ਐਸ.ਡੀ.ਕਾਲਜ ਫਾਰ ਵੂਮੈਨ ‘ਚ ਬਲੱਡ ਡੋਨੇਸ਼ਨ ਡੇ ਮਨਾਇਆ

ਸੁਲਤਾਨਪੁਰ ਲੋਧੀ,(ਸਮਾਜ ਵੀਕਲੀ)  ( ਕੌੜਾ ) ਐਸ.ਡੀ.ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਦੇ ਐਨ.ਐਸ.ਐਸ ਵਿਭਾਗ ਤੇ ਰੈਡ ਰਿਬਨ ਕਲੱਬ ਵੱਲੋਂ ਬਲੱਡ ਡੋਨੇਸ਼ਨ ਡੇ ਦੇ ਰੂਪ ਵਿੱਚ ਮਨਾਇਆ ਗਿਆ । ਜਿਸ ਦੀ ਅਗਵਾਈ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਨੇ ਕੀਤੀ । ਇਸ ਦੌਰਾਨ ਖੂਨਦਾਨ ਮਹਾਂਦਾਨ ਦੇ ਮਹਾਂ ਵਾਕ ਅਨੁਸਾਰ ਇਸ ਦਾਨ ਦੀ ਮਹੱਤਤਾ ਦੱਸੀ ਗਈ I ਇਸ ਮੌਕੇ ਪਿੰਕੀ ਬੀ.ਏ ਭਾਗ ਤੀਜਾ, ਸੁਖਪ੍ਰੀਤ ਬੀ.ਏ ਭਾਗ ਤੀਜਾ, ਅੰਮ੍ਰਿਤ ਕੌਰ ਬੀ.ਕੌਮ ਭਾਗ ਪਹਿਲਾ, ਕੋਮਲਪ੍ਰੀਤ ਕੌਰ ਬੀ.ਕਾਮ ਭਾਗ ਪਹਿਲਾ ਨੇ ਖੂਨਦਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਖੂਨ ਦੇ ਗਰੁੱਪਾਂ ਸਬੰਧੀ ਵੀ ਦੱਸਿਆ । ਪ੍ਰੋਗਰਾਮ ਅਫਸਰ ਮੈਡਮ ਰਾਜਬੀਰ ਕੌਰ ਨੇ ਦੱਸਿਆ ਕਿ ਖੂਨ ਕਿਸੀ ਲੈਬਾਰਟਰੀ ਵਿੱਚ ਪੈਦਾ ਨਹੀਂ ਕੀਤਾ ਜਾ ਸਕਦਾ ਅਤੇ ਇਹ ਇੱਕ ਇਨਸਾਨ ਹੀ ਦੂਸਰੇ ਇਨਸਾਨ ਨੂੰ ਦੇ ਕੇ ਉਸਦੀ ਜਾਨ ਬਚਾ ਸਕਦਾ ਹੈ । ਇਸ ਮੌਕੇ ਵਿਦਿਆਰਥਣਾਂਂ ਅੰਦਰ ਸਵੱਛਤਾ ਹੀ ਸੇਵਾ ਦੇ ਅੰਤਰਗਤ ਕਰਵਾਏ ਇਸ ਲੜੀਵਾਰ ਪ੍ਰੋਗਰਾਮ ਦੀ ਮਹੱਤਤਾ ਦੱਸਦੇ ਹੋਏ ਸਾਫ ਸੁਥਰੇ ਵਾਤਾਵਰਨ ਵਿੱਚ ਰਹਿਣ, ਚੰਗਾ ਖਾਣ-ਪੀਣ ਤੇ ਸਵਸਥ ਹੋ ਕੇ ਖੂਨਦਾਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵ: ਰੁਪਿੰਦਰ ਸਿੰਘ ਗਾਂਧੀ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਰਸੂਲੜਾ ਵਿਖੇ ਖੂਨਦਾਨ ਕੈਂਪ
Next articleਭੇਖੀ ਤੇ ਪਾਖੰਡੀ