕਲੱਬ ਵਲੋਂ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਵਿੱਚ ਦੋ ਦਿਨਾਂਂ ਪ੍ਰਤਿਭਾ ਖੋਜ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਵਿਦਿਆਰਥਣਾਂ ਵੱਖ ਵੱਖ ਮੁੁੁਕਾਬਲਿਆਂਂ ‘ਚ ਹਿੱਸਾ ਲੈਂਦਿਆਂ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸੋਲੋ ਸਾਂਂਗ ਮੁਕਾਬਲੇ ਵਿੱਚ ਨਵਦੀਪ ਕੌਰ ਪਹਿਲੇ, ਮਨਪ੍ਰੀਤ ਕੌਰ ਦੂਜੇ ਅਤੇ ਗੁਰਲੀਨ ਕੌਰ ਤੀਜੇ ਸਥਾਨ ‘ਤੇ ਰਹੀ । ਸ਼ਬਦ ਗਾਇਨ ਵਿੱਚ ਮਨਜੀਤ ਕੌਰ ਤੇ ਮਨਪ੍ਰੀਤ ਕੌਰ ਪਹਿਲੇ ਅਤੇ ਹਰਮਨਪ੍ਰੀਤ ਕੌਰ ਐਂਂਡ ਗਰੁੱਪ ਦੂਸਰੇ ਸਥਾਨ ‘ਤੇ ਰਿਹਾ ।
ਸਕਿੱਟ ਪ੍ਰਤੀਯੋਗਤਾ ਵਿਚ ਜਪਜੀਤ ਕੌਰ ਐਂਡ ਗਰੁੱਪ ਪਹਿਲੇ ਅਤੇ ਅਮਨਦੀਪ ਕੌਰ ਐਂਡ ਗਰੁੱਪ ਦੂਜੇ ਸਥਾਨ ‘ਤੇ ਰਿਹਾ । ਸੋਲੋ ਡਾਂਸ ਮੁਕਾਬਲੇ ਵਿੱਚ ਅਮਨਪ੍ਰੀਤ ਕੌਰ ਪਹਿਲੇ, ਅਨੂਰੀਤ ਕੌਰ ਤੇ ਮਨੀਸ਼ਾ ਦੂਜੇ ਅਤੇ ਕਿਰਨਦੀਪ ਕੌਰ ਤੀਜੇ ਸਥਾਨ ‘ਤੇ ਰਹੀ । ਗਰੁੱਪ ਡਾਂਸ ਵਿੱਚ ਤਰਾਨਾ ਐਂਡ ਗਰੁੱਪ ਪਹਿਲੇ, ਹਰਮਨਪ੍ਰੀਤ ਐਂਡ ਗਰੁੱਪ ਦੂਜੇ ਅਤੇ ਨਵਦੀਪ ਐਂਡ ਗਰੁੱਪ ਤੀਜੇ ਸਥਾਨ ‘ਤੇ ਰਿਹਾ । ਇਸੇ ਤਰ੍ਹਾਂ ਰਵਨੀਤ ਕੌਰ, ਸੋਨਮਪ੍ਰੀਤ ਕੌਰ ਅਤੇ ਹਰਮਨਪ੍ਰੀਤ ਕੌਰ ਫੈਂਸੀ ਡਰੈੱਸ ਵਿੱਚ ਕ੍ਰਮਵਾਰ ਪਹਿਲੇ, ਦੂਜੇ ਅਤੇ ‘ਤੇ ਰਹੀ । ਭਾਸ਼ਨ ਵਿੱਚ ਕਮਲਜੀਤ ਕੌਰ, ਪੂਨਮ ਅਤੇ ਸਪਨਾ ਕੁਮਾਰੀ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੀ । ਕਵਿਤਾ ਮੁਕਾਬਲੇ ਵਿੱਚ ਰੂਬਲਪ੍ਰੀਤ ਕੌਰ ਪਹਿਲੇ, ਕਿਰਨਪ੍ਰੀਤ ਕੌਰ ਦੂਜੇ ਅਤੇ ਹਰਮਨਪ੍ਰੀਤ ਤੇ ਸਰਪ੍ਰੀਤ ਤੀਜੇ ਸਥਾਨ ‘ਤੇ ਰਹੀ ।
ਮਹਿੰਦੀ ਮੁਕਾਬਲੇ ਵਿੱਚ ਸੁਹਾਨਾ ਪਹਿਲੇ, ਦੀਆ ਦੂਜੇ ਅਤੇ ਦਰਸ਼ਨਾ ਤੇ ਸ਼ਵੇਤਾ ਤੀਜੇ ਸਥਾਨ ‘ਤੇ ਰਹੀ । ਪੇਂਟਿੰਗ ਵਿੱਚ ਜਸਜੀਤ ਕੌਰ ਨੇ ਪਹਿਲਾ ਅਤੇ ਪੂਨਮ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਰੰਗੋਲੀ ਮੁਕਾਬਲੇ ਵਿਚ ਸਰਵਪ੍ਰੀਤ ਕੌਰ ਪਹਿਲੇ, ਰਵਨੀਤ ਕੌਰ ਤੇ ਪੂਜਾ ਦੂਜੇ ਅਤੇ ਆਰਤੀ ਤੇ ਰੂਬਲਪ੍ਰੀਤ ਕੌਰ ਤੀਜੇ ਸਥਾਨ ‘ਤੇ ਰਹੀ । ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਡਾ. ਸ਼ੁਕਲਾ ਤੇ ਸਟਾਫ਼ ਮੈਂਬਰਾਂ ਵੱਲੋਂ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਉਚੇਚੇ ਤੌਰ ‘ਤੇ ਸਨਮਾਨਤ ਕੀਤਾ ਗਿਆ । ਇਸ ਮੌਕੇ ਮੈਡਮ ਰਾਜਿੰਦਰ ਕੌਰ, ਰਜਨੀ ਬਾਲਾ, ਰਾਜਬੀਰ ਕੌਰ, ਕਸ਼ਮੀਰ ਕੌਰ, ਰੀਟਾ ਮਸੀਹ, ਸੁਨੀਤਾ ਕਲੇਰ, ਨਿਵਿਆ ਸ਼ਰਮਾ, ਗੁਰਕਮਲ ਕੌਰ, ਅੰਜਨਾ, ਦੀਕਸ਼ਾ, ਕਵਿਤਾ, ਰਮਨਦੀਪ ਕੌਰ, ਪੂਜਾ, ਸ਼ਰਨਜੀਤ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly