ਐਸ.ਡੀ. ਕਾਲਜੀਏਟ ਸਕੂਲ ‘ਚ ਨਸ਼ਿਆਂ ਵਿਰੁੱਧ ਸਮਾਗਮ

ਕੈਪਸ਼ਨ : ਆਨਲਾਈਨ ਸਮਾਗਮ ਵਿੱਚ ਹਿੱਸਾ ਲੈਂਦਿਆਂ ਐਸ.ਡੀ. ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ

ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ )- ਨੌਜਵਾਨ ਪੀੜ੍ਹੀ ਵਿੱਚ ਨਸ਼ਿਆਂ ਦੇ ਵਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਥਾਨਕ ਐਸ.ਡੀ. ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥਣਾਂ ਦਰਮਿਆਨ ਆਨਲਾਈਨ ਸਮਾਗਮ ਦਾ ਆਯੋਜਿਤ ਕੀਤਾ ਗਿਆ । ਇਸ ਦੌਰਾਨ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਭਾਸ਼ਣ ਤੇ ਕਵਿਤਾਵਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ । ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੰਤੁਲਿਤ ਭੋਜਨ ਖਾਣ ਅਤੇ ਰੋਜ਼ਾਨਾ ਕਸਰਤ ਕਰਨ ਲਈ ਵੀ ਪ੍ਰੇਰਿਤ ਕੀਤਾ ।

ਕਾਲਜ ਦੇ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਨੇ ਸਮਾਗਮ ਵਿਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਪਾਇਲ, ਅਨਮੋਲਪ੍ਰੀਤ ਕੌਰ, ਕਿਰਨਜੋਤ ਕੌਰ ਗਗਨਦੀਪ ਕੌਰ, ਰੁਪਿੰਦਰ ਕੌਰ, ਹਰਮਨਪ੍ਰੀਤ ਕੌਰ, ਦੀਆ, ਤਾਨੀਆਦੀਪ ਕੌਰ, ਨਵਦੀਪ ਕੌਰ ਆਦਿ ਵੱਲੋਂ ਭਾਸ਼ਣ ਤੇ ਕਵਿਤਾਵਾਂ ਰਾਹੀਂ ਨਸ਼ਿਆਂ ਵਿਰੁੱਧ ਦਿੱਤੇ ਸੁਨੇਹੇ ਦੀ ਭਰਪੂਰ ਸ਼ਲਾਘਾ ਕੀਤੀ । ਡਾ. ਸ਼ੁਕਲਾ ਨੇ ਵਿਦਿਆਰਥਣਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਜੋ ਵਿਅਕਤੀ ਸਿਹਤ ਪੱਖੋਂ ਤੰਦਰੁਸਤ ਹੈ, ਉਹ ਮਿਹਨਤ ਸਦਕਾ ਸਫ਼ਲਤਾ ਦੀਆਂ ਬੁਲੰਦੀਆਂ ਹਾਸਲ ਕਰ ਸਕਦਾ ਹੈ, ਬਸ ਉਸਨੂੰ ਆਪਣੇ ਇਰਾਦੇ ਮਜ਼ਬੂਤ ਰੱਖਣ ਦੀ ਬਹੁਤ ਜ਼ਰੂਰਤ ਹੁੰਦੀ ਹੈ ।ਆਨਲਾਈਨ ਸਮਾਗਮ ਨੂੰ ਨੇਪਰੇ ਚਾੜ੍ਹਨ ‘ਚ ਮੈਡਮ ਰਜਨੀ ਬਾਲਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਬਦਾਂ ਰਾਹੀਂ ਬਣੇ ਰਿਸ਼ਤੇ ਦੀ ਕਥਾ
Next articleਅਮਾਨੀਪੁਰ ਅਤੇ ਡਡਵਿੰਡੀ ਸਕੂਲ ਦਾ ਡੀ.ਪੀ.ਆਈ (ਐਲੀਮੈਂਟਰੀ) ਵੱਲੋਂ ਨਿਰੀਖਣ