ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੱਖ ਮੰਤਰੀ ਪੰਜਾਬ ਭਾਰੀ ਫਰਕ ਨਾਲ ਲੋਕ ਸਭਾ ਚੋਣਾਂ ‘ਚ ਜਿੱਤ ਪ੍ਰਾਪਤ ਕਰਨਗੇ-ਰਜਿੰਦਰ ਸੰਧੂ ਫਿਲੌਰ

ਰਜਿੰਦਰ ਸੰਧੂ ਫਿਲੌਰ

ਫਿਲੌਰ/ਅੱਪਰਾ (ਜੱਸੀ)(ਸਮਾਜ ਵੀਕਲੀ)-ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਹੱਕ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੁਝ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ ਰਜਿੰਦਰ ਸੰਧੂ ਫਿਲੌਰ ਨੇ ਕਿਹਾ ਕਿ ਕਾਂਗਰਸ ਦੇ ਲੋਕ ਸਭਾ ਹਲਕਾ ਜਲੰਧਰ ਲਈ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਡੇ ਫਰਕ ਤੇ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਨਗੇ | ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ‘ਚ ਕਾਂਗਰਸ ਪਾਰਟੀ ‘ਚ ਆਈ 51 ਮੈਂਬਰੀ ਟੀਮ ਆਪਣਾ ਪੂਰਾ ਵਾਹ ਲਗਾ ਦੇਵੇਗੀ | ਇਸ ਮੌਕੇ ਉਨਾਂ ਨਾਲ ਕਮਲ ਕਟਾਣੀਆ, ਰਣਵੀਰ ਸਿੰਘ ਕੰਦੋਲਾ ਤੇ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ | ਉਨਾਂ ਕਿਹਾ ਕਿ ਕਾਂਗਰਸ ਪਾਰਟੀਆਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਉਹ ਕਾਂਗਰਸ ਪਾਰਟੀ ‘ਚ ਆਏ ਹਨ ਤੇ ਹਲਕਾ ਫਿਲੌਰ ‘ਚ ਕਾਂਗਰਸ ਪਾਰਟੀ ਨੂੰ  ਹੇਠਲੇ ਪੱਧਰ ਤੱਕ ਮਜਬੂਤ ਕਰਨਗੇ ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ  ਘਰ ਘਰ ਪਹੁੰਚਾਉਣਗੇ | ਸ੍ਰੀ ਸੰਧੂ ਨੇ ਅੱਗੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ. ਚੰਨੀ ਸਾਹਬ ਇੱਕ ਇਮਾਨਦਾਰ ਤੇ ਦਿਆਨਤਦਾਰ ਨੇਤਾ ਹਨ ਤੇ ਲੋਕ ਉਨਾਂ ਨੂੰ  ਪਸੰਦ ਕਰਦੇ ਹਨ | ਇਸ ਲਈ ਉਹ ਵੱਡੇ ਫਰਕ ਨਾਲ ਆਪਣੇ ਵਿਰੋਧੀਆਂ ਨੂੰ  ਹਰਾਉਣਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਪ੍ਰਭ ਆਸਰਾ ਵਿਖੇ ਹੋਏ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਸਮਾਗਮ ਦਾ ਲੋਕਾਂ ਨੇ ਭਾਰੀ ਉਤਸ਼ਾਹ ਨਾਲ਼ ਉਠਾਇਆ ਲਾਭ
Next articleਹਾਸ ਵਿਅੰਗ