ਐੱਸ.ਡੀ. ਕਾਲਜ ਵੱਲੋਂ ਪਿੰਡ ਪੱਮਣ ‘ਚ ਐਨ.ਐੱੱਸ.ਐੱੱਸ. ਕੈਂਪ

ਕੈਪਸ਼ਨ - ਐੱਸ.ਡੀ. ਕਾਲਜ ਫਾਰ ਵੁਮੈਨ ਵੱਲੋਂ ਪਿੰਡ ਪੱਮਣ ਵਿਖੇ ਆਯੋਜਿਤ ਐੱਨ.ਐੱਸ.ਐੱਸ. ਕੈਂਪ ਦੀ ਝਲਕ

ਕਪੂਰਥਲਾ (ਕੌੜਾ) (ਸਮਾਜ ਵੀਕਲੀ) – ਐੱਸ.ਡੀ. ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਪੱਮਣ ਵਿਖੇ ਇਕ ਦਿਨਾ ਐੱੱਨ.ਐੱੱਸ.ਐੱੱਸ. ਕੈਂਪ ਲਗਾਇਆ ਗਿਆ । ਜਿਸ ਦੀ ਅਗਵਾਈ ਮੈਡਮ ਰਜਿੰਦਰ ਕੌਰ ਇੰਚਾਰਜ ਐੈੱਨ. ਐੈੱਸ. ਐੈੱਸ. ਅਤੇ ਮੈਡਮ ਅੰਜਨਾ ਵਲੋਂ ਕੀਤੀ ਗਈ । ਇਸ ਦੌਰਾਨ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਪਿੰਡ ਦੇ ਆਲੇ ਦੁਆਲੇ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਸਾਫ ਸਫਾਈ ਕੀਤੀ ।

ਇਸ ਮੌਕੇ ਸਰਪੰਚ ਕਸ਼ਮੀਰ ਸਿੰਘ, ਸੈਂਟਰ ਹੈੱਡ ਟੀਚਰ ਵੀਨੂੰ ਸੇਖਡ਼ੀ, ਸਕੂਲ ਮੁਖੀ ਸਰਬਜੀਤ ਸਿੰਘ ਅਤੇ ਹੈੱਡ ਟੀਚਰ ਕੁਲਦੀਪ ਠਾਕੁਰ ਨੇ ਅੰਬੇਦਕਰ ਜੈਅੰਤੀ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕੈਂਪ ਲਗਾਉਣ ਲਈ ਕਾਲਜ ਸਟਾਫ਼ ਮੈਂਬਰਾਂ ਤੇ ਵਿਦਿਆਰਥਣਾਂ ਦਾ ਧੰਨਵਾਦੀ ਕੀਤਾ । ਇਸ ਦੌਰਾਨ ਵਿਦਿਆਰਥਣਾਂ ਵਲੋਂ ਐਲੀਮੈਂਟਰੀ ਸਕੂਲ ਦੀ ਸਿੱਖਿਆ ਨਾਲ ਜੁੜੇ ਚਾਰਟ ਤੇ ਪੋਸਟਰ ਅਤੇ ਸਲੋਗਨ ਲਿਖ ਕੇ ਸਕੂਲ ਨੂੰ ਦਿੱਤੇ ਗਏ । ਸਮਾਗਮ ਦੇ ਅੰਤ ਵਿੱਚ ਯਾਦ ਚਿੰਨ੍ਹ ਵਜੋਂ ਸਕੂਲ ਦੇ ਵਿਹੜੇ ਵਿਚ ਪੌਦੇ ਵੀ ਲਗਾਏ ਗਏ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਨਦਾਰ ਰਿਹਾ ਸਾਲਾਨਾ ਇਨਾਮ ਵੰਡ ਸਮਾਰੋਹ
Next articleਭਾਰਤ ਰਤਨ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ